ਗੁਰਦੁਆਰਾ ਸਾਹਿਬ ‘ਚ ਔਰਤਾਂ ਦੀ ਸ਼ਰਮਨਾਕ ਕਰਤੂਤ, ਵੀਡੀਓ ‘ਚ ਦੇਖੋ ਪੂਰੀ ਘਟਨਾ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੈਸਿਆਂ ਦੀ ਅਤੇ ਕੀਮਤੀ ਸਮਾਨ ਦੀ ਚੋਰੀ ਹੁੰਦੀ ਤਾਂ ਤੁਸੀਂ ਅਕਸਰ ਦੇਖੀ ਹੋਵੇਗੀ ਪਰ ਇਹ ਜੋ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਇਹ ਬਰਨਾਲਾ ਦੇ ਪਿੰਡ ਮੌੜ ਨਾਭਾ ਦੀਆਂ ਹਨ, ਜਿਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ
ਇਨ੍ਹਾਂ ਔਰਤਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬਰਤਨਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ। ਇਹ ਔਰਤਾਂ ਗੁਰਦੁਆਰੇ ਦੇ ਪਿਛਲੇ ਪਾਸੇ ਤੋਂ ਦਾਖਲ ਹੋਈਆਂ ਸਨ ਪਰ ਚੰਗੀ ਗੱਲ ਇਹ ਰਹੀ ਕਿ ਗੁਰਦੁਆਰਾ ਸਾਹਿਬ ਦੇ ਗੋਲਕ ਵਾਲੇ ਕਮਰੇ ਨੂੰ ਜਿੰਦਾ ਲੱਗਾ ਹੋਇਆ ਸੀ ਜਿਸ ਕਾਰਨ ਵੱਡੀ ਚੋਰੀ ਹੋਣ ਤੋਂ ਬਚਾਅ ਰਿਹਾ।
ਔਰਤਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਕੀਤੀ ਜਾ ਰਹੀ ਇਹ ਸ਼ਰਮਨਾਕ ਕਰਤੂਤ ਸੀ.ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਫਿਲਹਾਲ ਪੁਲਸ ਵੱਲੋਂ
ਸੀ. ਸੀ. ਟੀ. ਵੀ. ਕੈਮਰੇ ਜ਼ਰੀਏ ਔਰਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਚੋਰਾਂ ਵੱਲੋਂ ਧਾਰਮਿਕ ਸਥਾਨਾਂ ‘ਚ ਕੀਤੀਆਂ ਜਾ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਫੀ ਸ਼ਰਮਨਾਕ ਹਨ।