ਤਾਜਾ ਵੱਡੀ ਖਬਰ – ਬਿਨਾ ਅਧਾਰ ਕਾਰਡ ਨਹੀਂ ਮਿਲੇਗੀ ਹੁਣ ਸ਼ਰਾਬ ਅਤੇ। ….
ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਚਲ ਰਿਹਾ ਹੈ ਜਿਸਦਾ ਅੱਜ ਦੂਜਾ ਦਿਨ ਹੈ ਜੋ ਕਿ ਹੰਗਾਮੇ ਦੇ ਨਾਲ ਸ਼ੁਰੂ ਹੋਇਆ। ਹਰਿਆਣਾ ਵਿਧਾਨ ਸਭਾ ‘ਚ ਇਸ ਬਜਟ ਇਜਲਾਸ ਦੌਰਾਨ ਹਰਿਆਣਾ ਰਾਜ ‘ਚ ਸ਼ਰਾਬ ਦੀ ਵਿਕਰੀ ਸਬੰਧੀ ਇਕ ਅਹਿਮ ਅਤੇ ਨਵਾਂ ਹੀ ਫੈਸਲਾ ਲਿਆ ਗਿਆ ਹੈ। ਹੁਣ ਹਰਿਆਣਾ ਵਿੱਚ ਸ਼ਰਾਬ ਵਿਕਰੇਤਾਵਾਂ ਲਈ ਆਧਾਰ ਕਾਰਡ ਸ਼ੋ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ‘ਚ ਲਗਭਗ 200 ਪਿੰਡਾਂ ‘ਚ ਸ਼ਰਾਬ ਦੀ ਵਿਕਰੀ ਦੀ ਬੰਦ ਕਰ ਦਿੱਤੀ ਗਈ ਹੈ।
ਨਵੀਂ ਆਬਕਾਰੀ ਨੀਤੀ ਤਹਿਤ ਹੁਣ ਹਰਿਆਣਾ ਵਿੱਚ ਸ਼ਰਾਬ ਵੇਚਣ ਵਾਲਿਆਂ ਲਈ ਆਧਾਰ ਕਾਰਡ ਅਤੇ ਬਿਲ ਕੱਟਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਕਰ ਤੇ ਆਬਕਾਰੀ ਵਿਭਾਗ ਦੇ ਇੱਕ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਸੋਮਵਾਰ ਨੂੰ ਹਰਿਆਣਾ ਸਰਕਾਰ ਨੇ ਪ੍ਰਦੇਸ਼ ਦੀ ਨਵੀਂ ਆਬਕਾਰੀ ਨੀਤੀ ਜਾਰੀ ਕੀਤੀ ਹੈ। 2018 ਅਤੇ 2019 ਦੀ ਆਬਕਾਰੀ ਨੀਤੀ ਨੂੰ ਚੰਡੀਗੜ੍ਹ ਵਿੱਚ ਜਾਰੀ ਕੀਤਾ ਗਿਆ ਹੈ। ਹੁਣ ਇਸ ਨਵੀਂ ਕਰ ਤੇ ਆਬਕਾਰੀ ਨੀਤੀ ਦੇ ਤਹਿਤ ਹਰਿਆਣਾ ਸੂਬੇ ‘ਚ ਸ਼ਰਾਬ ਦੇ ਰੇਟ ਵੀ ਵੱਧ ਗਏ ਹਨ।
ਦੇਸੀ ਸ਼ਰਾਬ ‘ਚ 10ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਅੰਗਰੇਜ਼ੀ ਸ਼ਰਾਬ ‘ਚ 10 ਤੋਂ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਦੋ ਸਾਲ ਲਈ ਸ਼ਰਾਬ ਠੇਕੇ ਦੇਣ ਦੀ ਬਜਾਏ ਪਹਿਲਾਂ ਦੀ ਤਰ੍ਹਾਂ ਇੱਕ ਸਾਲ ਲਈ ਹੀ ਠੇਕਿਆਂ ਦੀ ਨਿਲਾਮੀ ਕਰਨ ਦਾ ਫੈਸਲਾ ਵੀ ਕੀਤਾ ਹੈ। ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਕੋਟੇ ਵਿੱਚ ਪੰਜਾਹ-ਪੰਜਾਹ ਲੱਖ ਪਰੂਫ਼ ਲਿਟਰ ਦਾ ਵਾਧਾ ਹੋਇਆ ਹੈ। ਦੇਸੀ ਸ਼ਰਾਬ ਦਾ ਕੋਟਾ ਇੱਕ ਹਜਾਰ ਲੱਖ ਪਰੂਫ਼ ਲਿਟਰ ਅਤੇ ਅੰਗਰੇਜ਼ੀ ਦਾ 600 ਲੱਖ ਪਰੂਫ਼ ਲਿਟਰ ਰਹੇਗਾ। ਸ਼ਰਾਬ ਦੇ ਠੇਕਿਆਂ ਦੀ ਗਿਣਤੀ ਪਿਛਲੇ ਸਾਲ ਦੀ ਤਰ੍ਹਾਂ 2323 ਦੇ ਆਸਪਾਸ ਹੀ ਰਹੇਗੀ।
ਇਸ ਤੋਂ ਇਲਾਵਾ ਲਗਭਗ 200 ਪਿੰਡਾਂ ਦੇ ਨੇੜੇ ਸ਼ਰਾਬ ਦੀ ਵਿਕਰੀ ਦੀ ਵੀ ਬੰਦ ਕਰ ਦਿੱਤੀ ਗਈ ਹੈ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਅਪੀਲ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਤਕਰੀਬਨ 500 ਪਿੰਡ ਦੇ ਪੰਚਾਇਤਾਂ ਨੇ ਸਰਕਾਰ ਨੂੰ ਇਹ ਸੁਝਾਅ ਭੇਜੇ ਸਨ ਜਿਨ੍ਹਾਂ ਕਾਰਨ ਹੁਣ 200 ਪਿੰਡਾਂ ‘ਚ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਉਥੇ ਹੀ ਦੇਸੀ ਸ਼ਰਾਬ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਐਕਸਪੋਰਟ ਡਿਊਟੀ ਨੂੰ 1.5 ਫੀਸਦ ਤੋਂ ਘਟਾਕੇ 0.50 ਫੀਸਦੀ ਕੀਤਾ ਗਿਆ ਹੈ।
Haryana liquor prices increase
ਠੇਕਿਆਂ ਦੀ ਈ-ਨੀਲਾਮੀ ਲਈ ਪੂਰੇ ਪ੍ਰਦੇਸ਼ ਨੂੰ ਛੇ ਜੋਨਾਂ ਵਿੱਚ ਵੰਡਿਆ ਗਿਆ ਹੈ। ਰੈਸਟੋਰੇਂਟਾਂ ਅਤੇ ਹੋਟਲਾਂ ਲਈ ਲਾਇਸੈਂਸ ਫੀਸ ਪਿਛਲੇ ਸਾਲ ਦੀ ਤਰ੍ਹਾਂ ਹੀ ਰਹੇਗੀ। ਗੁਰੂਗ੍ਰਾਮ, ਫਰੀਦਾਬਾਦ ਅਤੇ ਪੰਚਕੂਲਾ ਤੋਂ ਬਾਅਦ ਹੁਣ ਗੁਰੂਗ੍ਰਾਮ ਸਥਿੱਤ ਮਾਨੇਸਰ ਉਦਯੋਗਕ ਖੇਤਰ ਵਿੱਚ ਵੀ ਪੱਬ ਦੇ ਲਾਇਸੈਂਸ ਦਿੱਤੇ ਜਾਣਗੇ। ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਇਸ ਵਾਰ ਹੰਗਾਮਿਆਂ ਭਰਪੂਰ ਚਲ ਰਿਹਾ ਹੈ। ਅੱਜ ਦੂਜੇ ਦਿਨ ਹਰਿਆਣਾ ਕਾਂਗਰਸ ਨੇ ਵਿਧਾਨ ਸਭਾ ‘ਚ ਭਾਜਪਾ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪਕੌੜੇ ਵੀ ਵੇਚੇ ਹਨ।