ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਦਿੱਲ ਕੰਬਾਊ ਭਿਆਨਕ ਹਾਦਸਾ

ਤਾਜਾ ਵੱਡੀ ਖਬਰ –

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਦਿੱਲ ਕੰਬਾਊ ਭਿਆਨਕ ਹਾਦਸਾ

 

ਦੋਰਾਹਾ ਨੇੜੇ ਰਾਮਪੁਰ ਨਹਿਰੀ ਪੁਲ ਕੋਲ ਇਕ ਪੰਜਾਬ ਪੁਲਿਸ ਟਰੈਫਿਕ ਦੇ ਥਾਣੇਦਾਰ ਦੀ ਤੇਜ ਰਫਤਾਰ ਕਾਰ (ਡੱਸਟਰ) ਸੀ.ਐਚ 1 ਏ.ਐਸ 5658 ਨੇ ਇਕ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਤਿੰਨ ਬੱਚੇ ਗੰਭੀਰ ਜਖਮੀ ਹੋ ਗਏ।Doraha road accident

ਜਿਨ੍ਹਾਂ ਨੂੰ ਸਿੱਧੂ ਹਸਪਤਾਲ ਦੋਰਾਹਾ ਵਿਖੇ ਭਰਤੀ ਕਰਵਾਇਆ ਗਿਆ, ਡਾਕਟਰਾਂ ਨੇ ਪਤੀ ਪਤਨੀ ਨੂੰ ਮ੍ਰਿਤਕ ਘੌਸ਼ਿਤ ਕਰ ਦਿੱਤਾ ਅਤੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮ੍ਰਿਤਕ ਪਤੀ ਪਤਨੀ ਦੀ ਪਹਿਚਾਣ ਅਜਮੇਰ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਕੁਲਦੀਪ ਕੌਰ ਪਤਨੀ ਅਜਮੇਰ ਸਿੰਘ ਵਾਸੀ ਰੋਡ ਮਾਜਰੀ, ਤਹਿਸੀਲ ਸਮਰਾਲਾ ਜਿਲ੍ਹਾਂ ਲੁਧਿਆਣਾ ਵਜੋਂ ਹੋਈ ਹੈ।Doraha road accident

ਮੌਕੇ ਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਮੋਟਰ ਸਾਇਕਲ ਸਵਾਰ ਪਤੀ ਪਤਨੀ ਆਪਣੇ ਬੱਚਿਆਂ ਸਮੇਤ ਬੇਗੋਵਾਲ ਪਿੰਡ ਤੋਂ ਬਾਈਪਾਸ ਸੜਕ ਚੜਨ ਲੱਗੇ ਸਨ ਕਿ ਨੀਲੋ ਸਾਇਡ ਤੋ ਤੇਜ ਰਫਤਾਰ ਆ ਰਹੀ ਡਸਟਰ ਕਾਰ ਨੇ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਮੋਟਰ ਸਾਇਕਲ ਤੇ ਸਵਾਰ ਤਿੰਨੋ ਬੱਚੇ ਹਵਾ ਵਿੱਚ ਉਡਦੇ ਨਜਰੀ ਆਏ। ਜਿਸ ਕਰਕੇ ਜੋੜੇ ਦੀ ਮੌਕੇ ਤੇ ਹੀ ਮੌਤ ਹੋ ਗਈ।Doraha road accident

ਕਥਿੱਤ ਦੋਸ਼ੀਆਂ ਨੇ ਜਖਮੀਆਂ ਦੀ ਮੱਦਦ ਕਰਨ ਦੀ ਬਿਜਾਏ ਘਟਨਾ ਸਥਾਨ ਤੋਂ ਕਾਰ ਭਜਾ ਲਈ ਅਤੇ ਰਾਹਗੀਰਾਂ ਦੀ ਮੱਦਦ ਨਾਲ ਦੋਸ਼ੀਆਂ ਨੂੰ ਰੇਲਵੇ ਫਾਟਕਾਂ ਕੋਲੋਂ ਘੇਰ ਕੇ ਘਟਨਾ ਸਥਾਨ ਤੇ ਲੈ ਗਏ, ਜਿੱਥੇ ਲੋਕਾਂ ਨੇ ਪੁਲਸੀਏ ਤੇ ਉਸ ਦੇ ਸਾਥੀ ਦੀ ਚੰਗੀ ਗਰਦ ਲਾਹੀ।Doraha road accident

ਡੱਸਟਰ ਕਾਰ ਉਪਰ ਮੋਟੇ ਅੱਖਰਾਂ ਵਿੱਚ ਪੁਲਿਸ ਲਿਖਿਆ ਹੋਇਆ ਸੀ ਪੁਲਿਸ ਮੁਲਾਜ਼ਮ ਹੌਲਦਾਰ ਅੰਗਰੇਜ ਸਿੰਘ ਜਿਲ੍ਹਾਂ ਮੋਹਾਲੀ ਵਿਖੇ ਟ੍ਰੈਫਿਕ ਪੁਲਸ ਵਿੱਚ ਤਾਇਨਾਤ ਹੈ ਜਿਸ ਨੇ ਦੱਸਿਆ ਕਿ ਕਾਰ ਚਾਲਕ ਵਿਅਕਤੀ ਦਿਨੇਸ਼ ਕੁਮਾਰ ਦਿਹਾੜੀ ਤੇ ਲਿਆਦਾਂ ਗਿਆ ਸੀ, ਤੇ ਉਹ ਮੁਕਤਸਰ ਬੱਚਿਆਂ ਨੂੰ ਲੈਣ ਜਾ ਰਹੇ ਸਨ। ਦੋਰਾਹਾ ਪੁਲਿਸ ਨੇ ਡਰਾਈਵਰ ਖਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ


Posted

in

by

Tags: