ਆਈ ਦਿਲ ਕੰਬਾਊ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਈ ਦਿਲ ਕੰਬਾਊ ਤਾਜਾ ਵੱਡੀ ਖਬਰ
ਫਰੀਦਕੋਟ ਦੇ ਕਸਬਾ ਜੈਤੋ ਦੇ ਇੱਕ ਨੌਜਵਾਨ ਹਰਦੀਪ ਸਿੰਘ ਨੇ ਘਰੇਲੂ ਕਲੇਸ਼ ਦੇ ਚੱਲਦੇ ਪਤਨੀ ਤੋਂ ਦੁਖੀ ਹੋ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਹਰਦੀਪ ਸਿੰਘ ਬੱਸ ਸਟੈਂਡ ਵਿੱਚ ਜੂਸ ਦਾ ਕੰਮ ਕਰਦਾ ਸੀ। ਉਸਨੇ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਗੁਆਂਢੀਆਂ ਨੇ ਉਸਨੂੰ ਪੱਖੇ ਤੋਂ ਹੇਠ ਉਤਾਰਿਆ।
ਮ੍ਰਿਤਕ ਹਰਦੀਪ ਸਿੰਘ ਦੀ ਭੈਣ ਕਮਲਪ੍ਰੀਤ ਕੌਰ ਲਾਡੀ ਨੇ ਭਰੇ ਮਨ ਨਾਲ ਦੱਸ਼ਿਆ ਕਿ ਮ੍ਰਿਤਕ ਹਰਦੀਪ ਸਿੰਘ ਦੀ ਘਰ ਵਾਲੀ ਹਰ ਰੋਜ਼ ਬਹੁਤ ਹੀ ਕਲੇਸ਼ ਕਰਦੀ ਸੀ ਅਤੇ ਉਹ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਝਗੜਾ ਚੱਲ ਰਿਹਾ ਸੀ। ਜਿਸਦੇ ਚੱਲਦੇ ਹਰਦੀਪ ਸਿੰਘ ਵੱਲ਼ੋਂ ਆਪਣੀ ਮਾਤਾ ਨੂੰ ਵੀ ਉਸ ਕੋਲ ਛੱਡਿਆ ਹੋਇਆ ਸੀ। ਇਸ ਕਲੇਸ਼ ਦੇ ਚੱਲਦੇ ਉਸਦਾ ਪਿਤਾ ਵੀ ਇਸੇ ਕਲੇਸ਼ ਕਾਰਨ ਘਰ ਤੋਂ ਚਲਿਆ ਗਿਆ ਸੀ ਜਿਸ ਦਾ ਅੱਜ ਤੱਕ ਪਤਾ ਨਹੀਂ ਲੱਗਿਆ। ਘਰੇਲੂ ਕਲੇਸ਼ ਦੇ ਕਾਰਨ ਹੀ ਹਰਦੀਪ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਇਸ ਸਬੰਧ ਵਿੱਚ ਥਾਣਾ ਜੈਤੋ ਦੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।