ਆਖਿਰ ਕਿਸ ਵਜ੍ਹਾ ਕਰਕੇ ਪੰਜਾਬੀਆਂ ਨੂੰ ਨਹੀਂ ਮਿਲ ਰਿਹਾ ਅਮਰੀਕਾ ਵਿੱਚ Green Card
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਸ਼ਿੰਗਟਨ- ਅਮਰੀਕਾ ਵਿੱਚ ਸਥਾਈ ਨਿਵਾਸ (Permanent Resident) ਦਰਜਾ ਪ੍ਰਾਪਤ ਕਰਨ ਲਈ ਕਤਾਰ ਵਿੱਚ ਸ਼ਾਮਿਲ ਉੱਚ ਹੁਨਰਮੰਦ ਪੇਸ਼ੇਵਰਾਂ ਵਿੱਚ ਤਿੰਨ-ਚੌਥਾਈ ਸੰਖਿਆ ਭਾਰਤੀਆਂ ਦੀ ਹੈ। ਅਮਰੀਕਾ ਵਿੱਚ ਕਾਨੂੰਨਨ ਸਥਾਈ ਨਿਵਾਸ ਦੇ ਦਰਜੇ ਨੂੰ ਗਰੀਨ ਕਾਰਡ ਕਿਹਾ ਜਾਂਦਾ । ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐਸ.ਸੀ.ਆਈ.ਐਸ) ਵੱਲੋਂ ਤਾਜ਼ਾ ਅੰਕੜਿਆਂ ਦੇ ਮੁਤਾਬਕ ਮਈ 2018 ਤੱਕ ਰੁਜ਼ਗਾਰ ਆਧਾਰਿਤ ਪਹਿਲੀ ਸ਼੍ਰੇਣੀ ਤਹਿਤ 395,025 ਵਿਦੇਸ਼ੀ ਨਾਗਰਿਕ ਗਰੀਨ ਕਾਰਡ ਪਾਉਣ ਦੀ ਕਤਾਰ ਵਿੱਚ ਹਨ। ਇਨ੍ਹਾਂ ਵਿੱਚੋਂ 306,601 ਭਾਰਤੀ ਸਨ।
ਭਾਰਤ ਤੋਂ ਬਾਅਦ ਇਸ ਸੂਚੀ ਵਿੱਚ ਚੀਨੀ ਲੋਕ ਦੂਜੇ ਨੰਬਰ ਤੇ ਹਨ। ਹਾਲੇ 67,031 ਚੀਨੀ ਨਾਗਰਿਕ ਗਰੀਨ ਕਾਰਡ ਪਾਉਣ ਦਾ ਇੰਤਜ਼ਾਰ ਕਰ ਰਹੇ ਹਨ…….। ਹਾਲਾਂਕਿ ਇਸ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਦੇ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੀ ਸੰਖਿਆ 10 ਹਜ਼ਾਰ ਤੋਂ ਵੱਧ ਨਹੀਂ ਹੈ। ਹੋਰਨਾਂ ਦੇਸ਼ਾਂ ਵਿੱਚ ਅਲ ਸਲਵਾਡੋਰ (7252), ਗਵਾਟੇਮਾਲਾ (6,027), ਹੋਂਡੂਰਾਸ (5,402), ਫਿਲੀਪੀਨਸ (1,491), ਤੇ ਵੇਤਨਾਮ (521) ਹੈ।
ਮੌਜੂਦਾ ਕਾਨੂੰਨ ਤਹਿਤ ਇੱਕ ਵਿੱਤ ਸਾਲ ਵਿੱਚ ਕਿਸੇ ਵੀ ਦੇਸ਼ ਦੇ 7 ਫੀਸਦੀ ਤੋਂ ਵੱਧ ਨਾਗਰਿਕਾਂ ਨੂੰ ਗਰੀਨ ਕਾਰਡ ਨਹੀਂ ਦਿੱਤਾ ਜਾ ਸਕਦਾ ਇਸ ਲਈ ਭਾਰਤੀਆਂ ਨੂੰ ਅਮਰੀਕਾ ਦਾ ਸਥਾਈ ਨਿਵਾਸੀ ਬਣਨ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਥਾਈ ਨਿਵਾਸੀ ਵਿੱਚ 7 ਫੀਸਦੀ ਕੋਟੇ ਦਾ ਸਭ ਤੋਂ ਬੁਰਾ ਅਸਰ ਭਾਰਤੀ-ਅਮਰੀਕੀਆਂ ਤੇ ਪਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾ ਭਾਰਤੀ ਉੱਚ ਹੁਨਰਮੰਦ ਪੇਸ਼ੇਵਰ ਹੁੰਦੇ ਹਨ ਤੇ ਉਹ ਮੱਖ ਤੌਰ ਤੇ ਐਚ-1 ਬੀ (H-1B) ਵਰਕ ਵੀਜ਼ੇ ਉੱਤੇ ਅਮਰੀਕਾ ਆਉਂਦੇ ਹਨ। ਕੋਟੇ ਦੇ ਕਾਰਣ ਭਾਰਤ ਦੇ ਹੁਨਰਮੰਦ ਪ੍ਰਵਾਸੀਆਂ ਲਈ ਗਰੀਨ ਕਾਰਡ ਦੇ ਇੰਤਜ਼ਾਰ ਦੀ ਸਮਾਂ ਹੱਦ 70 ਸਾਲ ਤੱਕ ਹੋ ਸਕਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ