ਵਾਹ ਜੀ ਵਾਹ ………….
ਵਾਹਿਗੁਰੂ ਸ਼ਬਦ ਪਰਮਾਤਮਾ ਦੀ ਉਸਤਤ ਨੂੰ ਵਯਤੀਤ ਕਰਦਾ …… ਸਿੱਖ ਇੱਕ ਦੂਜੇ ਨੂੰ ਨਮਸਕਾਰ ਕਰਦਿਆਂ ਹੋਇਆਂ ਵੀ ਇਸ ਨੂੰ ਵਰਤਦੇ ਹਨ:ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਵਾਹਿ “ਵਾਹ” ਅਤੇ ਸੰਸਕ੍ਰਿਤ ਭਾਸ਼ਾ ਦੇ ਸ਼ਬਦ “ਗੁਰੂ” ਦੇ ਸੁੰਦਰ ਸੁਮੇਲ ਨਾਲ ਹੋਂਦ ਵਿੱਚ ਆਇਆ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 49ਵੀਂ ਪੌੜੀ ਵਿੱਚ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ …….. ਕਿ ਇਹ ਅੱਖਰ ਚਾਰੇ ਜੁਗਾਂ ਦੇ ਚਾਰੇ ਅਵਤਾਰਾਂ ਦੇ ਪਹਿਲੇ ਅਖਰਾਂ ਦੇ ਮਿਲਾਪ ਤੋਂ ਹੋਂਦ ਵਿੱਚ ਆਇਆ ਹੈ ਜਿਵੇਂ ਕਿ (ਵਾਸਦੇਵ, ਰਾਮ, ਹਰਿਕ੍ਰਿਸ਼ਨ, ਗੋਬਿੰਦ) ਤੋਂ ‘ਵਾ, ਰਾ, ਹ, ਗੋ ਚਾਰ ਅੱਖਰ ਲਿੱਤੇ ਹਨ ਤਾਂ ਸ਼ਬਦ ਦਾ ਰੂਪ “ਵਾਰਾਹਗੋ” ਬਣਿਆ, ‘ਵਾਹਿਗੁਰੂ’ ਨਾਂ ਬਣਿਆ, ਜੇ ਦੁਵਾਪਰ ਤ੍ਰੇਤੇ ਦਾ ਕ੍ਰਮ ਬਦਲ ਲਈਅੇ ਤਾਂ ਵੀ ‘ਵਾਹਰਾਗੋ’ ਬਣਦਾ ਹੈ।
ਅਜੀਹੀ ਭੁੱਲ ਭਾਈ ਗੁਰਦਾਸ ਜੀ ਵਰਗੇ ਗੁਰਮੱਤ ਦੇ ਤੱਤ ਗਿਆਨੀ ਤਾਂ ਕਦੇ ਵੀ ਨਹੀਂ ਕਰ ਸਕਦੇ ਸਨ, ਨਿਰਣਾ ਏਹ ਹੋਇਆ ਕਿ ਇਨ੍ਹਾਂ ਵਾਰਾਂ ਵਿੱਚ ਜਰੂਰ ਕੁੱਝ ਨ ਕੁੱਝ ਮਿਲਾਵਟ ਦਾ ਤੱਤ ਮੌਜੁਦ ਹੈ। ਭਾਈ ਗੁਰਦਾਸ ਜੀ ਨੇ ਇਸ ਸ਼ਬਦ ਨੂੰ 13ਵੀ ਵਾਰ ਦੀ ਦੁਸਰੀ ਪੌੜੀ ਵਿੱਚ ਗਰੁਮੰਤ੍ਰ ਵੀ ਲਿਖਆ ਹੈ। “ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ” ਇਥੇ ਅਜੇ ਸਾਡਾ ਵਿਸ਼ਾਂ ਸ਼ਬਦ ਦੀ ਬਣਤਰ ਅਤੇ ਉਚਾਰਣ ਦਾ ਹੈ। ਭਾਈ ਗੁਰਦਾਸ ਜੀ ਦਿਆਂ ਵਾਰਾਂ ਵਿੱਚ ਨੇ ਇਸ ‘ਵਾਹਿਗੁਰੂ’ ਸ਼ਬਦ ਨੂੰ “ਹ” ਅੱਖਰ ਤੇ ਸਿਹਾਰੀ ਦੀ ਵਰਤੋਂ ਕਰ ਕੇ ਹੀ ਲਿਖਿਆ ਹੈ।
ਗੁਰੂ ਸ਼ਬਦ: ਸ਼੍ਰੀ ਆਦਿ ਗ੍ਰੰਥ ਜੀ ਦੀ ਬਾਣੀ ਅੰਦਰ ਸਵਤੰਤਰ ਤੌਰ ਤੇ “ਗੁਰੂ” ਸ਼ਬਦ 302 ਵਾਰ ਦਰਜ਼ ਹੋਇਆ ਮਿਲਦਾ ਹੈ। ਗੁਰੂ ਸ਼ਬਦ ਪਰਮੇਸ਼ਰ ਯਾ ਅਕਾਲ ਪੁਰਖ ਦਾ ਸੰਕੇਤਕ ਹੈ। ਅਤੇ ਇਸ ਦੇ ਸਮਾਨੰਤਰ “ਗੁਰ” ਸ਼ਬਦ ਨੂੰ ਇਸ ਸ਼ਬਦ ਦਾ ਪਰਿਆਇਵਾਚੀ (Synonyms) ਰੂਪ ਸਮਝਣਾ ਇੱਕ ਬਹੁਤ ਵੱਡੀ ਭੁੱਲ ਹੋਵੇਗੀ। ਗੁਰ ਸ਼ਬਦ ਗਿਆਨ ਯਾ ਬ੍ਰਹਮ ਗਿਆਨ ਦਾ ਸੰਕੇਤਕ ਹੈ।
ਇਸੇ ਤਰ੍ਹਾਂ ਹੀ ਸਤਿਗੁਰੂ ਅਤੇ ਸਤਿਗੁਰ ਅਖੱਰ ਦੇ ਭੇਦ ਨੂੰ ਸਮਝਣਾ ਹੈ ਅਤੇ ਅਪਣੇ ਹਿਰਦੇ ਵਿੱਚ ਦ੍ਰਿੜ ਕਰਣਾ ਹੈ। ਇਸ ਨਾਲ ‘ਗੁਰਬਾਣੀ’ ਨਾਂ ਕੀ ਗੁਰੂਬਾਣੀ ਦੇ ਅਰਥ ਸਮਝਣ ਵਿੱਚ ਬਹੁਤ ਹੀ ਸੌਖ ਹੋਵੇਗੀ। ਗੁਰ ਯਾ ਸਤਿਗੁਰ ਸ਼ਬਦ ਪ੍ਰਕਰਣ ਦੇ ਅਨੁਸਾਰ ਵੱਖ ਵੱਖ ਰੂਪਾਂ ਵਿੱਚ ਦਰਜ਼ ਹੋਇ ਮਿਲਦੇ ਹਨ।
ਗੁਰ 3155 ਵਾਰੀ, ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ (ਪੰਨਾ 2)
ਗੁਰੁ 736 ਵਾਰੀ, ਮੰਨੈ ਤਰੈ ਤਾਰੇ ਗੁਰੁ ਸਿਖ॥ (ਪੰਨਾ 3)
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ