ਇੰਝ ਤਿਆਰ ਹੁੰਦਾ ਫਿਲਟਰ ਵਾਲਾ ਪਾਣੀ .. ਕਿੰਨਾ ਬੇੜ੍ਹਾ ਗਰਕ ਹੋ ਰਿਹਾ ਹੈ ਦੁਨੀਆ ਦਾ .. ਜਾਗਰੂਕ ਹੋਵੋ

ਲੋ ਜੀ ਪੀ ਲਵੋ RO ਦਾ Water .. ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਫਿਲਟਰ ਪਾਣੀ ਪੀਣ ਦੇ ਸਾਰੇ ਸ਼ੌਕੀਨ ਹਨ .. ਤਕਰੀਬਨ ਹਰ ਸ਼ਹਿਰ ਵਿੱਚ ਤਕਰੀਬਨ 20 ਰੁ: ਦੇ ਹਿਸਾਬ ਨਾਲ ਵਾਟਰ ਕੂਲਰ ਵਾਲੇ ਪਾਣੀ ਦੀ ਸਪਲਾੲੀ ਕੀਤੀ ਜਂਦੀ ਹੈ .. ਪਰ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਤੁਸੀਂ ਇਹ ਵਾਟਰ ਕੂਲਰਾਂ ਵਾਲਾ ਪਾਣੀ ਪੀਣ ਤੋਂ ਸੰਕੋਚ ਕਰੋਗੇ .. ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਫਿਲਟਰ ਕੀਤਾ ਪਾਣੀ ਵੀ ਕਈ ਬੀਮਾਰੀਆਂ ਨੂੰ ਵਧਾ ਰਿਹਾ ਹੈ ਕਿਉਂਕਿ ਪਾਣੀ ਨੂੰ ਫਿਲਟਰ ਕਰਦੇ ਸਮੇਂ ਇਸ ਵਿਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ  । ਇਹ ਖੁਲਾਸਾ ਦਿੱਲੀ ਤੋਂ ਆਏ ਡਾ. ਅਮਰਜੀਤ ਸਿੰਘ ਨੇ ਕੀਤਾ, ਜਿਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਹਸਪਤਾਲਾਂ ਵਿਚ ਸੇਵਾਵਾਂ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਉਹ ਪੰਜਾਬ ਵਿਚ ਪਾਣੀ ਦੀ ਸ਼ੁੱਧਤਾ ਅਤੇ ਉਸ ਵਿਚ ਪੋਸ਼ਕ ਤੱਤਾਂ ਨੂੰ ਬਣਾਈ ਰੱਖਣ ਲਈ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ। ਜਾਪਾਨ ਦੀ ਇਕ ਮਸ਼ੀਨ ਦੀ ਮਦਦ ਨਾਲ ਪਾਣੀ ਵਿਚ ਪੋਸ਼ਕ ਤੱਤਾਂ ਨੂੰ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ ਜੋ ਵਿਅਕਤੀ ਦੀ ਸਿਹਤ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਪਾਨ ਵਿਚ ਇਸ ਮਸ਼ੀਨ ਨਾਲ ਸ਼ੁੱਧ ਕੀਤੇ ਪਾਣੀ ਨੂੰ ‘ਮਿਰੇਕਲ ਵਾਟਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪਾਣੀ ਵਿਚ ਪੂਰੇ ਖਣਿਜ ਪਦਾਰਥ ਅਤੇ ਐਲਕਲੀਨ ਮੌਜੂਦ ਰਹਿੰਦਾ ਹੈ। ਇਹ ਪਾਣੀ ਸਰੀਰ ਵਿਚ ਸੈੱਲਾਂ ਅਤੇ ਆਰਗਨ ਨੂੰ ਸਾਫ ਕਰਨ ਵਿਚ ਸਹਾਇਕ ਹੁੰਦਾ ਹੈ।Image result for filter water
ਉਨ੍ਹਾਂ ਕਿਹਾ ਕਿ ਜਾਪਾਨ ਵਿਚ ਕਈ ਸਾਲ ਤੋਂ ਉਕਤ ਪਾਣੀ ਦੀ ਵਰਤੋਂ ਹੁੰਦੀ ਆ ਰਹੀ ਹੈ। ਇਸ ਮਸ਼ੀਨ ਵਿਚ 7 ਪਲੈਟੀਨਮ ਦੀਆਂ ਪਲੇਟਾਂ ਲੱਗੀਆਂ ਹੁੰਦੀਆਂ ਹਨ ਜੋ ਪਾਣੀ ਨੂੰ ਤੋੜਨ ਦਾ ਕੰਮ ਕਰਦੀਆਂ ਹਨ। ਇਸ ਨਾਲ ਇਕ ਤਾਂ ਪਾਣੀ ਸਾਫ ਰਹਿੰਦਾ ਹੈ ਅਤੇ ਦੂਜਾ ਪਾਣੀ ਵਿਚ ਮਿਨਰਲਸ ਦੀ ਮੌਜੂਦਗੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਆਰ. ਓ. ਮਸ਼ੀਨਾਂ ਆ ਚੁੱਕੀਆਂ   ਪਰ ਇਹ ਪਾਣੀ ਭਾਵੇਂ ਸਾਫ ਤਾਂ ਹੋਵੇ ਪਰ ਸਿਹਤ ਲਈ ਉਪਯੋਗੀ ਨਹੀਂ ਕਿਹਾ ਜਾ ਸਕਦਾ। ਸਿਹਤ ਵਧਾਊ ਪਾਣੀ ਨਾ ਸਿਰਫ ਸ਼ੁੱਧ ਹੁੰਦਾ ਹੈ, ਸਗੋਂ ਉਹ ਚੰਗੀ ਸਿਹਤ ਲਈ ਪਾਣੀ ਵਿਚ ਪੋਸ਼ਕ ਤੱਤਾਂ, ਐਲਕਲਾਨਿਟੀ, ਐਂਟੀ-ਆਕਸੀਡੈਂਟ ਨੇਚਰ, ਗੁੱਡ ਹਾਈਡ੍ਰੇਸ਼ਨ ਅਤੇ ਡਿਟੋਫਿਕੇਸ਼ਨ ਨੂੰ ਬਣਾਈ ਰੱਖਦਾ ਹੈ। ਅਸਲ ਵਿਚ ਮਸ਼ੀਨਾਂ ਵਿਚ ਫਿਲਟਰ ਮਾਮੂਲੀ ਹੁੰਦਾ ਹੈ ਅਤੇ ਨਾਲ ਹੀ ਉਸ ਵਿਚ ਕੈਮੀਕਲ ਸਲਿਊਸ਼ਨ ਵੀ ਨਹੀਂ ਹੁੰਦਾ ਜੋ ਪਾਣੀ ਨੂੰ ਤੋੜ ਸਕੇ।Related image
ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਨੇ ਤਾਂ ਕਈ ਦੇਸ਼ਾਂ ਦੇ ਆਰ. ਓ. ਸਿਸਟਮ ‘ਤੇ ਰੋਕ ਵੀ ਲਾ ਦਿੱਤੀ ਹੈ। ਅਮਰੀਕਾ ਅਤੇ ਕਈ ਹੋਰ ਵਿਕਸਿਤ ਦੇਸ਼ਾਂ ਵਿਚ ਲੋਕਾਂ ਨੇ ਆਪਣੇ ਘਰਾਂ ਵਿਚ ਆਰ. ਓ. ਸਿਸਟਮ ਨਹੀਂ ਲਗਾਏ ਕਿਉਂਕਿ ਉਨ੍ਹਾਂ ਦੀਆਂ ਸਰਕਾਰਾਂ ਪਾਣੀ ਨੂੰ ਫਿਲਟਰ ਕਰਨ ਤੋਂ ਬਾਅਦ ਸਪਲਾਈ ਕਰਦੀਆਂ ਹਨ। ਇਸ ਨਾਲ ਪਾਣੀ ਵਿਚ ਪੋਸ਼ਕ ਤੱਤ ਵੀ ਬਣੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ  ਜੇਕਰ ਜਾਪਾਨੀ ਮਸ਼ੀਨ ਨਾਲ ਸਾਫ ਕੀਤਾ ਪਾਣੀ ਰੋਜ਼ਾਨਾ 3 ਤੋਂ 4 ਲੀਟਰ ਪੀਣ ਤਾਂ ਉਨ੍ਹਾਂ ਦੀਆਂ ਕਈ ਬੀਮਾਰੀਆਂ ਦੂਰ ਹੀ ਹੋ ਜਾਣ। ਦਿੱਲੀ ਵਿਚ ਲਗਭਗ 500 ਲੋਕਾਂ ਨੇ ਇਹ ਮਸ਼ੀਨਾਂ ਆਪਣੇ ਘਰਾਂ ਵਿਚ ਲਗਵਾਈਆਂ ਹਨ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: