ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੋਹਾਲੀ ‘ਚ ਕਿੰਨਰਾਂ ਨੇ ਕੱਪੜੇ ਉਤਾਰ ਕੇ ਥਾਣੇ ਬਾਹਰ ਕੀਤਾ ਰੋਸ ਪ੍ਰਦਰਸ਼ਨ:ਮੋਹਾਲੀ ਦੇ ਮਟੌਰ ਥਾਣੇ ‘ਚ ਅੱਜ ਕਿੰਨਰਾਂ ਨੇ ਕੱਪੜੇ ਉਤਾਰ ਕੇ ਹੰਗਾਮਾ ਕੀਤਾ ਹੈ।ਥਾਣੇ ‘ਚ ਪ੍ਰਦਰਸ਼ਨ ਕਰਨ ਤੋਂ ਬਾਅਦ ਕਿੰਨਰਾਂ ਵੱਲੋਂ ਥਾਣੇ ਦੇ ਬਾਹਰ ਰੋਡ ਨੂੰ ਜਾਮ ਕੀਤਾ ਗਿਆ।
ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ,ਜਦੋਂ ਅਧਨੰਗੀ ਹਾਲਤ ਵਿਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਕਿੰਨਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਰਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ।ਇਹੀ ਨਹੀਂ,ਇਸ ਦੌਰਾਨ ਉਹ ਕਾਰਾਂ ਦੇ ਉਪਰ ਚੜ੍ਹ ਕੇ ਬੈਠ ਗਏ।ਦੇਖਦੇ ਹੀ ਦੇਖਦੇ ਰੋਡ ‘ਤੇ ਲੋਕਾਂ ਦਾ ਵੱਡਾ ਹਜ਼ੂਮ ਇਕੱਠਾ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਪੁਲਿਸ ਪਹੁੰਚ ਗਈ।ਦਰਅਸਲ ਕੁੱਝ ਦਿਨ ਪਹਿਲਾਂ ਕਿੰਨਰਾਂ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਸੀ,ਜਿਸ ਵਿਚ ਕੁੱਝ ਕਿੰਨਰਾਂ ਨੂੰ ਨਗਨ ਹਾਲਤ ਵਿਚ ਸੜਕ ‘ਤੇ ਰਾਤ ਵੇਲੇ ਘੁੰਮਦੇ ਦਿਖਾਇਆ ਗਿਆ ਸੀ।ਤਾਜਾ ਵੱਡੀ ਖਬਰ
ਇਸ ਵੀਡੀਓ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਮੁਹਾਲੀ ਦੀਆਂ ਸੜਕਾਂ ‘ਤੇ ਅੱਧੀ ਰਾਤ ਨੂੰ ਕਿੰਨਰ ਨਗਨ ਹਾਲਤ ਵਿਚ ਘੁੰਮਦੇ ਹਨ ਅਤੇ ਗੱਡੀਆਂ ਰੋਕ ਕੇ ਲੁੱਟ ਖੋਹ ਕਰਦੇ ਹਨ।ਇਨ੍ਹਾਂ ਖ਼ਬਰਾਂ ਤੋਂ ਭੜਕੇ ਕਿੰਨਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ 7 ਫੇਸ ਮਟੌਰ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।ਥਾਣੇ ‘ਚ ਪਹੁੰਚੀ ਕਿੰਨਰ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਤੋਂ ਵਾਪਸ ਆ ਰਹੀ ਅਤੇ ਰਸਤੇ ‘ਚ ਉਸ ਨੂੰ ਚਾਰ ਨੌਜਵਾਨਾਂ ਵੱਲੋਂ ਘੇਰਿਆ ਗਿਆ ਅਤੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦਾ ਇਤਰਾਜ਼ ਕਰਨ ਤੇ ਉੱਥੇ ਮੌਜੂਦ ਲੋਕਾਂ ਵਿੱਚੋਂ ਕਿੱਸੇ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜੋ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਯੂਟਿਊਬ ‘ਤੇ ਵੀਡੀਓ ਅਪਲੋਡ ਕੀਤੀ ਹੈ,ਉਸ ਦੀ ਜਾਂਚ ਸਾਈਬਰ ਸੈੱਲ ਕੋਲੋਂ ਕਰਵਾਈ ਜਾਵੇਗੀ।ਪੁਲਿਸ ਨੇ ਭਾਵੇਂ ਫਿਲਹਾਲ ਮਾਮਲਾ ਸ਼ਾਂਤ ਕਰ ਦਿਤਾ ਹੈ ਪਰ ਅਸਲ ਮਾਮਲਾ ਉਦੋਂ ਹੱਲ ਹੋਵੇਗਾ ਜਦੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦਾ ਅਸਲ ਸੱਚ ਲੋਕਾਂ ਦੇ ਸਾਹਮਣੇ ਆਏਗਾ।
ਤਾਜਾ ਵੱਡੀ ਖਬਰ