ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਿਆ ਸੋਗ ਹੋਈ ਮੌਤ। ……
ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਿਆ ਸੋਗ ਹੋਈ ਮੌਤ। ……
ਕੁਝ ਸਮਾਂ ਪਹਿਲਾਂ ਹੀ ਇਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ ਜੋ ਕਿ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਗਾਇਕ ਅਤੇ ਇੱਕ ਨਾਮਵਰ ਗੀਤਕਾਰ ਨਾਲ ਜੁੜੀ ਹੋਈ ਹੈ ।
ਪਹਿਲਾਂ ਗੀਤਕਾਰੀ ਅਤੇ ਬਾਅਦ ਵਿੱਚ ਗਾਇਕੀ ਵਿੱਚ ਵੀ ਆਪਣੀ ਚੰਗੀ ਪਹਿਚਾਣ ਬਣਾਉਣ ਵਾਲੇ ਗਾਇਕ ਅਤੇ ਗੀਤਕਾਰ ਵੀਤ ਬਲਜੀਤ ਜੀ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਹੈ । ਇਸ ਗੱਲ ਦੀ ਖਬਰ ਖੁਦ ਵੀਤ ਬਲਜੀਤ ਨੇ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਪਾ ਕੇ ਦਿੱਤੀ ।
ਵੀਤ ਬਲਜੀਤ ਨੇ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਪਾ ਕੇ ਲਿਖਿਆ ਕਿ ” ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਪਿਤਾ ਸਰਦਾਰ ਮਾਧੋ ਸਿੰਘ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਹਨ । ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 5 ਅਪਰੈਲ ਨੂੰ ਪਿੰਡ ਅਲੀਗੜ੍ਹ ਜੀਟੀ ਰੋਡ ਜਗਰਾਉਂ ਦੇ ਸ਼ਮਸ਼ਾਨ ਘਾਟ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ ”
ਇਸ ਦੁਖਦਾਈ ਖਬਰ ਨੂੰ ਸਭ ਨਾਲ ਸਾਂਝਾ ਕਰਦੇ ਹੋਏ ਵੀਤ ਬਲਜੀਤ ਨੇ ਇਹ ਵੀ ਲਿਖਿਆ ਕਿ ਪਰਮਾਤਮਾ ਉਨ੍ਹਾਂ ਦੇ ਪਿਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
ਇਸ ਦੁਖਦਾਈ ਖਬਰ ਦੇ ਮਿਲਣ ਤੇ ਵੀਤ ਬਲਜੀਤ ਦੇ ਦੋਸਤਾਂ ਰਿਸ਼ਤੇਦਾਰਾਂ ਅਤੇ ਚਾਹੁਣ ਵਾਲਿਆਂ ਵੱਲੋਂ ਵੀ ਸੋਗ ਪ੍ਰਗਟਾਇਆ ਜਾ ਰਿਹਾ ਹੈ । ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੇ ਪਿਤਾ ਜੀ ਦੇ ਰੋਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਨ੍ਹਾਂ ਦੇ ਸਾਰੇ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।