ਆਈ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹਰਿਆਣਾ ਦੇ ਵਿਸ਼ੇਸ਼ ਪੁਲਿਸ ਦਸਤੇ ਨੇ ਮੋਸਟ ਵਾਂਟੇਡ ਗੈਂਗਸਟਰ ਸਪੰਤ ਨਹਿਰਾ ਨੂੰ ਪੁਲਿਸ ਨੇ ਬੁੱਧਵਾਰ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 28 ਸਾਲ ਦਾ ਇਹ ਗੈਂਗਸਟਰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਾਰਨ ਦੀ ਯੋਜਨਾ ਕਰ ਰਿਹਾ । ਪੁਲਿਸ ਮੁਤਾਬਿਕ ਸੰਪਤ ਨਹਿਰਾ ਸਲਮਾਨ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੇ ਹੋਏ ਸੀ। ਇਹ ਗੈਂਗਸਟਰ ਸਲਮਾਨ ਨੂੰ ਮਾਰਨ ਦੀ ਯੋਜਨਾ ਮੁਤਾਬਿਕ ਮੁੰਬਈ ਜਾ ਕੇ ਅਦਾਕਾਰ ਦੇ ਆਉਣ ਜਾਣ ਤੋਂ ਲੈ ਕੇ ਉਨ੍ਹਾਂ ਦੇ ਬਾਡੀ ਗਾਰਡ ਬਾਰੇ ਜਾਣਕਾਰੀ ਵੀ ਲੈ ਚੁੱਕਿਆ ਸੀ।
ਸੰਪਤ ਨਹਿਰਾ ਉਸ ਲਾਰੇਂਸ ਬਿਸ਼ਨੋਈ ਲਈ ਕੰਮ ਕਰਦਾ ਹੈ ਜੋ ਇਸ ਸਾਲ ਜਨਵਰੀ ਵਿੱਚ ਸਲਮਾਨ ਖ਼ਾਨ ਨੂੰ ਕਾਲਾ ਹਿਰਨ ਮਾਮਲੇ ਵਿੱਚ ਜਾਣ ਤੋਂ ਮਾਰਨ ਦੀ ਧਮਕੀ ਦੇ ਚੁੱਕਿਆ ਹੈ। ਲਾਰੇਂਸ ਬਿਸ਼ਨੋਈ ਗੈਂਗ ਇੱਕ ਖ਼ਤਰਕਾਰ ਗੈਂਗ ਹੈ। ਇਹ ਗੈਂਗ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ । ਖ਼ਾਸ ਕਰ ਫੇਸਬੁਕ ਅਤੇ ਵੱਟਸਐਪ ‘ਤੇ। ਗੈਂਗ ਦੇ ਇਸ ਮੈਂਬਰ ਨਹਿਰਾ ਵਿਰੱਧ ਕਤਲ, ਕਿਡਨੈਪ ਅਤੇ ਸੁਪਾਰੀ ਲੈ ਕੇ ਕਤਲ ਕਰਨ ਦੇ ਦੋ ਦਰਜਨ ਤੋਂ ਵੱਧ ਮਾਮਲੇ ਚੱਲ ਰਹੇ ਹਨ।
ਨਹਿਰਾ ਦਾ ਅਗਲਾ ਨਿਸ਼ਾਨਾ ਸਲਮਾਨ ਖ਼ਾਨ ਸੀ ਅਤੇ ਇਸ ਦੇ ਚੱਲਦੇ ਉਸ ਨੇ ਸਲਮਾਨ ਦੇ ਘਰ ਦੀ ਰੇਕੀ ਵੀ ਕੀਤੀ। ਸਲਮਾਨ ਨੂੰ ਮਾਰਨ ਤੋਂ ਬਾਅਦ ਨਹਿਰਾ ਵਿਦੇਸ਼ ਜਾਣ ਦੀ ਪਲਾਨਿੰਗ ਕਰ ਰਿਹਾ …..। ਦੱਸ ਦੇਈਏ ਕਿ ਇਹ ਗੈਂਗ ਸਲਮਾਨ ਦੁਆਰਾ ਕਾਲਾ ਹਿਰਨ ਦਾ ਸ਼ਿਕਾਰ ਕਰਨ ਨੂੰ ਲੈ ਕੇ ਕਾਫ਼ੀ ਨਾਰਾਜ਼ ਚੱਲ ਰਿਹਾ ਸੀ ਅਤੇ ਇਸ ਦੇ ਚਲਦੇ ਇਹ ਗੈਂਗ ਸਲਮਾਨ ਨੂੰ ਮਾਰਨ ਦਾ ਮਾਸਟਰ ਪਲਾਨ ਤਿਆਰ ਕਰ ਰਿਹਾ ਸੀ।
ਇਹ ਹੀ ਨਹੀਂ ਨਹਿਰਾ ਦੀ ਤਲਾਸ਼ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਤੋਂ ਫ਼ਰਾਰ ਚੱਲ ਰਹੇ ਨਹਿਰਾ ਦੇ ਸਿਰ ਤੇ ਨਕਦ ਈਨਾਮ ਦਾ ਐਲਾਨ ਕੀਤਾ ਗਿਆ ….। ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਸੰਪਤ ਨਹਿਰਾ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਕਲੌਰੀ ਪਿੰਡ ਦਾ ਰਹਿਣ ਵਾਲਾ ਹੈ।
ਲਾਰੇਂਸ ਬਿਸ਼ਨੋਈ ਗੈਂਗ ਇੱਕ ਖ਼ਤਰਨਾਕ ਗੈਂਗ ਹੈ। ਇਹ ਗੈਂਗ ਫੇਸਬੁਕ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫ਼ੀ ਐਕਟਿਵ ਰਹਿੰਦਾ ਹੈ। ਨਹਿਰਾ ਅਤੇ ਉਸ ਦਾ ਗੈਂਗ ਇਨੇਲੋ ਨੇਤਾ ਦੇ ਭਰਾ ਦੀ ਕਤਲ ਦੀ ਕੋਸ਼ਿਸ਼ ਵਿੱਚ ਸ਼ਾਮਿਲ ਰਿਹਾ। ਚੰਡੀਗੜ੍ਹ ਵਿੱਚ ……ਮੈਡੀਕਲ ਸਟੋਰ ਦੇ ਮਾਲਿਕ ਤੋਂ ਤਿੰਨ ਕਰੋੜ ਦੀ ਫਿਰੌਤੀ ਮੰਗਣ, ਪੁਲਿਸ ਹਿਰਾਸਤ ਤੋਂ ਆਪਣੇ ਸਹਿਯੋਗੀ ਦੀਪਕ ਨੂੰ ਛੁਡਾਉਣ ਵਿੱਚ ਪੁਲਿਸ ਟੀਮ ‘ਤੇ ਗੋਲੀਬਾਰੀ ਕਰਨ ਅਤੇ ਕੁਰਕਸ਼ੇਤਰਵਿੱਚ ਐਸ ਯੂਵੀ ਲੁੱਟਣ ਦੇ ਲਈ ਇੱਕ ਆਦਮੀ ਦੇ ਕਤਲ ਦੇ ਮਾਮਲੇ ਵਿੱਚ ਇਹ ਗੈਂਗ ਪਹਿਲਾਂ ਹੀ ਸ਼ਾਮਿਲ ਰਿਹਾ ਹੈ।
ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਜਦੋਂ ਸਲਮਾਨ ਖ਼ਾਨ ਸੁਣਵਾਈ ਦੇ ਲਈ ਜੋਧਪੁਰ ਕੋਰਟ ਪਹੁੰਚੇ ਸਨ ਤਾਂ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਖ਼ਬਰਾਂ ਅਨੁਸਾਰ ਲਾਰੇਂਸ ਬਿਸ਼ਨੋਈ ਸਾਲ 1998 ਵਿੱਚ ਕਾਲਾ ਹਿਰਨ ਦਾ ਸ਼ਿਕਾਰ ਕਰਨ ਨੂੰ ਲੈ ਕੇ ਸਲਮਾਨ ਖ਼ਾਨ ਤੋਂ ਨਾਰਾਜ਼ ਹਨ। ਸਲਮਾਨ ਨੂੰ ਜਾਣ ਤੋਂ ਮਾਰਨ ਦੀ ਧਮਕੀ ਦੇਣ ਦੇ ਕਾਰਨ ਵੀ ਇਹ ਹੀ ਨਾਰਾਜ਼ਗੀ ਦੱਸੀ ਗਈ ਸੀ।