ਹੁਣੇ ਹੁਣੇ ਆਈ ਦੁਖਦਾਈ ਖਬਰ… ਮਸ਼ਹੂਰ ਪੰਜਾਬੀ ਗਾਇਕ ਦੀ ਸੜਕ ਹਾਦਸੇ ਵਿੱਚ ਹੋਈ ਮੌਤ..
ਹੁਣੇ ਹੁਣੇ ਇਕ ਹੋਰ ਦੁਖਦਾਈ ਖ਼ਬਰ ਆਈ ਹੈ । ਇਹ ਦੁੱਖਦਾਈ ਖ਼ਬਰ ਇੱਕ ਅਜਿਹੇ ਨਾਮਵਰ ਪੰਜਾਬੀ
ਗਾਇਕ ਨਾਲ ਜੁੜੀ ਹੋਈ ਹੈ ਜੋ ਕਿ ਆਪਣੇ ਸਮੇਂ ਦੇ ਇੱਕ ਮਸ਼ਹੂਰ ਸਿੰਗਰ ਸਨ ।
‘ਮਿੱਤਰਾਂ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ’ ਗੀਤ ਦੇ ਗਾਇਕ ਕਰਮਜੀਤ ਧੂਰੀ ਦੀ ਮਲੇਰਕੋਟਲਾ ਨੇੜੇ ਬਾਗੜੀਆਂ ਨਜ਼ਦੀਕ ਸੜਕ ਹਾਦਸੇ ਚ ਮੌਤ ਹੋ ਗਈ ਹੈ । ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਇਹ ਜਾਣਕਾਰੀ ਉਨ੍ਹਾਂ ਦੇ ਜਵਾਈ ਅਤੇ ਪੰਜਾਬੀ ਗਾਇਕ ਸੋਨੂ ਵਿਰਕ ਨੇ ਦਿੱਤੀ।
ਘਨੌਰ,18 ਮਾਰਚ, (ਜਾਦਵਿੰਦਰ ਸਿੰਘ ਜੋਗੀਪੁਰ)- ‘ਮਿੱਤਰਾਂ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ’ ਗੀਤ ਦੇ ਗਾਇਕ ਕਰਮਜੀਤ ਧੂਰੀ ਦੀ ਮਲੇਰਕੋਟਲਾ ਨੇੜੇ ਬਾਗੜੀਆਂ ਨਜ਼ਦੀਕ ਸੜਕ ਹਾਦਸੇ ਚ ਮੌਤ ਹੋ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਜਵਾਈ ਅਤੇ ਪੰਜਾਬੀ ਗਾਇਕ ਸੋਨੂ ਵਿਰਕ ਨੇ ਦਿੱਤੀ। ਉਨ੍ਹਾਂ ਦਸਿਆ ਕਿ ਗਾਇਕ ਕਰਮਜੀਤ ਧੂਰੀ 75 ਵਰ੍ਹਿਆਂ ਦੇ ਸਨ ਅਤੇ ਧੂਰੀ ਤੋਂ ਬਾਗੜੀਆਂ ਐਕਟੀਵਾ ਤੇ ਜਾਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ਚ ਇਲਾਜ ਅਧੀਨ ਤਕਰੀਬਨ 3 ਵਜੇ ਕਰਮਜੀਤ ਧੂਰੀ ਦੀ ਮੌਤ ਹੋ ਗਈ। ਜਿਕਰਯੋਗ ਹੈ ਕਿ ਕਰਮਜੀਤ ਧੂਰੀ ਦਾ ਬੇਟਾ ਮਿੰਟੂ ਧੂਰੀ ਵੀ ਪੰਜਾਬ ਦਾ ਨਾਮਵਰ ਗਾਇਕ ਹੈ। ਸੋਨੂ ਵਿਰਕ ਨੇ ਦਸਿਆ ਕਿ ਕਲ ਧੂਰੀ ਦੇ ਸ਼ਮਸ਼ਾਨਘਾਟ ਵਿਖੇ 1 ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।