ਚਿਪਸ’ ਦੀ ਖਾਤਰ ਬਲੀ ਚੜ੍ਹ ਰਹੇ ਹਨ ਕੱਛੂਕੁੰਮੇ – ਜਾਣੋ ਹੈਰਾਨ ਕਰ ਦੇਣ ਵਾਲੀ ਇਹ ਖਬਰ ..

ਚਿਪਸ’ ਦੀ ਖਾਤਰ ਬਲੀ ਚੜ੍ਹ ਰਹੇ ਹਨ ਕੱਛੂਕੁੰਮੇ – ਜਾਣੋ ਹੈਰਾਨ ਕਰ ਦੇਣ ਵਾਲੀ ਇਹ ਖਬਰ ..

ਚੰਬਲ ਦੀਆਂ ਵਾਦੀਆਂ ਵਿਚਾਲੇ ਵਗਦੀ ਚੰਬਲ ਨਦੀ ‘ਚ ਵਿਚਰਦੇ ਵਿਸ਼ੇਸ਼ ਨਸਲ ਦੇ ਕੱਛੂਕੁੰਮੇ ‘ਚਿਪਸ’ ਦੀ ਖਾਤਰ ਸ਼ਿਕਾਰੀਆਂ ਦੀ ਨਜ਼ਰ ‘ਚ ਚੜ੍ਹੇ ਹੋਏ ਹਨ। ਭਾਰਤੀ ਜੰਗਲੀ ਜੀਵ ਸੰਸਥਾਨ ਦੇਹਰਾਦੂਨ ਦੇ ਰੱਖ-ਰਖਾਅ ਅਧਿਕਾਰੀ ਡਾ. ਰਾਜੀਵ ਚੌਹਾਨ ਦਾ ਕਹਿਣਾ ਹੈ ਕਿ ਅਸਲ ‘ਚ ਕੱਛੂਕੁੰਮੇ ਦੇ ਚਿਪਸ ਤੋਂ ਬਣਨ ਵਾਲੇ ਸੂਪ ਦੀ ਵਰਤੋਂ ਕਰਨ ਨਾਲ ਸਰੀਰਕ ਸਮਰੱਥਾ ‘ਚ ਬਹੁਤ ਵਾਧਾ ਹੁੰਦਾ ਹੈ।ਸੂਪ ਦੀ ਵਰਤੋਂ ਨਾਲ ਸੈਕਸ ਪਾਵਰ ਵਧ ਜਾਂਦੀ ਹੈ, ਇਸ ਲਈ ਕੱਛੂਕੁੰਮੇ ਦੇ ਚਿਪਸ ਦਾ ਸੂਪ ਆਮ ਤੌਰ ‘ਤੇ ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਵਿਚ 1 ਲੱਖ ਤੋਂ 2 ਲੱਖ ਰੁਪਏ ਵਿਚ ਮੁਹੱਈਆ ਹੁੰਦਾ ਹੈ।ਸੂਪ ਲਈ ਇਸਤੇਮਾਲ ਕੀਤੇ ਜਾਣ ਦੇ ਇਰਾਦੇ ਨਾਲ ਹੀ ਕੱਛੂਕੁੰਮਿਆਂ ਦੇ ਚਿਪਸ ਦੀ ਸਮੱਗਲਿੰਗ ਵੀ ਵੱਡੇ ਪੈਮਾਨੇ ‘ਤੇ ਲਗਾਤਾਰ ਜਾਰੀ ਹੈ। ਜ਼ਿੰਦਾ ਹਾਲਤ ਵਿਚ ਕੱਛੂਕੁੰਮਿਆਂ ਨੂੰ ਲਿਜਾਣ ‘ਤੇ ਪੁਲਸ ਤੋਂ ਇਲਾਵਾ ਹੋਰ ਏਜੰਸੀਆਂ ਵਲੋਂ ਫੜੇ ਜਾਣ ਦਾ ਡਰ ਰਹਿੰਦਾ ਹੈ ਪਰ ਹੁਣ ਕੱਛੂਕੁੰਮਾ ਸਮੱਗਲਰਾਂ ਨੇ ਕੱਛੂਕੁੰਮਿਆਂ ਦੇ ਚਿਪਸ ਬਣਾ ਨੇ ਇਨ੍ਹਾਂ ਦੀ ਸਮੱਗਲਿੰਗ ਦਾ ਨਵਾਂ ਰਸਤਾ ਕੱਢਿਆ ਹੈ।
ਉਨ੍ਹਾਂ ਦੱਸਿਆ ਕਿ ਆਗਰਾ ਦੇ ਪਿਨਹਾਟ ਅਤੇ ਇਟਾਵਾ ਦੇ ਗਿਆਨਪੁਰੀ ਅਤੇ ਬੰਸਰੀ ‘ਚ ਦੋ ਨਸਲਾਂ ਅਜਿਹੀਆਂ ਹਨ, ਜੋ ਕੱਛੂਕੁੰਮੇ ਦੇ ਚਿਪਸ ਬਣਾਉਣ ਦਾ ਕੰਮ ਕਰਦੀਆਂ ਹਨ। ਉਹ ਕੱਛੂਕੁੰਮਿਆਂ ਦੀ ਹੇਠਲੀ ਪਰਤ, ਜਿਸ ਨੂੰ ਪਲੈਸਟ੍ਰਾਨ ਕਹਿੰਦੇ ਹਨ, ਨੂੰ ਕੱਟ ਕੇ ਵੱਖ ਕਰ ਲੈਂਦੀਆਂ ਹਨ। ਉਸ ਨੂੰ ਕਈ ਘੰਟਿਆਂ ਤੱਕ ਪਾਣੀ ਵਿਚ ਉਬਾਲਿਆ ਜਾਂਦਾ ਹੈ।ਉਸ ਤੋਂ ਬਾਅਦ ਇਸ ਪਰਤ ਨੂੰ ਸੁਕਾ ਕੇ ਉਸ ਦੇ ਚਿਪਸ ਬਣਾਏ ਜਾਂਦੇ ਹਨ। ਇਕ ਕਿਲੋ ਭਾਰ ਦੇ ਕੱਛੂਕੁੰਮੇ ਤੋਂ 250 ਗ੍ਰਾਮ ਤੱਕ ਚਿਪਸ ਬਣ ਜਾਂਦੇ ਹਨ। ਨਿਲਸੋਨੀਆ ਗੈਂਗਟਿਸ ਅਤੇ ਚਿਤਰਾ ਇੰਡਿਕਾ ਨਾਂ ਦੇ ਕੱਛੂਕੁੰਮੇ ਦੀ ਨਸਲ ਤੋਂ ਪਲੈਸਟ੍ਰਾਨ ਕੱਢੀ ਜਾਂਦੀ ਹੈ।ਇਟਾਵਾ ਦੀਆਂ ਨਦੀਆਂ ਅਤੇ ਤਲਾਬਾਂ ‘ਚ 11 ਨਸਲਾਂ ਦੇ ਕੱਛੂਕੁੰਮੇ ਪਾਏ ਜਾਂਦੇ ਹਨ ਪਰ ਚਿਪਸ ਨਿਲਸੋਨੀਆ ਗੈਂਗਟਿਸ ਅਤੇ ਚਿਤਰਾ ਇੰਡਿਕਾ ਤੋਂ ਹੀ ਕੱਢੇ ਜਾਂਦੇ ਹਨ।


Posted

in

by

Tags: