ਜਿੰਦਗੀ ਸੰਘਰਸ਼ ਮਾੲੇ ਅੌਖੀਆਂ ਇਹ ਰਾਹਵਾਂ ਨੇ ਪਰ ਇੱਕ ਦਿਨ, ਮੰਜ਼ਿਲਾਂ ਤੇ ਲੈ ਜਾਣਾ ਮਾਂ ਤੇਰੀਆਂ ਦੁਆਵਾਂ ਨੇ .. ਜਿੰਦਗੀ ਸੰਘਰਸ਼ ਤੋ ਬਿਨਾਂ ਕੁਝ ਨਹੀ .. Watch Below Video ..
ਜਿੰਦਗੀ ਐ ਸੰਘਰਸ਼ ਯਾਰਾ
ਜਿੰਦਗੀ ਐ ਸੰਘਰਸ਼ ਯਾਰਾ, ਡੱਟ ਕੇ ਖਲੋ ਯਾਰਾ।
ਵੇਖਕੇ ਮੁਸੀਬਤਾਂ ਨੂੰ, ਹੌਂਸਲਾ ਨਾਂ ਢਾਈਂ ਯਾਰਾ।
ਸੱਜਣ ਮਿੱਤਰ ਤੈਨੂੰ ਮਿਲਣਗੇ ਬਥੇਰੇ, ਬਹਾਰ ਦੇ ਮੌਸਮ ਵਿਚ ਖਿਲਣਗੇ ਬਥੇਰੇ।
ਪਰ ਪਤਝੜ ਵਿਚ ਸਾਥ ਜਿਹੜਾ, ਕੱਟ ਜਾਏ ਯਾਰਾ।
ਓਹੀ ਸੱਚਾ ਸੱਜਣ ਕਹਾਂਈਂ ਮੇਰੇ ਯਾਰਾ।
ਛੋਟਿਆਂ ਨੂੰ ਪਿਆਰ, ਵੱਡਿਆਂ ਨੂੰ ਸਤਿਕਾਰ ਦੇਣਾ।
ਈਰਖਾ, ਹੰਕਾਰ ਦਾ ਕੀੜਾ, ਦਿਲ ਤੋ ਤਿਆਗ ਦੇਣਾ।
ਦੇਖਕੇ ਮਜ਼ਲੂਮ ਨੂੰ, ਦਰਿਆ ਦਇਆ ਦਾ ਵਹਾ ਦੇਣਾ।
ਇਹੋ ”ਸੰਧੂ” ਦੀ ਰੀਝ ਪੁਗਾਈ, ਮੇਰੇ ਯਾਰਾ।
ਜਿੰਦਗੀ ਐ ਸੰਘਰਸ਼ ਯਾਰਾ, ਡੱਟ ਕੇ ਖਲੋ ਯਾਰਾ।
ਵੇਖਕੇ ਮੁਸੀਬਤਾਂ ਨੂੰ, ਹੌਂਸਲਾ ਨਾਂ ਢਾਈਂ ਯਾਰਾ।
ਅਮਰਦੀਪ ਸਿੰਘ ਸੰਧੂ