ਸ਼੍ਰੀਦੇਵੀ ਨੂੰ ਦੁਲਹਨ ਦੀ ਤਰਾਂ ਸਜਾਇਆ ਗਿਆ ਹੈ ……
ਸ਼੍ਰੀਦੇਵੀ ਦੀ ਅੰਤਿਮ ਯਾਤਰਾ,ਗੱਡੀ ਨੂੰ ਸਜਾਇਆ ਚਿੱਟੇ ਫੁੱਲਾਂ ਨਾਲ:ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਹੈ।ਸ਼੍ਰੀਦੇਵੀ ਦਾ ਕੁੱਝ ਹੀ ਸਮੇਂ ਬਾਅਦ ਵਿਲੇ ਪਾਰਲ ਦੇ ਪਵਨ ਹੰਸ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਅਦਾਕਾਰਾ ਦੇ ਮ੍ਰਿਤਕ ਸਰੀਰ ਨੂੰ ਅੰਤਿਮ ਦਰਸ਼ਨਾਂ ਤੋਂ ਸ਼ਮਸ਼ਾਨਘਾਟ ‘ਚ ਲਿਜਾਇਆ ਜਾ ਰਿਹਾ ਹੈ।ਜਿਥੇ ਸੜਕਾਂ ਦੇ ਆਲੇ -ਦੁਆਲੇ ਉਸ ਦੇ ਫੈਨਜ਼ ਤੇ ਸਿਤਾਰੇ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਖੜੇ ਹਨ।ਇਕ ਫੈਨ ਨੇ ਦੱਸਿਆ ਕਿ ਉਹ ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਕਰ ਕੇ ਆਈ ਹੈ।ਸ਼੍ਰੀਦੇਵੀ ਨੂੰ ਸੁਨਹਿਰੀ ਲਾਲ ਰੰਗ ਦੀ ਸਾੜ੍ਹੀ ਪਾਈ ਗਈ ਹੈ ਤੇ ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਬੁਹਤ ਸ਼ਾਂਤੀ ‘ਚ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੈਲੀਬ੍ਰੇਸ਼ਨ ਕਲੱਬ ਦੇ ਬਾਹਰ ਫੈਨਜ਼ ਦੀ ਭਾਰੀ ਭੀੜ ਮੌਜ਼ੂਦ ਹੈ।ਕਲੱਬ ਨੂੰ ਚਿੱਟੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ ਕਿਉਂਕਿ ਖਬਰਾਂ ਦੀ ਮੰਨੀਏ ਤਾਂ ਸ਼੍ਰੀਦੇਵੀ ਚਾਹੁੰਦੀ ਸੀ ਕਿ ਮੇਰੀ ਅੰਤਿਮ ਯਾਤਰਾ ਚਿੱਟੇ ਫੁੱਲਾਂ ਨਾਲ ਹੀ ਕੀਤੀ ਜਾਵੇ।ਉਨ੍ਹਾਂ ਦੀ ਅੰਤਿਮ ਯਾਤਰਾ ਨੂੰ ਵੀ ਚਿੱਟੇ ਫੁੱਲਾਂ ਨਾਲ ਸਜਾਇਆ ਹੋਇਆ ਹੈ।