ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜੇ ‘ਚ ਹੋ ਰਹੀ ਦੇਰੀ ਦਾ ਇਹ ਹੈ ਵੱਡਾ ਕਾਰਨ…

 

ਦਰਅਸਲ, ਨਤੀਜਾ ਅਜੇ ਤਿਆਰ ਹੀ ਨਹੀਂ ਹੈ। ਬੁਲਾਰੇ ਨੇ ਦੱਸਿਆ ਹੈ ਕਿ ਬੋਰਡ 10ਵੀਂ ਦੇ ਨਤੀਜੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦਾ। ਹਾਲ ‘ਚ ਹੀ 23 ਅਪ੍ਰੈਲ ਨੂੰ 12ਵੀਂ ਦਾ ਨਤੀਜਾ ਜਾਰੀ ਕੀਤਾ ਗਿਆ ਸੀ, ਉਹ ਵੀ ਅਧੂਰਾ ਸੀ। ਇਸ ਨੂੰ ਲੈ ਕੇ ਬੋਰਡ ਦੀ ਕਾਫ਼ੀ ਬੇਇਜ਼ਤੀ ਹੋਈ ਸੀ ਬੋਰਡ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਹੋਏ ਸਨ।

PSEB 10th Result 2018

ਸੂਤਰਾਂ ਦੇ ਅਨੁਸਾਰ, ਬੋਰਡ ਦੇ ਨਤੀਜੇ ‘ਚ ਦੇਰੀ ਹੋਣ ਦਾ ਕਾਰਨ ਹੈ ਵੋਕੇਸ਼ਨਲ ਪੇਪਰਾਂ ਦਾ ਨਹੀਂ ਹੋਣਾ ਅਤੇ ਇਤਿਹਾਸ ਦੀ ਕਿਤਾਬ ਦੇ ਵਿਵਾਦ ਦਾ ਗਰਮਾਉਣਾ। ਵੋਕੇਸ਼ਨਲ ਪੇਪਰ 5 ਮਈ ਤੋਂ ਸ਼ੁਰੂ ਹੋਣਗੇ, ਜਦੋਂ ਕਿ ਕਿਤਾਬ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਅਜਿਹੇ ‘ਚ ਮਾਮਲਾ ਸੁਲਝਾਏ ਬਿਨਾਂ ਰਿਜਲਟ ਜਾਰੀ ਕਰਨ ਤੋਂ ਅਧਿਕਾਰੀ ਬਚ ਰਹੇ ਹਨ।

PSEB 10th Result 2018

ਵਿਦਿਆਰਥੀ ਆਫੀਸ਼ੀਅਲ ਵੈੱਬਸਾਈਟ ‘ਤੇ ਚੈੱਕ ਕਰ ਸਕਣਗੇ ਨਤੀਜਾ

ਦੱਸ ਦੇਓਏ ਕਿ ਪੰਜਾਬ ਬੋਰਡ 10ਵੀਂ ਦੇ ਪੇਪਰ ਇਸ ਸਾਲ 12 ਮਾਰਚ ਤੋਂ ਸ਼ੁਰੂ ਹੋ ਕੇ 31 ਮਾਰਚ ਤੱਕ ਚੱਲੇ ਸਨ। ਉੱਥੇ ਹੀ ਵਿਦਿਆਰਥੀ ਆਪਣਾ ਨਤੀਜਾ ਜਾਰੀ ਹੋਣ ਤੋਂ ਬਾਅਦ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ pseb.ac.in ‘ਤੇ ਚੈੱਕ ਕਰ ਸਕਦੇ ਹਨ।

PSEB 10th Result 2018

ਇਸ ਵਾਰ ਐਪ ਦੀ ਮਦਦ

ਇਸ ਵਾਰ ਪ੍ਰਸ਼ਨ ਉੱਤਰ ਦੀ ਸੀਟ ਚੈੱਕ ਕਰਨ ਵਾਲੇ ਅਧਿਆਪਕਾਂ ਨੂੰ ਨੰਬਰਾਂ ਦੀ ਅਤੇ ਦੂਜੀ ਡਿਟੇਲ ਭੇਜਣ ਲਈ ਇੱਕ ਖਾਸ ਐਪ ਵੀ ਦਿੱਤਾ ਗਿਆ ਹੈ। ਇਸ ਦੇ ਪਹਿਲਾਂ ਤੱਕ ਇਹ ਜਰੂਰੀ ਦਸਤਾਵੇਜ ਡਾਕ ਦੇ ਜਰੀਏ ਹੀ ਭੇਜੇ ਜਾਂਦੇ ਸਨ। ਸਰਕਾਰ ਦਾ ਕਹਿਣਾ ਹੈ ਕਿ ਐਪ ਦੇ ਇਸਤੇਮਾਲ ਨਾਲ ਅਧਿਆਪਕਾਂ ਦਾ ਸਮਾਂ ਵੀ ਬਚੇਗਾ ਅਤੇ ਕੰਮ ‘ਚ ਸੌਖ ਵੀ ਹੋਵੇਗੀ।

PSEB 10th Result 2018

 

ਇਸ ਤਰ੍ਹਾਂ ਚੈੱਕ ਕੀਤਾ ਜਾ ਸਕਦਾ ਹੈ ਨਤੀਜਾ

– ਸਭ ਤੋਂ ਪਹਿਲਾਂ www.pseb.ac.in ‘ਤੇ ਲਾਗਿਨ ਕਰੋ।

– ਇਸ ਤੋਂ ਬਾਅਦ PSEB Class 10 Results 2018 ਜਾਂ ਫਿਰ PSEB Class 10 Matriculation Result 2018 ਦੇ ਦਿੱਤੇ ਗਏ ਲਿੰਕ ‘ਤੇ ਕਲਿਕ ਕਰੋ।

– ਰੋਲ ਨੰਬਰ ਅਤੇ ਮੰਗੀ ਗਈ ਦੂਜੀ ਜਾਣਕਾਰੀ ਦਰਜ ਕਰੋ। ਇਸ ਤੋਂ ਬਾਅਦ ਸਬਮਿਟ ਆਪਸ਼ਨ ਨੂੰ ਕਲਿਕ ਕਰੋ। ਤੁਹਾਡਾ ਨਤੀਜਾ ਸਕਰੀਨ ‘ਤੇ ਆ ਜਾਵੇਗਾ। ਇਸ ਨੂੰ ਡਾਊਨਲੋਡ ਕਰ ਲਵੋਂ ਅਤੇ ਉਸ ਤੋਂ ਬਾਅਦ ਨਤੀਜਾ ਪ੍ਰਿੰਟ ਆਊਟ ਕੀਤਾ ਜਾ ਸਕਦਾ ਹੈ।

– ਪਿਛਲੇ ਸਾਲ ਭਾਵ 2017 ‘ਚ ਇਹਨਾਂ ਪੇਪਰਾਂ ‘ਚ 57.50 ਫੀਸਦੀ ਵਿਦਿਆਰਥੀ ਹੀ ਪਾਸ ਹੋਏ ਸਨ।


Posted

in

by

Tags: