ਵਾਸ਼ਿੰਗਟਨ — ਜੇਕਰ ਤੁਸੀਂ ਆਪਣੇ ਘਰ ‘ਚ ਹੀ ਰਹਿੰਦੇ ਹੋ ਤਾਂ ਤੁਹਾਨੂੰ ਸੋਸਾਇਟੀ ਦੇ ਨਾਂ ‘ਤੇ ਹਜ਼ਾਰਾਂ ਰੁਪਏ ਹਰੇਕ ਮਹੀਨੇ ਦੇਣੇ ਹੀ ਪੈਂਦੇ ਹਨ। ਪਰ ਇਟਲੀ ਦਾ ਇਕ ਸ਼ਹਿਰ ਲੋਕਾਂ ਨੂੰ ਉਥੇ ਰਹਿਣ ਲਈ ਪੈਸਿਆਂ ਦਾ ਆਫਰ ਦੇ ਰਿਹਾ ਹੈ। ਇਟਲੀ ਦੇ ਕੰਡੇਲਾ ਸ਼ਹਿਰ ਦੇ ਮੇਅਰ ਨਿਕੋਲਾ ਗੈਟਾ ਨੇ ਸ਼ਹਿਰ ਦੀ ਘੱਟਦੀ ਆਬਾਦੀ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ।
ਮੇਅਰ ਨਿਕੋਲਾ ਗੈਟਾ ਮੁਤਾਬਕ ਉਹ ਸ਼ਹਿਰ ਦੀ ਆਬਾਦੀ ਨੂੰ ਫਿਰ ਤੋਂ ਸਾਲ 1990 ਦੇ ਵਾਂਗ 8,000 ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ। ਹਲੇਂ ਇਸ ਸ਼ਹਿਰ ਦੀ ਆਬਾਦੀ ਸਿਰਫ 2,700 ਹੈ। ਮੇਅਰ ਗੈਟਾ ਮੁਤਾਬਕ ਇਸ ਥਾਂ ਦੀਆਂ ਗਲੀਆਂ ਵੇਂਡਰਸ, ਲੋਕਾਂ ਅਤੇ ਸੈਲਾਨੀਆਂ ਨਾਲ ਭਰੀ ਰਹਿੰਦੀਆਂ ਸਨ। ਅਰਥ-ਵਿਵਸਥਾ ‘ਚ ਆਈਆਂ ਮੁਸ਼ਕਿਲਾਂ ਕਾਰਨ ਕਈ ਲੋਕ ਖਾਸ ਕਰਕੇ ਨੌਜਵਾਨ ਕੰਮ ਦੀ ਭਾਲ ‘ਚ ਬਾਹਰ ਚੱਲੇ ਗਏ। ਇਸ ਤੋਂ ਬਾਅਦ ਇਸ ਸਮੱਸਿਆ ਦੇ ਹੱਲ ਲਈ ਕਈ ਯਤਨ ਖੋਜੇ ਗਏ।
ਮੇਅਰ ਨੇ ਇਸ ਆਫਰ ਦੇ ਤਹਿਤ ਸਿੰਗਲ ਲੋਕਾਂ ਨੂੰ 800 ਯੂਰੋ ਅਤੇ ਕਪਲਜ਼ ਨੂੰ 1200 ਯੂਰੋ ਦੇਣ ਦਾ ਫੈਸਲਾ ਕੀਤਾ ਹੈ। ਉਥੇ 3 ਤੋਂ 5 ਮੈਂਬਰਾਂ ਵਾਲੇ ਪਰਿਵਾਰ ਨੂੰ 1500 ਤੋਂ 1800 ਯੂਰੋ ਦਿੱਤਾ ਜਾਵੇਗਾ। ਇਸ ਕੈਸ਼ ਨੂੰ ਪਾਉਣ ਲਈ ਲੋਕਾਂ ਨੂੰ ਕੰਡੇਲਾ ਜਾਣਾ ਹੋਵੇਗਾ ਅਤੇ ਉਥੇ 7500 ਯੂਰੋ ਹਰੇਕ ਸਾਲ ਦੀ ਨੌਕਰੀ ਹੋਵੇਗੀ। 6 ਪਰਿਵਾਰ ਪਹਿਲਾਂ ਹੀ ਨਾਰਥ ਇਟਲੀ ਤੋਂ ਇਥੇ ਰਹਿਣ ਆ ਚੁੱਕੇ ਹਨ। ਜਦਕਿ 5 ਹੋਰ ਪਰਿਵਾਰ ਇਸ ਪ੍ਰੋਸੇਸ ‘ਚ ਲੱਗੇ ਹਨ।
ਇਸ ਫੈਸਲੇ ਮੁਤਾਬਕ ਲੋਕਾਂ ਨੂੰ ਪੈਸਿਆਂ ਤੋਂ ਇਲਾਵਾ ਕਾਉਂਸਿਲ ਬਿਲ ‘ਤੇ ਟੈਕਸ ਕ੍ਰੇਡਿਟ ਦੇ ਨਾਲ-ਨਾਲ ਚਾਈਲਡ ਕੇਅਰ ਦੀ ਵੀ ਸੁਵਿਧਾ ਦਿੱਤੀ ਜਾਵੇਗੀ। ਮੇਅਰ ਦੇ ਨਾਲ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਦੱਸਿਆ ਕਿ ਉਥੋਂ ਦੀ ਲਾਇਫ ਕਵਾਲਿਟੀ ਵੀ ਕਾਫੀ ਬਹਿਤਰ ਹੈ।
ਇਸ ਸ਼ਹਿਰ ‘ਚ ਰਹਿਣ ‘ਤੇ ਨੌਕਰੀ ਦੇ ਨਾਲ ਸਰਕਾਰ ਦੇਵੇਗੀ ਸਾਲਾਨਾ 61,000 ਰੁਪਏ
by
Tags: