ਪਾਸਪੋਰਟ, ਇੱਕ ਅਜਿਹੀ ਚੀਜ਼ ਜੋ ਦੇਸ਼ ਤੋਂ ਬਾਹਰ ਸਫਰ ਕਰਨ ਲਈ ਜ਼ਰੂਰੀ ਦਸਤਾਵੇਜਾਂ ‘ਚ ਪਹਿਲੇ ਨੰਬਰ ‘ਤੇ ਆਉਂਦੀ ਹੈ। ਇਸ ਪਾਸਪੋਰਟ ‘ਤੇ ਜਿਸ ਵੀ ਦੇਸ਼ ਦਾ ਵੀਜ਼ਾ ਲਗਿਆ ਹੋਵੇ ਇਨਸਾਨ ਸਿਰਫ ਉਸ ਦੇਸ਼ ਦੀ ਹੀ ਸੈਰ ਕਰ ਸਕਦਾ ਹੈ।
ਪਰ ਕਈ ਅਜਿਹੇ ਦੇਸ਼ ਹਨ ਜਿੱਥੋਂ ਬਾਹਰਲੇ ਮੁਲਕਾਂ ‘ਚ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ, ਬਸ ਉਥੋਂ ਦਾ ਪਾਸਪੋਰਟ ਹੀ ਕਾਫੀ ਹੈ। ਦੁਨੀਆ ਦੇ ਕਈ ਦੇਸ਼ ਅਜਿਹੇ ਹਨ ਜਿੱਥੇ ਬਿਨ੍ਹਾਂ ਵੀਜ਼ੇ ਤੋਂ ਕਈ ਮੁਲਕਾਂ ਦੀ ਸੈਰ ਕਰਨ ਦਾ ਅਧਿਕਾਰ ਹੈ ਕਿਉਨੀਕ ਉਹਨਾਂ ਦੇ ਪਾਸਪੋਰਟ ਦੀ ਰੈਕਿੰਗ ਬਹੁਤ ਵਧੀਆ ਹੈ। ਇਹਨਾਂ ਨੂੰ ਮਜਬੂਤ ਪਾਸਪੋਰਟ ਮੰਨਿਆ ਜਾਂਦਾ ਹੈ।
ਇਹ ਰੈਕਿੰਗ ਸਮੇਂ ਸਮੇਂ ‘ਤੇ ਬਦਲਦੀ ਰਹਿੰਦੀ ਹੈ ਅਤੇ ਹੁਣੇ ਜਹੇ ਹੋਈ ਇਸ ਰੈਕਿੰਗ ‘ਚ ਸਿੰਗਾਪੁਰ ਦੇ ਪਾਸਪੋਰਟ ਨੇ ਬਾਜੀ ਮਾਰ ਲਈ ਹੈ। ਹੁਣ ਸਿੰਗਾਪੁਰ ਦੇ ਲੋਕ 159 ਦੇਸ਼ਾਂ ਦੀ ਬਿਨਾਂ ਵੀਜ਼ਾ ਅਤੇ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਲੈ ਸਕਣ ਦੇ ਯੋਗ ਹਨ।
ਕਿਵੇਂ ਹੁੰਦੀ ਹੈ ਰੈਕਿੰਗ?
ਹਰ ਦੇਸ਼ ਦੇ ਪਾਸਪੋਰਟ ਦੀ ਸਾਲਾਨਾ ਰੈਂਕਿੰਗ ਹੁੰਦੀ ਹੈ ਅਤੇ ਜਿੰਨ੍ਹੀ ਵਧੀਆ ਰੈਕਿੰਗ ਉਨ੍ਹੇ ਹੀ ਜ਼ਿਆਦਾਤਰ ਦੇਸ਼ਾ ‘ਚ ਬਿਨ੍ਹਾਂ ਵੀਜ਼ਾ ਘੁੰਮਣ ਦੀ ਸੁਵਿਧਾ।ਇਹ ਰੈਂਕਿੰਗ ਹਰ ਸਾਲ ਇਕ ਕੌਮਾਂਤਰੀ ਵਿੱਤੀ ਸਲਾਹਕਾਰ ਕੰਪਨੀ ਵੱਲੋਂ ਜਾਰੀ ਕੀਤੀ ਜਾਂਦੀ ਹੈ। ਪਹਿਲਾਂ ਸਿੰਗਾਪੁਰ ਅਤੇ ਜਰਮਨੀ ਇਸ ਰੈਕਿੰਗ ‘ਚ ਬਰਾਬਰ 158 ਸਕੋਰ ‘ਤੇ ਸਨ ਜਦਕਿ ਇਸ ਵਾਰ ਸਿੰਗਾਪੁਰ ਨੇ ਬਾਜ਼ੀ ਮਾਰ ਲਈ ਹੈ।
world’s powerful passport: ਜੇਕਰ ਗੱਲ ਪਾਸਪੋਰਟ ਸੂਚਕ ਅੰਕ ਦੀ ਕੀਤੀ ਜਾਵੇ ਤਾਂ ਉਸ ਅਨੁਸਾਰ, ਪਹਿਲੀ ਵਾਰ ਕਿਸੇ ਏਸ਼ੀਆਈ ਦੇਸ਼ ਦੇ ਪਾਸਪੋਰਟ ਨੂੰ ਸਭ ਤੋਂ ਤਾਕਤਵਰ ਐਲਾਨ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਇਸ ਰੈਕਿੰਗ ‘ਚ 75ਵੇਂ ਸਥਾਨ ‘ਤੇ ਹੈ, ਜਿਸ ਦੇ ਪਾਸਪੋਰਟ ‘ਤੇ 24 ਦੇਸ਼ ਬਿਨਾਂ ਵੀਜ਼ਾ ਦੇ ਪ੍ਰਵੇਸ਼ ਅਤੇ 27 ਦੇਸ਼ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਦਿੰਦੇ ਹਨ।
ਸਿੰਗਾਪੁਰ ਤੋਂ ਬਾਅਦ ਜਰਮਨੀ, ਸਵੀਡਨ, ਦੱਖਣੀ ਕੋਰੀਆ, ਡੈਨਮਾਰਕ, ਫਿਨਲੈਂਡ, ਇਟਲੀ, ਫਰਾਂਸ, ਸਪੇਨ, ਨਾਰਵੇ, ਜਾਪਾਨ ਅਤੇ ਇੰਗਲੈਂਡ ਆਉਂਦੇ ਹਨ ਜਿੱਥੋਂ ਦੇ ਪਾਸਪੋਰਟ ‘ਤੇ 150 ਤੋਂ ਵਧ ਦੇਸ਼ਾਂ ਲਈ ਬਿਨਾਂ ਵੀਜ਼ਾ ਅਤੇ ਪਹੁੰਚਣ ‘ਤੇ ਵੀਜ਼ਾ ਮਿਲਣ ਦੀ ਸੁਵਿਧਾ ਮਿਲਦੀ ਹੈ। ਸਭ ਤੋਂ ਹੇਠਲੀ ਸੂਚੀ ‘ਚ ਪਾਕਿਸਤਾਨ, ਇਰਾਕ, ਸੀਰੀਆ ਅਤੇ ਸੋਮਾਲੀਆ ਸ਼ਾਮਿਲ ਹਨ।