ਤਰਾਨਤਾਰਨ (ਬਿਊਰੋ) – ਤਰਤਾਰਨ ਦੇ ਪੱਟੀ ਰੋਡ ਤੋਂ ਫੜਿਆ ਗਿਆ ਇਕ ਸ਼ੱਕੀ ਵਿਅਕਤੀ ਆਸ਼ਿਕ ਨਿਕਲਿਆ। ਉਹ ਇਕ ਪਾਸੜ ਪਿਆਰ ‘ਚ ਇਸ ਕਦਰ ਡੁੱਬਿਆ ਸੀ ਕਿ ਉਸ ਨੇ ਲੜਕੀ ਦੇ ਪਤੀ ਦੀ ਹੱਤਿਆ ਕਰਨ ਦਾ ਇਰਾਦਾ ਬਣਾ ਲਿਆ। ਇਸ ਦੇ ਚਲਦੇ ਉਹ ਇਕ ਹਫਤੇ ਤੋਂ ਲੜਕੀ ਦੇ ਪਤੀ ਦਾ ਪਿੱਛਾ ਕਰ ਰਿਹਾ ਸੀ। ਸ਼ੱਕ ਦੇ ਆਧਾਰ ‘ਤੇ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਉਸ ਕੋਲੋ ਇਕ ਪਿਸਤਲ, ਦੋ ਮੈਗਜ਼ੀਨ, ਇਕ ਮੋਬਾਇਲ ਅਤੇ ਇਕ ਦੂਰਬੀਨ ਬਰਮਾਦ ਕੀਤੀ ਗਈ।
ਡੀ. ਐੱਸ. ਪੀ. ਡੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁਜ਼ਫਰਪੁਰ ਦਾ ਰਹਿਣ ਵਾਲਾ ਸੁਰੇਸ਼ ਸ਼੍ਰੀਵਾਸਤਵ ਪੁੱਤਰ ਜਗਦੇਵ ਸ਼੍ਰੀਵਾਸਤਵ ਮੁੰਬਈ ਦੀ ਫਿਲਮ ਇੰਡਸਟ੍ਰਰੀ ‘ਚ ਅਕਾਉਂਟੈਂਡ ਦਾ ਕੰਮ ਕਰਦਾ ਸੀ। ਉੱਥੇ ਹੀ ਤਰਨਤਾਰਨ ਦੀ ਇਕ ਲੜਕੀ ਆਪਣੇ ਭੈਣ ਭਰਾ ਨਾਲ ਫਿਲਮ ਇੰਡਸਟ੍ਰਰੀ ‘ਚ ਆਪਣਾ ਭਵਿੱਖ ਬਣਾਉਣ ਲਈ ਗਈ ਸੀ। ਮੁੰਬਈ ‘ਚ ਲੜਕੀ ਤੇ ਉਸ ਦੇ ਭੈਣ ਭਰਾ ਵੀ ਦੋਸ਼ੀ ਸੁਰੇਸ਼ ਦੇ ਘਰ ਹੀ ਰਹਿੰਦੇ ਸਨ।
ਸੁਰੇਸ਼ ਨੇ ਇਕ ਤਰਫਾ ਪਿਆਰ ਦੇ ਚਲਦੇ ਲੜਕੀ ਤੋਂ ਰਿਸ਼ਤਾ ਮੰਗਿਆ। ਲੜਕੀ ਨੇ ਇਸ ਰਿਸ਼ਤੇ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਫਿਲਮ ਇੰਡਸਟ੍ਰਰੀ ‘ਚ ਭਵਿੱਖ ਨਾ ਬਣਦਾ ਦੇਖ ਲੜਕੀ ਆਪਣੇ ਭਰਾ ਭੈਣ ਨਾਲ ਵਾਪਸ ਤਾਰਨਤਾਰਨ ਆ ਗਈ। ਉੱਥੇ ਉਸ ਦਾ ਵਿਆਹ ਇਕ ਅਧਿਆਪਕ ਨਾਲ ਹੋ ਗਿਆ।
ਇਕ ਪਾਸੜ ਪਿਆਰ ‘ਚ ਡੁੱਬਿਆ ਸੁਰੇਸ਼ ਕਿਸੇ ਵੀ ਕੀਮਤ ‘ਚ ਲੜਕੀ ਨੂੰ ਹਾਸਿਲ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਲੜਕੀ ਦੇ ਪਤੀ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਤਰਨਤਾਰਨ ਆ ਗਿਆ। ਉੱਥੇ ਇਕ ਹਫਤਾ ਤੋਂ ਉਹ ਲੜਕੀ ਦੇ ਪਤੀ ਦਾ ਰੇਕੀ ਕਰ ਰਿਹਾ ਸੀ। ਇੱਥੇ ਲੋਕਾਂ ਨੇ ਉਸ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਲਿਆ ਤੇ ਅੱਤਵਾਦੀ ਸਮਝ ਲਿਆ। ਸੋਸ਼ਲ ਮੀਡੀਆ ‘ਤੇ ਸੁਰੇਸ਼ ਨੂੰ ਅੱਤਵਾਦੀ ਦੱਸ ਕੇ ਵੀਡੀਓ ਵਾਇਰਲ ਹੋ ਗਈ। ਇਸ ਨਾਲ ਪੁਲਸ ਨੂੰ ਭਾਜੜਾ ਪੈ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਡੀ ਅਸ਼ਵਨੀ ਕੁਮਾਰ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਈਰਲ ਵੀਡੀਓ ‘ਚ ਅੱਤਵਾਦੀ ਦੱਸੇ ਜਾਣ ਵਾਲੇ ਦੋਸ਼ੀ ਦਾ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਮਿਲਿਆ। ਉਹ ਤਾਂ ਕੇਵਲ ਇਕ ਤਰਫਾ ਪਿਆਰ ਦੇ ਚੱਲਦਿਆ ਲੜਕੀ ਦੇ ਪਤੀ ਦੀ ਹੱਤਿਆ ਕਰਨ ਲਈ ਇਸ ਖੇਤਰ ‘ਚ ਘੁੰਮ ਰਿਹਾ ਸੀ।