ਵਿਆਹ ਨਾ ਹੋਣ ਕਰਕੇ ਪਰੇਸ਼ਾਨ ਹੋ ਕੇ ਫੇਸਬੁੱਕ ਤੇ ਪਾਈ ਪੋਸਟ,ਲੱਗ ਗਈ ਕੁੜੀਆਂ ਦੀ ਲੰਬੀ ਲਾਇਨ !

ਜਦ ਰਿਸ਼ਤੇਦਾਰਾਂ ਦੇ ਟਿਪਸ ਅਤੇ ਹੋਰ ਸਾਰੇ ਮੈਟਰੀਮੋਨੀਅਲ Site ਵੀ ਰਿਸ਼ਤਾ ਲੱਭਣ ਵਿਚ ਫੇਲ ਹੋ ਗਏ ਤਾ ਪਰੇਸ਼ਾਨ ਬੰਦੇ ਨੂੰ ਫੇਸਬੁੱਕ ਦਾ ਸਹਾਰਾ ਲੈਣਾ ਪਿਆ। ਵਿਆਹ ਦੇ ਲਈ ਫੇਸਬੁੱਕ ਤੇ ਪਾਈ ਪੋਸਟ ਨੂੰ ਪੜ ਕੇ ਜੁਕਰਬਰਗ ਦਾ ਸੀਨਾ ਵੀ ਚੋੜਾ ਹੋ ਜਾਵੇਗਾ। ਘੱਟ ਤੋਂ ਘੱਟ ਅੱਜ ਦੇ ਜਮਾਨੇ ਵਿਚ ਵੀ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਫੇਸਬੁੱਕ ਤੇ ਬਣੇ ਰਿਸ਼ਤੇ ਤੇ ਵਿਸ਼ਵਾਸ ਹੈ। ਇਸ ਬੰਦੇ ਨੇ ਵੀ ਆਪਣੇ ਵਿਆਹ ਲਈ ਕਈ ਇਸ਼ਤਿਹਾਰ ਦਿੱਤੇ। ਪਰ ਮਨਪਸੰਦ ਕੁੜੀ ਨਾ ਮਿਲੀ ਹਾਰ ਕੇ ਫੇਸਬੁੱਕ ਤੇ ਇੱਕ ਲੰਬਾ ਚੋੜਾ ਪੋਸਟ ਲਿਖਿਆ ਜਿਸਨੂੰ 5000 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਕੀਤਾ। ਕੇਰਲ ਵਿਚ ਰਹਿਣ ਵਾਲੇ ਰਜੀਸ਼ ਮਜੇਰੀ ਪੇਸ਼ੇ ਵਜੋਂ ਫੋਟੋਗ੍ਰਾਫਰ ਹੈ। ਪਰ ਫੇਸਬੁੱਕ ਪੋਸਟ ਪੜ ਕੇ ਚੰਗੇ ਚੰਗੇ ਲੋਕ ਸੋਚਣ ਨੂੰ ਮਜ਼ਬੂਰ ਹੋ ਜਾਣਗੇ। ਰੰਜੀਸ਼ ਨੇ ਫੇਸਬੁੱਕ ਤੇ ਆਪਣੀ ਅਤੇ ਆਪਣੇ ਮਾਤਾ ਪਿਤਾ ਦੀ ਫੋਟੋ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਮੇਰਾ ਅਜੇ ਤੱਕ ਵਿਆਹ ਨਹੀਂ ਹੋਇਆ ਜੇਕਰ ਤੁਸੀਂ ਕਿਸੇ ਨੂੰ ਜਾਣਦੇ ਹੋ ਤਾ ਕਿਰਪਾ ਕਰਕੇ ਮੈਨੂੰ ਦੱਸੋ। ਮੇਰੀ ਉਮਰ 34 ਸਾਲ ਹੈ ਮੈ ਸਾਹਮਣੇ ਵਾਲੇ ਨੂੰ ਦੇਖ ਕੇ ਦੱਸਾਂਗਾ,ਮੇਰੀ ਕੋਈ ਹੋਰ ਸ਼ਰਤ ਨਹੀਂ ਹੈ,ਮੈ ਪੇਸ਼ੇ ਵਜੋਂ ਫੋਟੋਗ੍ਰਾਫਰ ਹਾਂ ਹਿੰਦੂ ਹਾਂ ਪਰ ਜਾਤੀ ਕੋਈ ਮਤਲਬ ਨਹੀਂ ਰੱਖਦੀ। ਮੇਰੇ ਪਰਵਾਰ ਵਿਚ ਮੇਰੇ ਤੋਂ ਬਿਨਾ ਮੇਰੇ ਪਿਤਾ ਅਤੇ ਮਾਂ ਅਤੇ ਇੱਕ ਵਿਆਹੀ ਹੋਈ ਭੈਣ ਹੈ। ਮਜੇਰੀ ਦੀ ਫੇਸਬੁੱਕ ਪੋਸਟ ਵਾਇਰਲ ਹੋ ਗਈ ਅਤੇ 28 ਜੁਲਾਈ ਤੋਂ ਲੈ ਕੇ ਹੁਣ ਤੱਕ 5000 ਲੋਕ ਇਸਨੂੰ ਸ਼ੇਅਰ ਕਰ ਚੁੱਕੇ ਹਨ।ਨਾਲ ਹੀ ਇਸ ਪੋਸਟ ਤੇ 1000 ਤੋਂ ਜ਼ਿਆਦਾ ਕੰਮੈਂਟ ਅਤੇ 16 ਹਜ਼ਾਰ ਤੋਂ ਜ਼ਿਆਦਾ ਰੇਕੁਐਸਟ ਆ ਚੁੱਕੇ ਹਨ. ਕਿਉਂਕਿ ਪੋਸਟ ਵਿਚ ਮੋਬਾਈਲ ਨੰਬਰ ਵੀ ਦਿੱਤਾ ਗਿਆ ਸੀ ਇਸ ਲਈ ਮਜੇਰੀ ਨੂੰ ਦੁਨੀਆਂ ਭਰ ਤੋਂ ਵਿਆਹ ਲਈ ਫੋਨ ਆ ਰਹੇ ਹਨ।ਕੁਝ ਲੋਕ ਉਸਨੂੰ ਫੋਨ ਕਰਕੇ ਪੁੱਛ ਰਹੇ ਨੇ ਕਿ ਵਿਦੇਸ਼ੀ ਕੁੜੀ ਨਾ ਵਿਆਹ ਕਰਨ ਵੀ ਕੋਈ ਦਿੱਕਤ ਤਾਂ ਨਹੀਂ ਹੈ ?ਜਿਸ ਤੇ ਮਜੇਰੀ ਦਾ ਕਹਿਣਾ ਹੈ ਕਿ ਉਸਨੂੰ ਕੋਈ ਦਿੱਕਤ ਨਹੀਂ ਪਰ ਭਾਸ਼ਾ ਇੱਕ ਵੱਡੀ ਅੜਚਨ ਬਣ ਸਕਦੀ ਹੈ। ਮਜੇਰੀ ਦੇ ਅਨੁਸਾਰ ਭਾਰਤ ਤੋਂ ਬਿਨਾ ਉਸਨੂੰ ਆਸਟੇਰਲੀਆਂ,ਸਾਊਦੀ ਅਰਬ,ਅਤੇ ਅਮਰੀਕਾ ਤੋਂ ਵੀ ਵਿਆਹ ਦੇ ਪ੍ਰਸਤਾਵ ਆ ਰਹੇ ਹਨ।


Posted

in

by

Tags: