ਪੰਜਾਬੀ ਇੰਡਸਟਰੀ ਇਸ ਦੌਰ ਵਿੱਚੋਂ ਗੁਜ਼ਰ ਰਹੀ ਹੈ, ਜਿਸ ਵਿੱਚ ਫੇਕ ਵਿਊਜ਼ ਫੇਕ ਲਾਈਕ ਡਿਸਲਾਈਕ ਦਾ ਦੌਰ ਹੈ। ਪੰਜਾਬੀ ਸਿੰਗਰ ਆਪਣੀ ਫੋਕੀ ਪੋਪਲੈਰਟੀ ਲਈ ਫੇਕ ਵਿਊਜ਼ ਕਰਵਾ ਕੇ ਕਿਸ ਤਰ੍ਹਾਂ ਨਾਲ ਆਪਣੇ ਵਿਊਜ਼ ਵਧਾਉਂਦੇ ਹਨ, ਕਿਸ ਤਰ੍ਹਾਂ ਇੱਕ ਗਾਣੇ ਦੇ ਵਿਊਜ਼ ਰਾਤੋ-ਰਾਤ ਮਿਲੀਅਨਸ ਪਾਰ ਕਰ ਜਾਂਦੇ ਹਨ। 2018 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਇਸੇ ਦੇ ਨਾਲ ਹੀ ਪੰਜਾਬੀ ਸਿਨੇਮਾ ਵੀ ਤਿਆਰ ਹੈ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ। ਖ਼ਾਸ ਕਰ ਕੇ ਇੰਡਸਟ੍ਰੀ ਦੇ ਤਿੰਨ ਵੱਡੇ ਸਿਤਾਰੇ ਇਸ ਸਾਲ ਆਪਣੀਆਂ ਫਿਲਮਾਂ ਰਾਹੀਂ ਜ਼ਬਰਦਸਤ ਮਨੋਰੰਜਨ ਕਰਨਗੇ।
Fake Disclosure allegation
ਪੰਜਾਬੀ ਫਿਲਮਾਂ ਅਤੇ ਉਹਨਾਂ ਦੇ ਮੰਨੋਰੰਜਨ ਦੀ ਗੱਲ ਅਸੀਂ ਫਿਰ ਕਦੇ ਕਰਾਂਗੇ। ਅੱਜ ਅਸੀਂ ਗੱਲ ਕਰ ਰਹੇ ਹਾਂ ਫੇਕ ਡਿਸਲਾਈਕ ਦੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਜਾਣਦੇ ਹੋ ਫੇਕ ਵਿਊਜ਼ ਕਰਾਉਣਾ ਅਤੇ ਆਪਣੇ ਗਾਣਿਆਂ ਨੂੰ ਰਾਤੋ-ਰਾਤ ਹਿੱਟ ਕਰਨਾ ਇਹਨਾਂ ਸਿੰਗਰਸ ਦਾ ਹਿੱਟ ਫੰਡਾ ਹੈ। ਨਾਲ ਹੀ ਇਹ ਫੇਕ ਵਿਊਜ਼ ਹੀ ਉਹਨਾਂ ਦੀ ਫੋਕੀ ਆਕੜ ਨੂੰ ਥੋੜ੍ਹਾ ਬਹੁਤ ਸ਼ਾਂਤ ਕਰਦੇ ਹਨ।
Fake Disclosure allegation
ਇੱਕ ਫੇਸਬੁੱਕ ਯੂਜ਼ਰ ਇੰਦੀ ਜਸਵਾਲ ਨੇ ਇਹਨਾਂ ਗਾਇਕਾਂ ਦਾ ਕਾਲਾ ਚਿੱਠਾ ਆਪਣੇ ਵੀਡੀਉਜ਼ ਵਿਚ ਖੋਲ੍ਹਿਆ ਸੀ ਅਤੇ ਸਾਫ਼ ਤੌਰ ‘ਤੇ ਉਸਦੀਆਂ ਵੀਡੀਓਜ਼ ਵਿੱਚ ਇਹ ਸੱਚ ਵੀ ਸਾਹਮਣੇ ਆਇਆ ਸੀ ਕਿ ਕਿਸ ਤਰ੍ਹਾਂ ਫੇਕ ਵਿਊਜ਼ ਕਰਵਾਏ ਜਾਂਦੇ ਹਨ। ਜਿਸ ਤਰ੍ਹਾਂ ਫੇਕ ਵਿਊਜ਼ ਹੁੰਦੇ ਹਨ, ਫੇਕ ਲਾਈਕਸ ਹੁੰਦੇ ਹਨ ਕਿੰਨੇ ਲੋਕਾਂ ਨੇ ਤੁਹਾਡਾ ਗਾਣਾ ਸੁਣਿਆ ਅਤੇ ਉਸਨੂੰ ਪਸੰਦ ਕੀਤਾ ਲਾਈਕ ਕੀਤਾ ਬਿਲਕੁਲ ਉਸੇ ਤਰ੍ਹਾਂ ਹੀ ਕਿਸ ਯੂਜ਼ਰ ਨੇ ਤੁਹਾਡਾ ਗਾਣਾ ਨਾ ਪਸੰਦ ਕੀਤਾ, ਉਸ ਨੂੰ ਡਿਸਲਾਈਕ ਕੀਤਾ। ਜਿਸ ਤਰ੍ਹਾਂ ਸਿੰਗਰ ਆਪਣੀ ਫੋਕੀ ਈਗੋ ਨੂੰ ਸ਼ਾਂਤ ਕਰਨ ਲਈ ਫੇਕ ਵਿਊਜ਼ ਅਤੇ ਲਾਈਕਸ ਕਰਵਾਉਂਦੇ ਹਨ, ਉਸੇ ਤਰ੍ਹਾਂ ਹੀ ਦੂਸਰੇ ਸਿੰਗਰ ਨੂੰ ਨੀਚਾ ਦਿਖਾਉਣ ਲਈ ਫੇਕ ਡਿਸਲਾਈਕ ਵੀ ਕਰਵਾਉਂਦੇ ਹਨ।ਸਾਡੀ ਗੱਲ ਸੁਣਕੇ ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ ਪਰ ਬਹੁਤ ਹੀ ਮਸ਼ਹੂਰ ਫੀਮੇਲ ਸਿੰਗਰ ਦੇ ਨਾਲ ਬਿਲਕੁਲ ਇਸ ਤਰ੍ਹਾਂ ਦਾ ਇੱਕ ਹਾਦਸਾ ਹੋਇਆ ਹੈ, ਜਿਸ ਵਿੱਚ ਉਸਦੇ ਗਾਣੇ ਦੇ ਫੇਕ ਡਿਸਲਾਈਕ ਕਰਵਾਏ ਗਏ ਹਨ। ਰੁਪਿੰਦਰ ਹਾਂਡਾ ਦਾ ਹੁਣੇ ਜਿਹੇ ਹੀ ਇੱਕ ਪੰਜਾਬੀ ਗਾਣਾ ਆਇਆ ਹੈ। ਇਸ ਗਾਣੇ ਨੂੰ ਹੁਣ ਤੱਕ ਇੱਕ ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। Reelformers ਵੱਲੋਂ ਇਸ ਗਾਣੇ ਨੂੰ ਪੇਸ਼ ਕੀਤਾ ਗਿਆ ਹੈ ਜਦਕਿ ਮਿਊਜ਼ਿਕ ਇਸਨੁੰ ਰੂਪੀਨ ਕਾਹਲੋਂ ਨੇ ਦਿੱਤਾ ਹੈ। ਇਸੇ ਗਾਣੇ ‘ਤੇ ਫੇਕ ਡਿਸਲਾਈਕ ਕਰਵਾਉਂਣ ਦੇ ਇਲਜ਼ਾਮ ਲੱਗੇ ਹਨ ਅਤੇ ਇਹ ਇਲਜ਼ਾਮ ਖੁਦ ਰੁਪਿੰਦਰ ਹਾਂਡਾ ਨੇ ਲਗਾਏ ਹਨ।
ਰੁਪਿੰਦਰ ਹਾਂਡਾ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੋਕੇ ਆਪਣੇ ਨਾਲ ਬੀਤੀ ਹੋਈ ਘਟਨਾ ਬਿਆਨ ਕੀਤੀ। ਰੁਪਿੰਦਰ ਹਾਂਡਾ ਨੇ ਕਿਹਾ ਕਿ ਕਿਸੇ ਨੇ ਰਾਤੋ-ਰਾਤ 10 ਹਜ਼ਾਰ ਖ਼ਰੀਦੇ ਹੋਏ ਡਿਸਲਾਈਕ ਉਹਨਾਂ ਦੀ ਕਿਸੇ ਵੀਡੀਓ ‘ਤੇ ਪਵਾ ਦਿੱਤੇ।
ਰੁਪਿੰਦਰ ਹਾਂਡਾ ਦੇ ਮੁਤਾਬਿਕ ਰਾਤ ਨੂੰ ਸੌਣ ਤੋਂ ਪਹਿਲਾ ਉਹਨਾਂ ਨੇ ਦੇਖਿਆ ਸੀ ਕਿ 7 ਲੱਖ ਤੋਂ ਜ਼ਿਆਦਾ ਵਿਊਜ਼ ਸੀ ਉਹਨਾਂ ਦੇ ਗਾਣੇ ‘ਦੇ ਜਦਿਕ 10 ਹਜ਼ਾਰ ਲਾਈਕਸ ਸਨ ਜਦਕਿ ਇੱਕ ਹਜ਼ਾਰ ਡਿਸਲਾਈਕ ਸੀ ਪਰ ਸਵੇਰੇ ਉੱਠਦੇ ਹੀ ਹਾਲਾਤ ਹੀ ਬਦਲ ਗਏ।ਸਵੇਰੇ ਉੱਠਦੇ ਗਾਣੇ ਦੇ ਵਿਊਜ਼ 9 ਲੱਖ ਤੋਂ ਜਿਆਦਾ ਸਨ ਪਰ ਡਿਸਲਾਈਕ ਸਨ 11 ਹਜ਼ਾਰ ਤੋਂ ਵੀ ਜ਼ਿਆਦਾ ਇਹ ਦੇਖਕੇ ਮੈਂ ਬਹੁਤ ਹੀ ਹੈਰਾਨ ਰਹਿ ਗਈ। ਰਾਤੋ-ਰਾਤ ਐਨੇ ਡਿਸਲਾਈਕ ਕਿਸ ਤਰ੍ਹਾਂ ਹੋ ਗਏ। ਰੁਪਿੰਦਰ ਦੇ ਮੁਤਾਬਿਕ 1 ਹਜ਼ਾਰ ਤੋਂ 11 ਹਜ਼ਾਰ ਡਿਸਲਾਈਕ ਉਹਨਾਂ ਦੀ ਵੀਡੀਓ ‘ਤੇ ਸਨ। ਉਹਨਾਂ ਦੇ ਕਿਸੇ ਕਰੀਬੀ ਨੇ ਹੀ ਇਹ ਚੰਗਾ ਕੰਮ ਕੀਤਾ ਹੈ। ਇਸ ਤਰ੍ਹਾਂ ਦੇ ਕੰਮ ਵਾਲਿਆ ਨੂੰ ਕੁਝ ਮੰਦਾ ਚੰਗਾ ਨਹੀਂ ਬੋਲਿਆ ਪਰ ਆਪਣੇ ਹੀ ਲਹਿਜ਼ੇ ਵਿੱਚ ਆਪਣੀ ਭੜਾਸ ਜ਼ਰੂਰ ਕੱਢੀ।ਰੁਪਿੰਦਰ ਨੇ ਸਿੱਧੇ ਤੌਰ ਤੇ ਕਿਹਾ ਕਿ ਇਹ ਕੰਮ ਕਰਨ ਵਾਲੇ ਬੰਦੇ ਇੰਡਸਟਰੀ ਤੋਂ ਬਾਹਰ ਦੇ ਨਹੀਂ ਹੋ ਸਕਦੇ ਬਲਕਿ ਉਹ ਪੰਜਾਬੀ ਇੰਡਸਟਰੀ ਦੇ ਹੀ ਬੰਦੇ ਹੁੰਦੇ ਹਨ। ਨਾਲ ਹੀ ਰੁਪਿੰਦਰ ਹਾਂਡਾ ਨੇ ਆਪਣੇ ਨਾਲ ਬੀਤੀ ਇੱਕ ਸੱਚੀ ਘਟਨਾ ਨੂੰ ਬਿਆਨ ਕੀਤਾ। ਉਹਨਾਂ ਦੱਸਿਆ ਕਿ ਲੋਕ ਹਮੇਸ਼ਾ ਉਹਨਾਂ ਨੂੰ ਕਹਿੰਦੇ ਸਨ ਕਿ ਉਹ ਬੱਬੂ ਮਾਨ ਦੀ ਬਹੁਤ ਵੱਡੀ ਫੈਨ ਅਤੇ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਬੱਬੂ ਮਾਨ ਦੀ ਸਪੋਰਟ ਵਿੱਚ। ਉਸ ਵੀਡੀਓ ‘ਤੇ ਵੀ ਕਿਸੇ ਇੰਡਸਟਰੀ ਦੇ ਬੰਦੇ ਨੇ ਫੇਕ ਡਿਸਲਾਈਕ ਕਰਵਾ ਦਿੱਤੇ ਸਨ।
ਖ਼ੈਰ, ਰੁਪਿੰਦਰ ਹਾਂਡਾ ਦੇ ਗਾਣੇ ਨੂੰ ਜਿਸ ਤਰ੍ਹਾਂ ਦੇ ਨਾਲ ਰਾਤੋ-ਰਾਤ ਡਿਸਲਾਈਕਸ ਮਿਲੇ, ਉਸ ਤੋਂ ਇਹ ਤੇ ਸਾਫ਼ ਹੋ ਗਿਆ ਕਿ ਤੁਸੀਂ ਫੇਕ ਵਿਊਜ਼ ਲਾਈਕਸ ਡਿਸਲਾਈਕ ਨਾਲ ਰਾਤੋ-ਰਾਤ ਸਟਾਰ ਵੀ ਬਣ ਸਕਦੇ ਹੋ ਅਤੇ ਕਿਸੇ ਵੀ ਕੈਟਗਰੀ ਵਿੱਚ ਖੜ੍ਹੇ ਹੋ ਸਕਦੇ ਹੋ। ਬੱਸ ਉਸਦੇ ਲਈ ਜ਼ਰੂਰਤ ਹੈ ਤਾਂ ਸਿਰਫ਼ ਪੈਸੇ ਦੀ।