ਪਾਲੀਵੁੱਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਇਹ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਦੇ ਨਾਲ-ਨਾਲ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ……। ਇਹ ਸਿਤਾਰੇ ਸੋਸ਼ਲ ਮੀਡੀਆ ‘ਤੇ ਅਕਸਰ ਹੀ ਆਪਣੀਆਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ ਅਤੇ ਫੈਨਜ਼ ਇਹਨਾਂ ਦੇ ਇਸ ਤਰ੍ਹਾਂ ਦੇ ਫੋਟੋਸ਼ੂਟ ਨੂੰ ਬਹੁਤ ਪਸੰਦ ਕਰਦੇ ਹਨ।
ਜਾਣਕਾਰੀ ਮੁਤਾਬਿਕ ਅੱਜ ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਸਿੱਪ-ਸਿੱਪ’ ਰਿਲੀਜ਼ ਹੋ ਗਿਆ ਹੈ। ਜੋ ਕਿ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਜਿਸ ਦੇ ਕਿ 3 ਘੰਟੇ ‘ਚ 2 ਲੱਖ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਦੇ ਵਿੱਚ ਜੈਸਮੀਨ ਨੇ ਗੈਰੀ ਸੰਧੂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਜਿਵੇਂ ਕਿ ਗਾਣੇ ਦੇ ਬੋਲਾਂ ਦੇ ਅੰਤ ‘ਚ ਜੈਸਮੀਨ ਨੇ ਕਿਹਾ ……. ਕਿ ‘ਪੂਰਾ ਸਿੱਕਾ ਚੱਲਦਾ ਏ ਸੰਧੂ ਤੇਰੀ ਹੀਰ ਦਾ’। ਸੋ ਇਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਉਹਨਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ ਪਰ ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਇਸ ਗੀਤ ਦੇ ਬੋਲ ਗੈਰੀ ਸੰਧੂ ਨੇ ਹੀ ਲਿਖੇ ਹਨ।
ਦੱਸ ਦੇਈਏ ਕਿ ਪਾਲੀਵੁੱਡ ਦੀ ਗੁਲਾਬੀ ਕੁਈਨ ਮਤਲਬ ਕਿ ਜੈਸਮੀਨ ਸੈਂਡਲਸ ਅਕਸਰ ਹੀ ਸਨੈਪਚੈਟ ‘ਤੇ ਆਪਣੇ ਪਲ-ਪਲ ਦੀਆਂ ਖਬਰਾਂ ਸ਼ੇਅਰ ਕਰਦੀ ਰਹਿੰਦੀ ਸੀ ਪਰ ਅਜਿਹਾ ਕੀ ਹੋ ਗਿਆ ਸੀ ਕਿ ਜੈਸਮੀਨ ਨੇ ਇੱਕਦਮ ਹੀ ਸਨੈਪਚੈਟ ਚਲਾਉਣੀ ਬੰਦ ਕਰ ਦਿੱਤੀ………. ਇਸ ਦੇ ਨਾਲ ਹੀ ਉਹਨਾਂ ਨੇ ਬਾਕੀ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵੀ 15 ਮਈ ਤੋਂ ਬਾਅਦ ਕੁਝ ਵੀ ਅਪਲੋਡ ਨਹੀਂ ਕੀਤਾ ਸੀ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਫਿਰ ਤੋਂ ਚਲਾਉਂਣੇ ਸ਼ੁਰੂ ਕਰ ਦਿੱਤੇ ਹਨ।
ਜੈਸਮੀਨ ਦੇ ਸਾਰੇ ਹੀ ਸੋਸ਼ਲ ਮੀਡੀਆ ਅਕਾਊਂਟਸ ਤੋਂ ਅਲੋਪ ਹੋਣ ਦੇ ਕਈ ਕਾਰਨ ਸਾਹਮਣੇ ਆਏ ਸਨ, ਜਿਵੇਂ ਕਿ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਜੈਸਮੀਨ ਸੈਂਡਲਸ ਆਪਣੀ ਕਿਸੇ ਮਿਊਜ਼ਿਕ ਦੀ ਸ਼ੂਟਿੰਗ ‘ਚ ਵਿਅਸਤ ਹੋਵੇ ਜਾਂ ਫਿਰ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੀ ਹੋਵੇ। ਜਿਸ ਬਾਰੇ ਉਹ ਕਿਸੇ ਨਾਲ ਵੀ ਜਾਣਕਾਰੀ ਸ਼ੇਅਰ ਨਾ ਕਰਨੀ ਚਾਹੁੰਦੀ ਹੋਵੇ ਪਰ ਪਹਿਲਾ ਉਹ ਹਰ ਇੱਕ ਜਾਣਕਾਰੀ ਆਪਣੇ ਫੈਨਜ਼ ਨਾਲ ਸੇਅਰ ਕਰਦੀ ਸੀ, ਸੋ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਸ਼ੂਟਿੰਗ ‘ਚ ਵਿਅਸਤ ਹੈ।
ਇਸ ਦਾ ਦੂਜਾ ਕਾਰਨ ਇਹ ਵੀ ਹੋ ਸਕਦਾ ਸੀ ਕਿ ਉਸ ਦਾ ਗੈਰੀ ਸੰਧੂ ਨਾਲ ਬ੍ਰੇਕਅੱਪ ਹੋ ਗਿਆ ਹੋਵੇ……… । ਜਾਣਕਾਰੀ ਮੁਤਾਬਿਕ ਹਾਲ ਹੀ ‘ਚ ਜੈਸਮੀਨ ਨੇ ਆਪਣੇ ਪਰਸਨਲ ਸੋਸ਼ਲ ਮੀਡੀਆ ਜ਼ਰੀਏ ਗੈਰੀ ਸੰਧੂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਕਾਫੀ ਵਿਵਾਦਿਤ ਬਿਆਨਾਂ ਨਾਲ ਘਿਰ ਗਿਆ ਸੀ, ਸੋ ਕਿਆਸ ਲਗਾਏ ਜਾ ਸਕਦੇ ਸਨ ਕਿ ਕੀ ਉਹਨਾਂ ਦਾ ਗੈਰੀ ਸੰਧੂ ਨਾਲ ਬ੍ਰੇਕਅੱਪ ਤਾਂ ਨਹੀਂ ਹੋ ਗਿਆ ਜਿਸ ਕਾਰਨ ਉਹਨਾਂ ਨੇ ਆਪਣੀ ਸਨੈਪਚੈਟ ਹੀ ਚਲਾਉਣੀ ਬੰਦ ਕਰ ਦਿੱਤੀ ਸੀ।
ਇਸ ਦਾ ਤੀਜਾ ਕਾਰਨ ਇਹ ਹੋ ਸਕਦਾ ਸੀ ਕਿ ਡਿਪਰੈਸ਼ਨ। ਮਤਲਬ ਕਿ ਅਕਸਰ ਹੀ ਮਿਊਜ਼ਿਕ ਇੰਡਸਟਰੀ ‘ਚ ਦੇਖਿਆ ਜਾਂਦਾ ਹੈ ਕਿ ਹਰ ਇੱਕ ਸਿੰਗਰ ਡਿਪਰੈਸ਼ਨ ਦਾ ਸ਼ਿਕਾਰ ਹੋ ਹੀ ਜਾਂਦਾ । ਇਹ ਤਾਂ ਮਿਊਜ਼ਿਕ ਇੰਡਸਟਰੀ ‘ਚ ਆਮ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਯੋ ਯੋ ਹਨੀ ਸਿੰਘ ਵੀ ਬਾਇਓਪਾਲਰ ਨਾਂਅ ਦੀ ਬਿਮਾਰੀ ਤੋਂ ਉੱਭਰੇ ਹਨ, ਸੋ ਕਿਆਸ ਲਗਾਏ ਜਾ ਸਕਦੇ ਹਨ ਕਿ ਕੀ ਜੈਸਮੀਨ ਵੀ ਇਸ ਬਿਮਾਰੀ ਦੀ ਸ਼ਿਕਾਰ ਤਾਂ ਨਹੀਂ ਹੋ ਗਈ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ