ਹੁਣ ਚੰਡੀਗੜ੍ਹ ਤੋਂ ਸ਼ਿਮਲਾ ਸਿਰਫ 20 ਮਿੰਟਾਂ ਵਿਚ ਜਾਣੋ ਕਿਵੇਂ ….

ਹਾਜੀ ਹੁਣ ਤੁਸੀ ਚੰਡੀਗੜ੍ਹ ਤੋਂ ਸ਼ਿਮਲਾ ਸਿਰਫ 20 ਮਿੰਟਾ ਚ ਜਾ ਸਕੋਂਗੇ ਦੇਖੋ ਇਹ ਤਾਜਾ ਵੱਡੀ ਖਬਰ ਹੋਰ ਤਾਜਾ ਖਬਰਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣ ਚੰਡੀਗੜ੍ਹ ਤੋਂ ਸ਼ਿਮਲਾ ਸਿਰਫ 20 ਮਿੰਟਾਂ ਵਿਚ ਜਾਣੋ ਕਿਵੇਂ ….

 

ਚੰਡੀਗੜ੍ਹ ਤੋਂ ਸ਼ਿਮਲਾ ਦਾ ਰਸਤਾ ਤਕਰੀਬਨ 115 ਕਿਲੋਮੀਟਰ ਦੇ ਨਜ਼ਦੀਕ ਦਾ ਹੈ। ਇਸ ਨੂੰ ਤੈਅ ਕਰਨ ਵਿੱਚ 2 ਤੋਂ 3 ਘੰਟਿਆਂ ਦਾ ਸਮਾਂ ਲਗਦਾ ਹੈ। ਪਰ ਹੁਣ ਸੈਲਾਨੀਆਂ ਅਤੇ ਸ਼ਿਮਲਾ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। ਕਾਰੋਬਾਰੀ ਲੋਕ ਵੀ ਇਸ ਦਾ ਫਾਇਦਾ ਭਰਪੂਰ ਚੁੱਕ ਸਕਦੇ ਹਨ। ਹੁਣ ਚੰਡੀਗੜ੍ਹ ਤੋਂ ਸ਼ਿਮਲਾ ਪਹੁੰਚਣਾ ਐਨਾ ਅਸਾਨ ਹੋ ਗਿਆ  ਕਿ ਤੁਸੀਂ ਇਹ ਰਸਤਾ ਮਹਿਜ਼ 20 ਤੋਂ 30 ਮਿੰਟ ਦੇ ਵਿੱਚ ਵੀ ਪੂਰਾ ਕਰ ਸਕਦੇ ਹੋ।

Shimla heli taxi
 

ਹਿਮਾਚਲ ਪ੍ਰਦੇਸ਼ ਦੀ ਸਰਕਾਰ ਇੱਕ ਨਿੱਜੀ ਟ੍ਰਾਸਪੋਰਟ ਕੰਪਨੀ ‘ਪਵਨ ਹਾਂਸ’ ਨਾਲ ਰਲ ਕੇ ਟੂਰਿਜ਼ਮ ਨੂੰ ਵਧਾਉਣ ਲਈ ਸ਼ਿਮਲਾ ਤੇ ਚੰਡੀਗੜ੍ਹ ਵਿਚਕਾਰ ‘ਹੈਲੀ ਟੈਕਸੀ ਸਰਵਿਸ’ ਸ਼ੁਰੂ ਕਰਨ ਜਾ ਰਹੀ ਹੈ। ਵੀਹ ਸੀਟਾਂ ਵਾਲੇ ਇਸ ਹੈਲੀਕਾਪਟਰ ਵਿਚ ਸੈਲਾਨੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਚੰਡੀਗੜ੍ਹ ਤੋਂ ਸ਼ਿਮਲਾ ਮਹਿਜ਼ 20 ਮਿੰਟਾਂ ਵਿਚ ਹੀ ਪਹੁੰਚ ਜਾਣਗੇ । ਹੈਲੀਕਾਪਟਰ ਸ਼ਿਮਲਾ ਤੋਂ ਸਵੇਰ 8 ਵਜੇ ਉੱਡਿਆ ਕਰੇਗਾ ਅਤੇ 8.20 ‘ਤੇ ਚੰਡੀਗੜ੍ਹ ਵਿਚ ਲੈਂਡ ਕਰ ਲਿਆ ਕਰੇਗਾ ਅਤੇ ਵਾਪਸੀ ਦੌਰਾਨ 9 ਵਜੇ ਸਵੇਰੇ ਚੰਡੀਗੜ੍ਹ ਤੋਂ ਉੱਡ ਕੇ 9.20 ‘ਤੇ ਸ਼ਿਮਲਾ ਪਹੁੰਚ ਜਾਇਆ ਕਰੇਗਾ।

Shimla heli taxi

 

 

ਅਗਲੇ ਮਹੀਨੇ ਦੀ 4 ਜੂਨ ਤਕ ਇਹ ਸਰਵਿਸ ਸ਼ੁਰੂ ਕਰ ਦਿੱਤੀ ਜਾਵੇਗੀ। ਹਾਲਾਂਕਿ ਸ਼ੁਰੂਆਤੀ ਸਮੇਂ ਵਿੱਚ ਇਹ ਸਰਵਿਸ ਹਫ਼ਤੇ ਦੇ ਸਿਰਫ਼ ਦੋ ਦਿਨ ਹੀ ਚੱਲਿਆ ਕਰੇਗੀ। ਸੋਮਵਾਰ ਅਤੇ ਸ਼ੁਕਰਵਾਰ ਨੂੰ ਸੈਲਾਨੀ ਇਸ ਟੈਕਸੀ ਸਰਵਿਸ ਦਾ ਲੁਤਫ਼ ਉਠਾ ਪਾਉਣਗੇ।

Shimla heli taxi

 

 

ਪਰ ਆਉਣ ਵਾਲੇ ਦਿਨਾਂ ਵਿਚ ਸੈਲਾਨੀਆਂ ਦੀ ਮੰਗ ਨੂੰ ਦੇਖਦਿਆਂ ਇਸਦੇ ਦਿਨ ਵਧਾਏ ਵੀ ਜਾ ਸਕਦੇ ਹਨ। ਮਹਿਜ਼ 2999 ਰੁਪਏ ਦੇ ਕੇ ਸੈਲਾਨੀ ਘੰਟਿਆਂ ਦੀ ਦੂਰੀ ਨੂੰ 20 ਮਿੰਟਾਂ ਵਿਚ ਤੈਅ ਕਰਕੇ ਸ਼ਿਮਲਾ ਦੀਆਂ ਪਹਾੜੀਆਂ ਦਾ ਆਨੰਦ ਮਾਣ ਸਕਣਗੇ। ਇਸ ਸਰਵਿਸ ਪਿੱਛੇ ਸੈਲਾਨੀਆਂ ਨੂੰ ਸ਼ਿਮਲਾ ਅਤੇ ਚੰਡੀਗੜ੍ਹ ਵਿਚਕਾਰ ਵਧੀਆ ਆਵਾਜਾਈ ਸਹੂਲਤ ਪ੍ਰਦਾਨ ਕਰਕੇ ਟੂਰਿਜ਼ਮ ਨੂੰ ਬੜ੍ਹਾਵਾ ਦੇਣਾ ਹੈ। ਇਸ ਦਾ ਫਾਇਦਾ ਕਾਰੋਬਾਰੀਆਂ ਨੂੰ ਵੀ ਬਹੁਤ ਮਿਲੇਗਾ।

Shimla heli taxi

ਜਿਥੇ ਪਹਿਲਾਂ 3 ਘੰਟਿਆਂ ਦਾ ਸਮਾਂ ਲਗਦਾ ਸੀ ਹੁਣ ਓਥੇ ਹੀ ਇਸ ਸਫ਼ਰ 20 ਮਿੰਟਾਂ ‘ਚ ਖਤਮ ਹੋ ਜਾਇਆ ਕਰੇਗਾ। ਜ਼ਿਕਰਯੋਗ ਹੈ ਕਿ ਹਵਾਈ ਕੰਪਨੀ ‘ਪਵਨ ਹੰਸ’ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਅਤੇ ਜੰਮੂ ਵਿੱਚ ਆਪਣੀ ਇਸ ਤਰ੍ਹਾਂ ਦੀ ਸੇਵਾ ਦੇ ਰਹੀ ਹੈ। ਵੈਸ਼ਨੂੰ ਦੇਵੀ ਜਾਣ ਲਈ ਵੀ ਇਸ ਹਵਾਈ ਟੈਕਸੀ ਵਰਤੀ ਜਾ ਰਹੀ ਹੈ। ਜਿਸ ਦਾ ਸੈਲਾਨੀਆਂ ਨੂੰ ਪੂਰਾ ਫਾਇਦਾ ਵੀ ਮਿਲ ਰਿਹਾ ਹੈ।


Posted

in

by

Tags: