ਇਸ ਵਿਦੇਸ਼ ਗਈ ਕੁੜੀ ਦੀ ਕਹਾਣੀ ਸੁਣ ਕੇ ਹੋ ਜਾਣਗੇ ਰੌਂਗਟੇ ਖੜ੍ਹੇ
ਚੰਡੀਗੜ੍ਹ: ਜਿੰਦਗੀ ਦੀ ਗੁਰਬਤ ਦੂਰ ਕਰਨ ਲਈ ਵਿਦੇਸ਼ ਜਾਣ ਦੀ ਚਾਹ ਹਰ ਕਿਸੇ ਨੂੰ ਹੁੰਦੀ ਹੈ। ਪਰ ਏਜੰਟਾਂ ਦੇ ਧੱਕੇ ਜਿਹੜੀਆਂ ਪੰਜਾਬੀ ਦੀਆਂ ਧੀਆਂ ਨਾਲ ਜੋ ਹੁੰਦਾ ਹੈ ਉਹ ਰੋਂਗਟੇ ਖੜ੍ਹੇ ਕਰ ਦਿੰਦਾ ਹੈ। ਅਜਿਹੀ ਹੀ ਇੱਕ ਸ਼ਰਮਨਾਕ ਘਟਨਾ ਫਗਵਾੜਾ ਦੀ ਇੱਕ ਲੜਕੀ ਨਾਲ ਹੋਈ। ਜਿਸਦੀ ਕਹਾਣੀ ਸੁਣਕੇ ਸ਼ਾਇਦ ਤੁਸੀਂ ਵੀ ਆਪਣੀ ਧੀ ਨੂੰ ਬਾਹਰ ਭੇਜਣ ਤੋਂ ਪਹਿਲਾਂ 100ਵਾਰ ਸੋਚੋਗੇ।
ਪ੍ਰੈੱਸ ਕਲੱਬ ਵਿੱਚ ਆਪਣਾ ਦੁੱਖ ਦੱਸਣ ਭੁਜੀ ਫਗਵਾੜਾ ਦੀ ਇਹ ਪੀੜਤ ਲੜਕੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਦਸੰਬਰ ਵਿੱਚ ਪੰਜਾਬ ਦੇ ਜਲੰਧਰ ਸਥਿਤ ਇਕ ਏਜੰਟ ਰਾਹੀਂ ਦੁਬਈ ਵਿੱਚ ਬਤੌਰ ਡੈਂਟਲ ਅਸਿਸਟੈਂਟ ਦੀ ਨੌਕਰੀ ਲਈ ਗਈ ਸੀ। ਇਸ ਲਈ ਉਸ ਨੇ ਏਜੰਟ ਨੂੰ ਇਸ ਲਈ ਢਾਈ ਲੱਖ ਰੁਪਏ ਦਿੱਤੇ ਸਨ।
ਪੀੜਤ ਲੜਕੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਦੁਬਈ ਪਹੁੰਚੀ ਤਾਂ ਉਸ ਨੂੰ ਪਤਾ ਲਗਾ ਕਿ ਇਸ ਏਜੰਟ ਨੇ ਮਿਲੀਭੁਗਤ ਨਾਲ ਉਸ ਨੂੰ ਦੁਬਈ ਦੇ ਇੱਕ ਸ਼ੇਖ ਕੋਲ ਵੇਚ ਦਿੱਤਾ। ਇਸ ਦੌਰਾਨ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਨਾਲ ਨਾਲ ਮਾਨਸਿਕ ਪੀੜਾ ਵੀ ਦਿੱਤੀ ਗਈ ਅਤੇ ਉਸ ਨੂੰ ਜਾਨ ਤੋਂ ਮਰਨ ਦੀ ਧਮਕੀ ਦਿੱਤੀਆਂ।
ਉਸਨੇ ਕਿਹਾ ਕਿ ਸ਼ੇਖ ਉਸਤੋਂ 20-20 ਘੰਟੇ ਕੰਮ ਕਰਾਉਂਦਾ ਸੀ ਅਤੇ ਨੀਂਦ ਆਉਣ ਤੇ ਗਰਮ ਪ੍ਰੈੱਸ ਲਾ ਦਿੱਤੀ ਜਾਂਦੀ ਸੀ। ਉਸਦਾ ਮੋਬਾਈਲ ਫੋਨ ਖੋਹ ਲਿਆ ਗਿਆ। ਇੱਕ ਦਿਨ ਉਸਨੇ ਘਰੋਂ ਬਾਹਰ ਇੱਕ ਮੋਬਾਈਲ ਲੈਕੇ ਆਪਣੀ ਸਾਰੀ ਕਹਾਣੀ ਵਟਸਐਪ ਰਾਹੀਂ ਆਪਣੇ ਘਰਦਿਆਂ ਨੂੰ ਦੱਸੀ। ਫਿਰ ਮਾਪਿਆ ਨੇ ਇਹ ਸਾਰਾ ਮਾਮਲਾ ਰਾਮੂਵਾਲੀਆ ਦੇ ਧਿਆਨ ਵਿੱਚ ਲਿਆਂਦਾ। ਲੜਕੀ ਨੇ ਦੱਸਿਆ ਕਿ ਉਸ ਨੇ ਡੈਂਟਲ ਅਸਿਸਟੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਜਲੰਧਰ ਸਥਿਤ ਇੱਕ ਏਜੰਟ ਨੇ ਉਸ ਨੂੰ ਡੈਂਟਲ ਅਸਿਸਟੈਂਟ ਦੁਬਈ ਵਿੱਚ ਨੌਕਰੀ ਦਿਲਵਾਉਣ ਬਾਰੇ ਕਿਹਾ ਸੀ ਅਤੇ ਢਾਈ ਲੱਖ ਰੁਪਏ ਲਏ ਸਨ।
ਪੀੜਤ ਲੜਕੀ ਨੂੰ ਦੁਬਈ ਤੋਂ ਵਾਪਸ ਲਿਆਉਣ ਵਿੱਚ ਐਨਜੀਓ ‘ਹੈਲਪਿੰਗ ਹੈਲਪਲੈਸ’ ਦੀ ਸੰਚਾਲਕ ਅਤੇ ਮੁਹਾਲੀ ਦੀ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਖਾਸ ਭੂਮਿਕਾ ਨਿਭਾਈ।