ਬੋਹਤ ਸੋਹਣੀ ਆਵਾਜ਼ ਬਾਈ ਦੀ ਅੱਜ ਫੇਰ ਕੁਲਦੀਪ ਮਾਣਕ ਜੀ ਦੀ ਯਾਦ ਦਵਾ ਦਿੱਤੀ ਬਾਈ ਜੀ ਨੇ ਜਿਊਂਦੇ ਰਹੋ …ਗਾਇਕੀ ਵੱਲ ਮਾਣਕ ਦਾ ਝੁਕਾਅ ਦੇਖ ਅਧਿਆਪਕਾਂ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ। …..ਇਸ ਤੋਂ ਬਾਅਦ ਮਾਣਕ ਨੇ ‘ਉਸਤਾਦ ਖ਼ੁਸ਼ੀ ਮੁਹੱਮਦ ਕੱਵਾਲ (ਫ਼ਿਰੋਜ਼ਪੁਰ)’ ਦਾ ਸ਼ਾਗਿਰਦ ਬਣ ਕੇ ਸੰਗੀਤ ਦੀ ਤਾਲੀਮ ਹਾਸਲ ਕੀਤੀ।
ਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਣ ਲਈ ਮਾਣਕ ਬਠਿੰਡਾ ਛੱਡ ਲੁਧਿਆਣੇ ਆ ਗਿਆ ’ਤੇ ਗਾਇਕ ਹਰਚਰਨ ਗਰੇਵਾਲ ਅਤੇ ਸੀਮਾ ਨਾਲ਼ ਸਟੇਜਾਂ ਕਰਨੀਆਂ ਸ਼ੁਰੂ ਕੀਤੀਆਂ। 1968 ਵਿੱਚ ਦਿੱਲੀ ਵਿੱਚ ਇੱਕ ਮਿਊਜ਼ਿਕ ਕੰਪਨੀ ਐਚ.ਐਮ.ਵੀ. ਨੇ ਉਸਨੂੰ ਗਾਇਕਾ ਸੀਮਾ ਨਾਲ਼ ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਆਪਣਾ ਪਹਿਲਾ ਗੀਤ, “ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ” ਰਿਕਾਰਡ ਕੀਤਾ। ਉਸ ਵੇਲ਼ੇ ਦੋਗਾਣਾ ਗਾਇਕੀ ਦਾ ਜ਼ਿਆਦਾ ਚਲਣ ਸੀ।
ਇਹ ਮਾਣਕ ਦਾ ਪਹਿਲਾ ਰਿਕਾਰਡ ਸੀ। ਇਸ ਰਿਕਾਰਡ ਵਿੱਚ ਇੱਕ ਹੋਰ ਗੀਤ “ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ” (ਗੀਤਕਾਰ: ਗੁਰਦੇਵ ਸਿੰਘ ਮਾਨ)’ ਵੀ ਸ਼ਾਮਲ ਸੀ। ਲੋਕਾਂ ਵੱਲੋਂ ਇਸ ਰਿਕਾਰਡ ਨੂੰ ਬਹੁਤ ਪਸੰਦ ਕੀਤਾ ਗਿਆ। ਮਾਣਕ ਮੁਤਾਬਕ ਉਹਨਾਂ ਦੇ ਸ਼ੁਰੂਆਤੀ ਗੀਤਾਂ ਦਾ ਸੰਗੀਤ ਕੇਸਰ ਸਿੰਘ ਨਰੂਲਾ (ਜਸਪਿੰਦਰ ਨਰੂਲਾ ਦੇ ਪਿਤਾ) ਨੇ ਦਿੱਤਾ।
ਆਪਣੀ ਪਹਿਲੀ ਰਿਕਾਰਡਿੰਗ (ਸੀਮਾ ਨਾਲ਼ ਦੋਗਾਣਾ) ਤੋਂ ਬਾਅਦ ਉਸ ਨੇ ਇਕੱਲੇ (Solo) ਗਾਉਣਾ ਸ਼ੁਰੂ ਕੀਤਾ। ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ਾ) ਨੇ ……ਮਾਣਕ ਨੂੰ ਕਿਸੇ ਸਟੇਜ ’ਤੇ ਗਾਉਦਿਆਂ ਸੁਣਿਆਂ ’ਤੇ ਉਸ ਲਈ ਬਹੁਤ ‘ਲੋਕ ਗਾਥਾਵਾਂ’ ‘ਕਲੀਆਂ’ ਅਤੇ ਗੀਤ ਲਿਖੇ। ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਦਾ ਦਰਜਾ ਦਵਾਉਣ ਵਾਲ਼ੀ ਕਲੀ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਦੇਵ ਥਰੀਕੇ ਵਾਲ਼ੇ ਦੀ ਹੀ ਲਿਖੀ ਹੋਈ ਐ।
ਮਾਣਕ ਦਾ ਪਹਿਲਾ ਈ.ਪੀ. ਰਿਕਾਰਡ ‘ਪੰਜਾਬ ਦੀਆਂ ਲੋਕ ਗਾਥਾਵਾਂ’ ਐੱਚ.ਐਮ.ਵੀ (HMV) ਨੇ ਰਿਲੀਜ਼ ਕੀਤਾ।[3] ਸੰਨ 1976 ’ਚ ਮਾਣਕ ਦਾ ਆਪਣਾ ਪਹਿਲਾ ਐੱਲ.ਪੀ. (LP) ਰਿਕਾਰਡ ‘ਇਕ ਤਾਰਾ’ ਰਿਲੀਜ਼ ਹੋਇਆ, ਜਿਸ ਵਿੱਚ ‘ਤੇਰੇ ਟਿੱਲੇ ਤੋਂ’ (ਕਲੀ), ‘ਛੇਤੀ ਕਰ ਸਰਵਣ ਬੱਚਾ’ ਅਤੇ ‘ਗੜ੍ਹ ਮੁਗ਼ਲਾਣੇ ਦੀਆਂ ਨਾਰਾਂ’ ਗੀਤ ਸ਼ਾਮਲ ਸਨ। ਇਸਦਾ ਸੰਗੀਤ ਕੇਸਰ ਸਿੰਘ ਨਰੂਲਾ ਨੇ ਦਿੱਤਾ। ਇਸ ਵਿੱਚ ਇੱਕੋ ਤਾਰ ਵਾਲ਼ੇ ਸਾਜ਼ ‘ਤੂੰਬੀ’ ਦੀ ਵਰਤੋਂ ਕਰਨ ਕਰਕੇ ਇਸ ਦਾ ਨਾਮ ‘ਇਕ ਤਾਰਾ’ ਰੱਖਿਆ ਗਿਆ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ