ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਿਮਰਤ ਖਹਿਰਾ ਜਾਣਿਆ ਪਛਾਣਿਆ ਨਾਂ ਹੈ। ਉਸ ਦਾ ਜਨਮ ਪਿਤਾ ਰਛਪਾਲ ਸਿੰਘ ਅਤੇ ਮਾਤਾ ਰਾਜਵਿੰਦਰ ਦੇ ਘਰ ਹੋਇਆ। ਨਿਮਰਤ ਸੰਗੀਤਕ ਮੁਕਾਬਲੇ ‘ਵਾਇਸ ਆਫ ਪੰਜਾਬ- 3’ ਵਿੱਚ ਜਿੱਤ ਹਾਸਲ ਕਰ ਚੁੱਕੀ ਹੈ। ਐੱਚਐੱਮਵੀ ਕਾਲਜ ਜਲੰਧਰ ਤੋਂ ਬੀ ਟੈੱਕ ਤੇ ਫਿਰ ਚੰੜੀਗੜ੍ਹ ਤੋਂ ਸੰਗੀਤ ਵਿੱਚ ਐੱਮਏ ਕਰ ਚੁੱਕੀ ਨਿਮਰਤ ਦਾ ਪਹਿਲਾ ਗੀਤ ‘ਇਸ਼ਕ ਕਚਹਿਰੀ’ ਮਾਰਕੀਟ ਵਿੱਚ ਆਇਆ ਸੀ, ਜਿਸ ਨੂੰ ਸੰਗੀਤ ਪ੍ਰੇਮੀਆਂ ਨੇ ਬੇਹੱਦ ਪਿਆਰ ਦਿੱਤਾ।
Nimrat Khaira
ਇਸ ਉਪਰੰਤ ਉਸ ਦੇ ਗੀਤ ‘ਐੱਸ ਪੀ ਦੇ ਰੈਂਕ ਵਰਗੀ’ ਤੇ ‘ਰਹਿਣ ਸਲੂਟ ਵੱਜਦੇ’ ਰਿਲੀਜ਼ ਹੋਏ। ਇਨ੍ਹਾਂ ਦੀ ਮਕਬੂਲੀਅਤ ਨੇ ਪੰਜਾਬੀ ਗਾਇਕੀ ਵਿੱਚ ਉਸ ਦਾ ਕੱਦ ਹੋਰ ਉੱਚਾ ਕਰ ਦਿੱਤਾ। ਇਡੰਸਟਰੀ ਵਿੱਚ ਕਾਫੀ ਨਾਮ ਖੱਟ ਚੁੱਕੀ ਹੈ। ਇਸ ਨਾਲ ਹੀ ਉਸਦੇ ਨਵੇਂ ਆਏ ਗਾਣਿਆਂ ਵਿਊਜ਼ ਰਾਤੋ ਰਾਤ ਹੀ ਲੱਖਾਂ ਵਿਊਜ਼ ਵਿੱਚ ਪਹੁੰਚ ਜਾਂਦੇ ਹਨ। ਪੰਜਾਬੀ ਗਾਇਕਾ ਨਿਮਰਤ ਖਹਿਰਾ ਦਾ ਗੀਤ ‘ਡਿਜ਼ਾਈਨਰ’ ਰਿਲੀਜ਼ ਹੋ ਗਿਆ ਹੈ। ਰਿਲੀਜ਼ ਦੇ ਕੁਝ ਘੰਟਿਆਂ ਅੰਦਰ ਹੀ ਇਹ ਗੀਤ ਯੂਟਿਊਬ ‘ਤੇ ਟਰੈਂਡ ਕਰਨ ਲੱਗ ਗਿਆ ਹੈ।
Nimrat Khaira
ਖਬਰ ਲਿਖੇ ਜਾਣ ਤਕ ਇਹ ਗੀਤ ਯੂਟਿਊਬ ‘ਤੇ 7ਵੇਂ ਨੰਬਰ ‘ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ ਸਾਢੇ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ‘ਡਿਜ਼ਾਈਨਰ’ ਹੁਣ ਤਕ ਰਿਲੀਜ਼ ਹੋਏ ਨਿਮਰਤ ਖਹਿਰਾ ਦੇ ਗੀਤਾਂ ਨਾਲੋਂ ਬਿਲਕੁਲ ਵੱਖਰਾ ਹੈ। ਗੀਤ ‘ਚ ਨਿਮਰਤ ਖਹਿਰਾ ਦੀ ਅਰਬਨ ਲੁੱਕ, ਹੈਪੀ ਰਾਏਕੋਟੀ ਦੇ ਅਰਬਨ ਬੋਲ, ਦੀਪ ਜੰਡੂ ਦਾ ਅਰਬਨ ਮਿਊਜ਼ਿਕ ਤੇ ਬਲਜੀਤ ਸਿੰਘ ਦਿਓ ਦਾ ਅਰਬਨ ਡਾਇਰੈਕਸ਼ਨ ਦੇਖਣ ਨੂੰ ਮਿਲ ਰਿਹਾ ਹੈ।ਵਿਊਜ਼ ਦੀ ਮੰਨੀਏ ਤਾਂ ਭਾਵੇਂ ਗੀਤ ‘ਡਿਜ਼ਾਈਨਰ’ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਪਰ ਇਸਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਨਿਮਰਤ ਖਹਿਰਾ ਦੇ ਸਬੰਧਤ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇੱਕ ਫੇਸਬੁੱਕ ਯੂਜ਼ਰ ਨੇ ਨਿਮਰਤ ਖਹਿਰਾ ਦੇ ਇਸ ਗਾਣੇ ਦੇ ਵਿਊਜ਼ ਨੂੰ ਫੇਕ ਦੱਸਿਆ ਹੈ।ਇੰਦੀ ਜਸਵਾਲ ਨਾਮ ਦੇ ਇਸ ਯੂਜ਼ਰ ਨੇ ਨਿਮਰਤ ਖਹਿਰਾ ਦੇ ਗਾਣੇ ‘ਤੇ ਰੱਜ ਕੇ ਉਸ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ।ਨਾਲ ਹੀ ਉਸਨੇ ਲਿਖਿਆ ਹੈ। ਉਹ ਕੁੜੀ ਡਿਜ਼ਾਈਨਰ ਪਾਉਂਦੀ ਹੈ। ਉਹ ਕੁੜੀ ਫੇਕ ਵਿਊ ਕਰਾਉਂਦੀ ਹੈ। ਕਾਪੀ ਕੀਤੇ ਗਾਣੇ ਗਾਉਂਦੀ ਹੈ, ਉਹ ਕੁੜੀ ਆਟੋ ਟਿਊਨ ਗਾਉਂਦੀ ਹੈ। ਉਹ ਕੁੜੀ ਲੋਕਾਂ ਨੂੰ ਬੁੱਧੂ ਬਣਾਉਂਦੀ ਹੈ।
ਫੇਕ ਵਿਊਜ਼ ‘ਤੇ ਹੋਇਆ ਕਈ ਵਾਰ ਵਿਵਾਦ
ਹਾਲਾਂਕਿ ਇੰਦੀ ਜਸਵਾਲ ਦੀ ਇਸ ਪੋਸਟ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਜਿਸ ਹਿਸਾਬ ਨਾਲ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਇਸ ਸਮੇਂ ਵਿੱਚ ਫੇਮਸ ਹੋਣ ਲਈ ਇਹ ਸਭ ਤੋਂ ਆਸਾਨ ਸਾਧਨ ਵੀ ਹੈ। ਨਾਲ ਹੀ ਕੁਝ ਕੁ ਪੈਸੇ ਖ਼ਰਚ ਕਰਕੇ ਤੁਸੀਂ ਆਪਣੀ ਕੋਈ ਵੀ ਚੀਜ਼ ਨੂੰ ਪ੍ਰਮੋਟ ਕਰ ਸਕਦੇ ਹੋ ਤਾਂ ਅਜਿਹੀ ਵਿੱਚ ਇਹ ਸੰਭਵ ਵੀ ਹੈ ਕਿ ਫੇਕ ਵਿਊਜ਼ ਦੇ ਨਾਲ ਸਾਡੇ ਗੀਤਕਾਰ ਰਾਤੋ ਰਾਤ ਫੇਮਸ ਹੋਣਾ ਚਾਹੁੰਦੇ ਹੋਣ ਕਿਉਂਕਿ ਕੁਝ ਕੁ ਘੰਟਿਆਂ ਵਿੱਚ ਹੀ ਵਿਊਜ਼ ਲੱਖਾਂ ਪਾਰ ਕਰ ਜਾਣ ਇਹ ਗੱਲ ਹਜ਼ਮ ਹੀ ਨਹੀਂ ਹੁੰਦੀ।ਸਾਡੇ ਪੁਰਾਣੇ ਗਾਇਕ ਗੁਰਦਾਸ ਮਾਨ ਸਾਹਿਬ ਜਿਹਨਾਂ ਦੇ ਪੂਰੀ ਦੁਨੀਆਂ ਵਿੱਚ ਅਣਗਿਣਤ ਫੈਨਸ, ਨੇ ਉਹਨਾਂ ਦੇ ਗਾਣਿਆਂ ਨੂੰ ਵੀ ਅੱਜ ਤੱਕ ਐਨੇ ਵਿਊਜ਼ ਨਹੀਂ ਮਿਲੇ ਜੋ ਕਿ ਇਕ ਨਵੀਂ ਆਈ ਸਿੰਗਰ ਦੇ ਗਾਣੇ ਨੂੰ ਲੱਖਾਂ ਵਿਊਜ਼ ਸ਼ੱਕ ਪੈਦਾ ਕਰਦਾ ਹੈ।
ਫੇਕ ਵਿਊਜ਼ ‘ਤੇ ਕਈ ਵਾਰ ਹੋਈ ਬਹਿਸ
ਸੋਸ਼ਲ ਮੀਡੀਆ ‘ਤੇ ਮੁੱਲ ਦੇ ਫੇਕ ਵਿਊਜ਼, ਯੂ ਟਿਊਬ, ਲਾਈਕ ਪੇਜ, ਫੇਸਬੁੱਕ ਰਾਹੀਂ ਫੋਕੀ ਵਾਹ-ਵਾਹ ਖੱਟਣ ਵਾਲੇ ਗਾਇਕ ਪੈਸੇ ਦੇ ਜ਼ੋਰ ਨਾਲ ਵੀ ਚੈਨਲਾਂ ‘ਤੇ ਲੱਖ ਰੁਪਏ ਸੁੱਟ ਕੇ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਰਹੇ ਹਨ |
ਫੇਕ ਵਿਊਜ਼ ‘ਤੇ ਕਈ ਵਾਰ ਹੋਈ ਬਹਿਸ
ਸੋਸ਼ਲ ਮੀਡੀਆ ‘ਤੇ ਮੁੱਲ ਦੇ ਫੇਕ ਵਿਊਜ਼, ਯੂ ਟਿਊਬ, ਲਾਈਕ ਪੇਜ, ਫੇਸਬੁੱਕ ਰਾਹੀਂ ਫੋਕੀ ਵਾਹ-ਵਾਹ ਖੱਟਣ ਵਾਲੇ ਗਾਇਕ ਪੈਸੇ ਦੇ ਜ਼ੋਰ ਨਾਲ ਵੀ ਚੈਨਲਾਂ ‘ਤੇ ਲੱਖ ਰੁਪਏ ਸੁੱਟ ਕੇ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਰਹੇ ਹਨ |ਨਿਮਰਤ ਖਹਿਰਾ ਤੋਂ ਇਲਾਵਾ ਕਈ ਅਜਿਹੇ ਗਾਇਕ ਹਨ, ਜਿਹਨਾਂ ‘ਤੇ ਫੇਕ ਵਿਊਜ਼ ਦੇ ਇਲਜ਼ਾਮ ਲੱਗਦੇ ਹਨ। ਪੰਜਾਬ ਵਿੱਚ ਕਈ ਸੁਰੀਲੇ ਸਿੰਗਰ ਹਨ ਪਰ ਉਹਨਾਂ ਦੀ ਅਵਾਜ਼ ਸਾਇਦ ਹੀ ਕਿਤੇ ਸੁਣਾਈ ਦਿੰਦੀ ਹੋਵੇ ਸੁਣਾਈ ਦਿੰਦਾ ਹੈ ਤਾਂ ਬੱਸ ਕਿੰਨੇ ਮਿਲੀਅਨ ਵਿਊਜ਼ ਗਾਣੇ ‘ਤੇ ਯੂ ਟਿਊਬ ‘ਤੇ ਹੋ ਗਏ। ਜਿਹਨਾਂ ਗਾਇਕਾ ਨੂੰ ਸੁਰ ਤਾਲ ਦੀ ਸਮਝ ਸੀ ਉਹ ਅੱਜ ਕਿਤੇ ਸ਼ਾਇਦ ਗਵਾਚ ਹੀ ਗਏ ਹਨ।ਇਸਤੋਂ ਪਹਿਲਾ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਜੇਕਰ ਗੱਲ ਕਰੀਏ ਤਾਂ ਉਸਦਾ ਇੱਕ ਗੀਤ ਆਇਆ ਸੀ ਜਾਨੀ ਤੇਰਾ ਨਾਮ,ਉਸਨੂੰ 43 ਲੱਖ ਮਿਲੀਅਨ ਮਿਲੇ ਸਨ। ਮਤਬਲ ਸਾਫ ਕਿ ਵਿਊਜ਼ ਫੇਕ ਹਨ ਕਿਉਂਕਿ 43 ਲੱਖ ਮਿਲੀਅਨ ਸਿਰਫ ਕਹਿਣ ਲਈ ਨਹੀਂ, ਇਸ ‘ਤੇ ਸੋਚਣ ਦੀ ਵੀ ਲੋੜ ਹੈ।ਇਹ ਸਭ ਵੇਖ ਕੇ ਇਹੀ ਲੱਗਦਾ ਹੈ ਕਿ ਸਿੰਗਰ ਕਿਸ ਰਸਤੇ ‘ਤੇ ਜਾ ਰਹੇ ਹਨ ਆਪਣੇ ਆਪ ਨੂੰ ਫੇਮਸ ਕਰਨ ਲਈ। ਇਹ ਨਕਲੀ ਸਫਲਤਾ ਕਦੋਂ ਤੱਕ ਉਹਨਾਂ ਦੇ ਨਾਲ ਚੱਲੇਗੀ।