ਇਹਨਾਂ ਤੋਂ ਕੁੱਝ ਸਿੱਖਣ ਸਰਕਾਰਾਂ…..ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਇੱਕ ਪਾਸੇ ਪੰਜਾਬ ਆ ਜਿੱਥੇ ਲੱਖਾਂ ਦਰਖੱਤ ਵਿਕਾਸ ਦੇ ਨਾਂ ਤੇ ਉਜਾੜ ਦਿੱਤੇ.. ਜੇ ਅਸਲੀ ਵਿਕਾਸ ਦੇਖਣਾ ਤਾਂ ਵੀਡੀਓ ਵਿੱਚ ਦੇਖੋ ਕਿਵੇਂ ਮੁਲਕ ਦੀ ਤਰੱਕੀ ਕੀਤੀ ਜਾਂਦੀ ਐ ਬਿਨਾਂ ਕੁਦਰਤ ਅਤੇ ਹਰੇ ਬਾਈ ਨਾਲ ਛੇੜ ਚਾੜ੍ਹ ਕੀਤੇ…ਬੱਸ ਇਸ ਲਈ ਨੀਅਤ ਸਾਫ਼ ਹੋਣੀ ਬਹੁਤ ਜਰੂਰੀ ਆ ..
ਮਨੁੱਖੀ ਜੀਵਨ ਲਈ ਰੁੱਖਾਂ ਦੀ ਹੋਂਦ ਅਤਿ ਜਰੂਰੀ ਹੈ। ਲਿਖਾਰੀਆਂ ਨੇ ਰੁੱਖਾਂ ਦੇ ਗੁਣਾਂ ਦੀ ਮਹੱਤਤਾ ਨੂੰ ਦਰਸਾਉਂਦਿਆਂ ਲਿਖਿਆ ਹੈ ਕਿ ‘ਇੱਕ ਰੁੱਖ, ਸੋ ਸੁੱਖ।’ ਪੰਜਾਬ ‘ਚ ਪਿਛਲੇ ਦਹਾਕਿਆਂ ਦੌਰਾਨ ਰਿਵਾਇਤੀ ਰੁੱਖਾਂ ਦੀ ਭਰਮਾਰ ਹੁੰਦੀ ਸੀ ਅਤੇ ਧਰਤੀ ਦੀ ਉਪਜਾਊ ਸ਼ਕਤੀ ਮੁਤਾਬਿਕ ਵੱਖ-ਵੱਖ ਇਲਾਕਿਆਂ ‘ਚ ਵੱਖ-ਵੱਖ ਤਰ੍ਹਾਂ ਦੇ ਕਈ ਰਿਵਾਇਤੀ ਅਤੇ ਗੁਣਕਾਰੀ ਰੁੱਖ ਆਮ ਸੀ। ਰਾਜਿਆਂ ਦੀਆਂ ਰਿਆਸਤਾਂ ਦੌਰਾਨ ਵਧੀਆ ਰੁੱਖ ਲਗਾਉਣਾ ਰਿਆਸਤਾਂ ਆਪਣੀ ਸ਼ਾਨ ਸਮਝਦੀਆਂ ਸਨ। ਪਰ ਸਮੇਂ ਦੀ ਰਫ਼ਤਾਰ ਨਾਲ ਤਬਦੀਲੀ ਨੇ ਐਸੀ ਕਰਵਟ ਬਦਲੀ ਹੈ ਕਿ ਹੁਣ ਪੰਜਾਬ ਦੀ ਧਰਤੀ ਤੋਂ ਰਿਵਾਇਤੀ ਰੁੱਖ਼ ਦਿਨੋਂ ਦਿਨ ਅਲੋਪ ਹੋ ਰਹੇ ਹਨ। ਕਈ ਸਾਲਾਂ ਉਪਰੰਤ ਤਿਆਰ ਹੋ ਕੇ ਪੈਦਾ ਹੁੰਦੇ ਗੁਣਕਾਰੀ ਰੁੱਖ ਹੁਣ ਦੁਰਲੱਭ ਹੁੰਦੇ ਜਾ ਰਹੇ ਹਨ। ਫਰੀਦਕੋਟ ਰਿਆਸਤ ਦੀ ਹੱਦ ਅੰਦਰ ਮੇਨ ਰਸਤਿਆਂ ਉੱਪਰ ਇੱਥੋਂ ਦੇ ਰਾਜੇ ਹਰਿੰਦਰ ਸਿੰਘ ਬਰਾੜ ਵੱਲੋਂ ਬਹੁਤ ਕੀਮਤੀ ਟਾਹਲੀ ਦੇ ਹਜ਼ਾਰਾਂ ਰੁੱਖ ਲਗਾਏ ਸਨ। ਪਰ ਹੁਣ ਇਹ ਇੱਕ ਸਦੀ ਪੁਰਾਣੀਆਂ ਟਾਹਲੀਆਂ ਸੜਕਾਂ ਦੇ ਹੋ ਰਹੇ ਵਿਕਾਸ ਦੀ ਭੇਂਟ ਚੜ੍ਹ ਗਈਆਂ । ਪੰਜਾਬ ਦੇ ਰਿਵਾਇਤੀ ਰੁੱਖ ਜਿਵੇਂ ਟਾਹਲ਼ੀ, ਨਿੰਮ, ਕਿੱਕਰ, ਬੇਰੀ, ਬੋਹੜ, ਪਿੱਪਲ ਅਤੇ ਜੰਡ ਆਦਿ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ