ਮੈਂ ਬਹੁਤ ਚਿਰ ਪਹਿਲਾਂ ਸਿੱਖ ਰੈਫਰੈਂਸ ਲਾੲਿਬਰੇਰੀ ਵਿੱਚ ਪੁਰਾਣੀਅਾਂ ਅਖ਼ਬਾਰਾਂ ਦੀਅਾਂ ਖ਼ਬਰਾਂ ਖੰਗਾਲ ਰਿਹਾ ਸੀ ।
ਤਾਂ ੳੁਸ ਵਿੱਚੋਂ ੲਿੱਕ ਖ਼ਬਰ ਮੇਰੀ ਨਜ਼ਰੀਂ ਪੲੀ ਜੋ ਖਾੜਕੂ ਸਿੰਘਾਂ ਵੱਲੋਂ ਸੀ । ੳੁਸ ‘ਚ ਲਿਖਿਅਾ ਸੀ ਕਿ ‘ਸਫੈਦਾ (ਦਰੱਖ਼ਤ) ਪੰਜਾਬ ਦੇ ਵਿੱਚ ਸਾਜਿਸ਼ ਅਧੀਨ ਲਿਅਾਂਦਾ ਗਿਅਾ ਹੈ । ਝੋਨਾ ਵੀ ਕੋੲੀ ਪੰਜਾਬੀਅਾਂ ਦੀ ਫ਼ਸਲ ਨਹੀਂ ਸੀ, ੲਿਹ ਦੋਨੋ ਹੀ ਪੰਜਾਬ ਦਾ ਪਾਣੀ ਖ਼ਤਮ ਕਰਨ ਲੲੀ ੲਿੱਕ ਸੋਚੀ ਸਮਝੀ ਸਾਜਿਸ਼ ਹੈ । ਮੈਂਨੂੰ ਪੰਜਾਬ ਦੀਅਾਂ ਹੱਕੀ ਮੰਗਾਂ ਦੀ ਰਾਖੀ ਬੰਦੂਕ ਦੀ ਨਾਲੀ ਨਾਲ ਕਰਨ ਵਾਲੇ ਸਾਡੇ ਵਰਗੇ ਕਲਮ ਘਸੀਟਾਂ ਤੋਂ ਕਿਤੇ ਜਿਅਾਦਾ ਸਿਅਾਣੇ ਤੇ ਸੁਲ਼ਝੇ ਪ੍ਰਤੀਤ ਹੋੲੇ ।
ਸੱਚ ਮੁੱਚ ਹੀ ੲਿਹਨਾਂ ਦੋਹਾਂ ਲੲੀ ਹੋਰਨਾਂ ਦਰੱਖ਼ਤਾਂ ਜਾਂ ਫਸਲਾਂ ਨਾਲੋਂ ਸਭ ਤੋਂ ਜ਼ਿਅਾਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ । ਕਿਹਾ ਜਾਂਦਾ ਹੈ ਕਿ ੲਿੱਕ ਕਿਲੋ ਝੋਨੇ ਲੲੀ 4000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ ਅਤੇ 1ਸਫੈਦਾ (ਦਰੱਖ਼ਤ) ਧਰਤੀ ਦਾ ਰੋਜ਼ਾਨਾ 2500 ਲੀਟਰ ਪਾਣੀ ਸੋਖਦਾ ਹੈ । ਪੰਜਾਬ ਦੇ ਲੋਕ ਭਾਰਤ ਦੇ ਹੋਰਨਾ ਸੂਬਿਅਾਂ ਨਾਲੋਂ ਸਭ ਤੋੰ ਘੱਟ ਨਾ-ਮਾਤਰ ਚਾਵਲ ਦਾ ਸੇਵਣ ਕਰਦੇ ਹਨ, ਪਰ ਝੋਨੇ ਦੀ ਪੈਦਾਵਾਰ ਹੋਰਨਾਂ ਸੂਬਿਅਾਂ ਨਾਲੋਂ ਸਭ ਤੋਂ ਵੱਧ ਕਰਦੇ ਹਨ । ਮੋਟਰਾਂ ਦੇ ਬਿੱਲ ਮੁਅਾਫ਼ ਹੋਣ ਕਾਰਨ ਝੋਨੇ ਦਾ ਮੁੱਲ ਤੈਅ ਕਰਨ ਸਮੇਂ ਪਾਣੀ ਦਾ ਪੈਸਾ ਵਿੱਚ ਨਹੀਂ ਜੋੜਿਅਾ ਜਾਂਦਾ । ੲਿਸ ਦਾ ਮਤਲਬ ੲਿਹ ਹੋੲਿਅਾ ਕੇ ਪੰਜਾਬ ਦਾ ਖਰਬਾਂ ਲੀਟਰ ਪਾਣੀ ਹਰ ਸਾਲ ਝੋਨੇ ਦੀਅਾਂ ਬੋਰੀਅਾਂ ਦੇ ਰੂਪ ਵਿੱਚ ਪੰਜਾਬ ਤੋਂ ਬਾਹਰ ਜਾ ਰਿਹਾ ਹੈ, ੳੁਹ ਵੀ ਬਿਲਕੁਲ ਮੁਫ਼ਤ । ੲਿਹ ਕੇਵਲ ਪੰਜਾਬ ਦੇ ਦਰਿਅੲੀ ਪਾਣੀਅਾਂ ‘ਤੇ ਹੀ ਡਾਕਾ ਨਹੀਂ ਸਗੋੰ ਧਰਤੀ ਹੇਠਲੇ ਪਾਣੀ ‘ਤੇ ਵੀ ਡਾਕਾ ਹੈ । ਫਸਲਾਂ ਦੀ ਸਿੰਚਾੲੀ ਲੲੀ ਪੰਜਾਬ ਵਿੱਚ ਦਰਿਅਾ ਹੋਣ ਦੇ ਬਾਵਜੂਦ ਵੀ ਨਹਿਰਾਂ ਸੂੲਿਅਾਂ ਦਾ ਨਿਰਮਾਣ ਨਾ ਕਰ ਕੇ ਮੋਟਰਾਂ ਟਿੳੂਵੈੱਲਾਂ ਦੇ ਲੱਖਾਂ ਕੁਨੈਕਸ਼ਨ ਦੇ ਦੇਣੇ ਅਤੇ ਦਰੀਅਾੲੀ ਪਾਣੀਅਾਂ ਨੂੰ ਰਾੲੀਪੇਰੀਅਨ ਲਾਅ ਤੋਂ ੳੁਲਟ ਜਾ ਕੇ ਨਵੀਂਅਾਂ ਨਹਿਰਾਂ ਦਾ ਨਿਰਮਾਣ ਕਰ ਕੇ ਹਰਿਅਾਣਾ, ਰਾਜਸਥਾਨ ਤੱਕ ਬਿਲਕੁਲ ਮੁਫ਼ਤ ਪਹੁੰਚਾੳੁਣਾ ਪੰਜਾਬ ਨੂੰ ਰੇਗਿਸਤਾਨ ਬਣਾੳੁਂਣ ਦੀ ੲਿੱਕ ਸੋਚੀ ਸਮਝੀ ਸਾਜਿਸ਼ ਹੈ ।
ਘੱਟ ਪਾਣੀ ਸੋਖਣ ਵਾਲੇ ਪੰਜਾਬ ਦੇ ਅਸਲ ਰੁੱਖ ਬੋਹੜ, ਪਿੱਪਲ, ਅੰਬ, ਜਾਮਨ, ਸਿੰਮਲ਼, ਬੇਰ, ਕਿੱਕਰ, ਅਾਦਿਕ ਸੜ੍ਹਕਾਂ ਖੁੱਲੀਅਾਂ ਕਰਨ ਦੀ ਅਾੜ ਵਿੱਚ ਖ਼ਤਮ ਕਰ ਦਿੱਤੇ ਗੲੇ ਹਨ ।
ਸਾਡੇ ਦਰਿਅਾੲੀ ਪਾਣੀਅਾਂ ਨੂੰ ਫੈਕਟਰੀਅਾਂ ਚੋਂ ਨਿਕਲ ਰਹੇ ਜ਼ਹਿਰੀਲੇ ਕੈਮੀਕਲ ਯੁਕਤ ਪਾਣੀ ਰਾਹੀਂ ਗੰਧਲਾ ਕਰ ਕੇ ਪੰਜਾਬ ਨੂੰ ਹਰ ਪਾਸੇ ਤੋਂ ਬੇਜਾਨ ਕੀਤਾ ਜਾ ਰਿਹਾ ਹੈ ।
ਹਰੀ ਕ੍ਰਾਂਤੀ ਅਤੇ ਵੱਧ ਝਾੜ ਲੈਣ ਦੇ ਨਾਮ ਹੇਠ ਪੰਜਾਬ ਦੀ ਮਿੱਟੀ ਨੂੰ ਜ਼ਹਿਰੀਲੀਅਾਂ ਦਵਾੲੀਅਾਂ ਖਾਦਾਂ ਦੀ ਅਾਦੀ ਬਣਾ ਦਿੱਤਾ ਗਿਅਾ । ੲਿਸ ਅਾਖੌਤੀ ਹਰੀ ਕ੍ਰਾਂਤੀ ਨੇ ਅਾਪਣਾ ਜਲਵਾ ਸਭ ਤੋਂ ਵੱਧ ਪੰਜਾਬ ਵਿੱਚ ਦਿਖਾੲਿਅਾ । ਹੁਣ ਰੋਜ਼ ਦੀਅਾਂ ਦੋ ਜਾਂ ਤਿੰਨ ਖੁਦਕੁਸ਼ੀਅਾਂ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਅਾਂ ਜਾ ਰਹੀਅਾਂ ਹਨ , ਜੋ ਰੋਜ਼ਾਨਾ ਅਜੀਤ ਅਖ਼ਬਾਰ ਦੀ ਸੁਰਖ਼ੀ ਬਣਦੀਅਾਂ ਹਨ।
ਅਾਖੌਤੀ ਅਜ਼ਾਦੀ ਵੇਲੇ ਕੀਤੇ ਵਾਅਦਿਅਾਂ ਤੋਂ ਮੁੱਕਰ ਭਾਰਤ ਨੇ ਪੰਜਾਬ ਦੇ ਲੌੜੀਂਦੇ ਹੱਕ ਲਿਤਾੜੇ ਜਿਸ ਦੇ ਵਿਰੋਧ ਵਿੱਚੋਂ ਖਾੜਕੂ ਲਹਿਰਾਂ ਪੈਦਾ ਹੋੲੀਅਾਂ, ੳੁਹਨਾਂ ਲਹਿਰਾਂ ਨੂੰ ਦਬਾੳੁਣ ਦੀ ਅਾੜ ਵਿੱਚ ਸਾਡੀ ੲਿੱਕ ਪੀੜੀ ਨੂੰ ਤਸੀਹਾਂ ਕੇਂਦਰਾਂ ਵਿੱਚ ਤਸੀਹੇ ਦੇਣ ਤੋੰ ਬਾਅਦ ਦਰਿਅਾਵਾਂ ਵਿੱਚ ਮੱਛੀਅਾਂ ਦੀ ਭੇਂਟ ਚੜ੍ਹਾ ਦਿੱਤਾ ਗਿਅਾ ।
ਜਿੰਨਾਂ ਜਿੰਨਾਂ ੲਿਲਾਕਿਅਾਂ ਵਿੱਚੋਂ ਜ਼ਿਅਾਦਾ ਜੁਝਾਰੂ ਸਿੰਘ ਨਿਕਲੇ ੳੁਥੇ ਹੀ ਨਸ਼ੇ ਨੂੰ ਜ਼ਿਅਾਦਾ ਮਾਤਰਾ ਵਿੱਚ ਵੰਡ ਕੇ ਅਗਲੀ ਪੀੜੀ ਨੂੰ ਖਤਮ ਕੀਤਾ ਜਾਂ ਨਪੁੰਸਕ ਬਣਾੲਿਅਾ ਜਾ ਰਿਹਾ ਹੈ । ਹੁਣ ਤਾਂ ਨਸ਼ਾ ਪੰਜਾਬ ਦੇ ਘਰ ਘਰ ਵਿੱਚ ਅਾਪਣੀ ਪਹੁੰਚ ਬਣਾ ਚੁੱਕਾ ਹੈ ।
ਸਿੰਗਰਾਂ, ਅਖਾੜਿਅਾਂ, ਗੰਦੇ ਗੀਤਾਂ ਰਾਹੀਂ ਸਾਡੇ ਅਮੀਰ ਸੱਭਿਅਾਚਾਰ ਨੂੰ ਨਚਾਰਾਂ ਦਾ ਸੱਭਿਅਾਚਾਰ ਬਣਾ ਦਿੱਤਾ ਗਿਅਾ ।
ਸਿੱਖਾਂ ਦੀ ਨਵੀਂ ਪੀੜੀ ਜਿਸ ਤੋਂ ਪੰਜਾਬ ਦੇ ਰੌਸ਼ਨ ਭਵਿੱਖ ਦੀ ਕੁਝ ਅਾਸ ਕੀਤੀ ਜਾ ਸਕਦੀ ਸੀ, ੳੁਹ ਸਾਰੇ ਜਾਂ ਤਾਂ ਵਿਦੇਸ਼ ਪਹੁੰਚ ਚੁੱਕੇ ਹਨ, ਰਹਿੰਦੇ ਪਾਸਪੋਰਟ ਦਫ਼ਤਰਾਂ ਅਤੇ ਅਾੲੀਲੈਟਸ ਸੈਂਟਰਾਂ ਵਿੱਚ ਧੱਕੇ ਖਾ ਰਹੇ ਹਨ, ਅੰਤ ਨੂੰ ਪੰਜਾਬ ਨੂੰ ਸੁੰਞਾ ਛੱਡ ਰਹਿੰਦੇ ਵੀ ਵਿਦੇਸ਼ ਪਹੁੰਚ ਜਾਣਗੇ । ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਪਹਿਲਾਂ ਹੀ ਸਿੱਖ ਘੱਟ ਗਿਣਤੀ ਵਿੱਚ ਪਹੁੰਚ ਚੁੱਕੇ ਹਨ ।
ਫਿਰ ਭਾਰਤ ਦੇ ਕਿਸੇ ਸੂਬੇ ਦੇ ਸਕੂਲ ਵਿੱਚ ਲੱਗੀ ਹਿਸਟਰੀ ਦੀ ਕਿਤਾਬ ਦਾ ਚੈਪਟਰ, ਜਿਸ ਦਾ ਸਿਰਲੇਖ ਹੋੲੇਗਾ ‘ਪੰਜਾਬ ਵੱਸਦਾ ਸੀ ਗੁਰਾਂ ਦੇ ਨਾਂ ‘ਤੇ’ ਬੱਚਿਅਾਂ ਨੂੰ ਪੜ੍ਹਾ ਕੇ, ਹੋਰ ਸੂਬਿਅਾਂ ਵਾਲੇ ਅਾਪਣੇ ਬੱਚਿਅਾਂ ਨੂੰ ਸੂਬੇ ਦੀ ਰਾਖੀ ਕਰਨ ਲੲੀ ਪੰਜਾਬ ਦੀਅਾਂ ੳੁਦਾਹਰਨਾਂ ਦਿਅਾ ਕਰਨਗੇ ।
ਜਾਗੋ ਜਾਗੋ ਪੰਜਾਬੀਓ! ਜੇਕਰ ਤੁਸੀਂ ਹੁਣ ਨਾ ਜਾਗੇ ਤਾਂ ਪੰਜਾਬ ਸਦਾ ਦੀ ਨੀੰਦੇ ਸੌਂ ਜਾਵੇਗਾ ।….
-ਦਿਲਬਾਗ ਸਿੰਘ ਨਾਗੋਕੇ