ਹੁਣੇ ਹੁਣੇ ਆਈ ਤਾਜਾ ਵੱਡੀ ਖਬਰ …..
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ : ਸਹੁਰੇ ਨੇ ਗੋਲੀਆਂ ਮਾਰ ਕੇ ਕੀਤਾ ਨੂੰਹ ਦਾ ਕਤਲ ਅਤੇ ਫਿਰ ….
ਨਵਾਂ ਸ਼ਹਿਰ ਦੇ ਪਿੰਡ ਠਠਿਆਲਾ ਬੇਟ ‘ਚ ਦੇਰ ਰਾਤ ਸਹੁਰੇ ਨੇ ਆਪਣੀ ਨੂੰਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਸਹੁਰਾ ਮੌਕੇ ਤੋਂ ਹੀ ਫਰਾਰ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੇ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਵਿਚਕਾਰ ਦਹੇਜ ਨੂੰ ਲੈ ਕੇ ਝਗੜਾ ਚੱਲਦਾ ਰਹਿੰਦਾ ਸੀ। ਮ੍ਰਿਤਕ ਅਨੀਤਾ ਦਾ ਪਤੀ ਕਮਲ ਰਾਣਾ ਇਟਲੀ ‘ਚ ਰਹਿੰਦਾ ।
ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਠਿਠਆਲ ਬੇਟ ‘ਚ ਸਹੁਰੇ ਨੇ ਆਪਣੀ ਨੂੰਹ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਅਨੀਤਾ (25) ਦਾ ਵਿਆਹ ਦੋ ਸਾਲ ਪਹਿਲਾਂ ਕਮਲ ਰਾਣਾ ਦੇ ਨਾਲ ਹੋਇਆ । ਕਮਲ ਰਾਣਾ ਇਸ ਸਮੇਂ ਵਿਦੇਸ਼ ‘ਚ ਰਹਿੰਦਾ ਹੈ। ਮ੍ਰਿਤਕ ਦਾ ਸਹੁਰਾ ਰਤਨ ਸਿੰਘ (56) ਜੋ ਕਿ ਇੱਕ ਪਹਿਲਵਾਨ ਸੀ ਅਤੇ ਆਪਣੀ ਨੂੰਹ ਦੇ ਨਾਲ ਰਹਿੰਦਾ ਸੀ। ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਦੇਰ ਰਾਤ ਨੂੰ ਝਗੜਾ ਹੋ ਗਿਆ।
ਜਿਸ ਤੋਂ ਬਾਅਦ ਸਹੁਰੇ ਨੇ ਆਪਣੀ ਲਾਇਸੈਂਸੀ ਰਾਇਫਲ ਨਾਲ ਅਨੀਤਾ ‘ਤੇ ਦੋ ਗੋਲੀਆਂ ਦਾਗ ਦਿੱਤੀਆਂ। ਜਿਸ ‘ਚੋਂ ਇੱਕ ਗੋਲੀ ਅਨੀਤਾ ਦੇ ਮੂੰਹ ਅਤੇ ਦੂਜੀ ਗੋਲੀ ਉਸ ਦੀ ਛਾਤੀ ‘ਚ ਲੱਗੀ। ਜਿਸ ਦੇ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟ-ਮਾਰਟਮ ਲਈ ਸਿਵਿਲ ਹਸਪਤਾਲ ‘ਚ ਰਖਵਾ ਦਿੱਤਾ ਹੈ।
ਥਾਣਾ ਬਲਾਚੌਰ ਦੇ ਡੀਐੱਸਪੀ ਨੇ ਦੱਸਿਆ ਕਿ ਰਤਨ ਸਿੰਘ ਆਪਣੀ ਨੂੰਹ ਦੇ ਨਾਲ ਇਕੱਲਾ ਹੀ ਘਰ ‘ਚ ਰਹਿੰਦਾ ਸੀ ਅਤੇ ਉਸ ਦੇ ਦੋਵੇਂ ਪੁੱਤਰ ਵਿਦੇਸ਼ ‘ਚ ਰਹਿੰਦੇ ਸਨ। ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਉਸ ਨੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਐੱਸਐੱਚਓ ਨੇ ਦੱਸਿਆ ਕਿ ਅਨੀਤਾ ਦੇ ਪੇਕੇ ਪਰਿਵਾਰ ਦੇ ਨਾਲ ਉਸ ਦੇ ਸਹੁਰਾ ਪਰਿਵਾਰ ਦਾ ਦਹੇਜ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਮਾਮਲੇ ਦਾ ਮਹਿਲਾ ਵਿੰਗ ਸੈੱਲ ‘ਚ ਫੈਸਲਾ ਵੀ ਹੋ ਚੁੱਕਿਆ ਹੈ। ਇਸ ਤੋਂ ਬਿਨਾਂ ਇਹ ਮਾਮਲਾ ਕਈ ਵਾਰ ਪੰਚਾਇਤ ‘ਚ ਵੀ ਜਾ ਚੁੱਕਿਆ ਹੈ।