ਵੱਡੀ ਤਾਜਾ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵੱਡੀ ਤਾਜਾ ਖਬਰ – ਰਾਤ ਨੂੰ 2 ਵਜੇ ਘਰੇ ਸਦ ਕੇ ਪ੍ਰੇਮੀ ਦਾ ਗੁਪਤ ਅੰਗ ਕਟਵਾਤਾ ਅਤੇ ਫਿਰ …..
ਸਾਹਨੇਵਾਲ, ਕਲਯੁਗ ਦੀ ਅਖੀਰ ਹੋਈ ਪਈ ਹੈ ਇਸ ਦੀ ਤਾ ਮਿਸਾਲ ਇਸ ਖਬਰ ਤੋਂ ਮਿਲਦੀ ਹੈ
– ਪ੍ਰੇਮ ਵਿਸ਼ਵਾਸ ‘ਤੇ ਟਿਕਿਆ ਹੋਇਆ ਹੈ ਤੇ ਇਸ ਵਿਸ਼ਵਾਸ ਨਾਲ ਕੋਈ ਵਿਸ਼ਵਾਸਘਾਤ ਕਰ ਜਾਵੇ ਤਾਂ ਬੰਦਾ ਕੀ ਕਰੇ। ਅਜਿਹਾ ਹੀ ਇਥੋਂ ਦੇ ਇਕ ਨੌਜਵਾਨ ਨਾਲ ਵਾਪਰਿਆ। ਇਥੋਂ ਦੇ ਇਕ ਨੌਜਵਾਨ ਨੂੰ ਆਪਣੇ ਪ੍ਰੇਮ-ਜਾਲ ‘ਚ ਫਸਾਉਣ ਦੇ ਬਾਅਦ ਉਸ ਨੂੰ ਧੋਖੇ ਨਾਲ ਆਪਣੇ ਕਮਰੇ ‘ਚ ਬੁਲਾ ਕੇ ਕੁਝ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਨਸ਼ੀਲਾ ਇੰਜੈਕਸ਼ਨ ਲਾ ਕੇ ਗੁਪਤ ਅੰਗ ਕੱਟਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪੀੜਤ ਦੇ ਪਿਤਾ ਦੀ ਸ਼ਿਕਾਇਤ ‘ਤੇ ਉਕਤ ਔਰਤ ਤੇ ਉਸਦੇ ਅਣਪਛਾਤੇ ਸਾਥੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਇਕ ਵਿਅਕਤੀ ਨੇ ਆਖਿਆ ਕਿ ਉਸ ਦੇ 22 ਸਾਲਾ ਨੌਜਵਾਨ ਲੜਕੇ ਦੇ 6-7 ਮਹੀਨੇ ਪਹਿਲਾਂ ਕੰਗਣਵਾਲ ਦੀ ਏਕਤਾ ਕਾਲੋਨੀ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਨਾਲ ਨਾਜਾਇਜ਼ ਸਬੰਧ ਸਨ।
ਬੀਤੀ 24, 25 ਮਈ ਦੀ ਦਰਮਿਆਨੀ ਰਾਤ ਨੂੰ ਉਕਤ ਔਰਤ ਨੇ ਉਸਦੇ ਲੜਕੇ ਨੂੰ ਧੋਖੇ ਨਾਲ ਰਾਤ ਢਾਈ ਵਜੇਤੇ ਆਪਣੇ ਕਮਰੇ ‘ਚ ਬੁਲਾ ਲਿਆ ਪਰ ਜਦੋਂ ਉਸਦਾ ਲੜਕਾ ਘਰ ਵਾਪਸ ਪਰਤਿਆ ਤਾਂ ਉਹ ਗੰਭੀਰ ਹਾਲਤ ‘ਚ ਸੀ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਕਤ ਔਰਤ ਦੇ ਕਮਰੇ ‘ਚ 4-5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਨਸ਼ੀਲਾ ਇੰਜੈਕਸ਼ਨ ਲਾ ਕੇ ਤੇਜ਼ਧਾਰ ਹਥਿਆਰ ਨਾਲ ਗੁਪਤ ਅੰਗ ਕੱਟ ਦਿਤਾ। ਇਸ ਤੋਂ ਬਾਅਦ ਉਸ ਨੇ ਆਪਣੇ ਲੜਕੇ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਅਤੇ ਸ਼ਿਕਾਇਤ ਪੁਲਿਸ ਨੂੰ ਦਿਤੀ। ਪੁਲਿਸ ਨੇ ਉਸ ਔਰਤ ਅਤੇ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ