ਪਪੀਤਾ ਇੱਕ ਅਜਿਹਾ ਫਲ ਹੈ ਜੋ ਤੁਹਾਨੂੰ ਕਿਤੇ ਵੀ ਆਸਾਨੀ ਨਾਲ ਮਿਲ ਜਾਵੇਗਾ। ਜੇਕਰ ਤੁਹਾਡੇ ਘਰ ਦੇ ਸਾਹਮਣੇ ਕੁੱਝ ਜ਼ਮੀਨ ਹੈ ਤਾਂ ਤੁਸੀਂ ਇਸ ਦਾ ਦਰਖ਼ਤ ਵੀ ਲਗਾ ਸਕਦੇ ਹੋ। ਇਹ ਇੱਕ ਅਜਿਹਾ ਫਲ ਹੈ ਜਿਸ ਨੂੰ ਕੱਚਾ ਹੋਣ ਉੱਤੇ ਵੀ ਇਸਤੇਮਾਲ ਵਿੱਚ ਲਿਆਇਆ ਜਾ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਪਪੀਤਾ ਖਾਣ ਦੇ ਕੁੱਝ ਅਜਿਹੇ ਫ਼ਾਇਦੇ ਦੱਸਣ ਵਾਲੇ ਹੈ ਜੋ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੇ…
ਕੋਲੈਸਟ੍ਰਾਲ ਘੱਟ ਕਰਨ ਵਿੱਚ ਸਹਾਇਕ — ਪਪੀਤੇ ਵਿੱਚ ਉੱਚ ਮਾਤਰਾ ਵਿੱਚ ਫਾਈਬਰ ਮੌਜੂਦ ਹੁੰਦਾ ਹੈ। ਨਾਲ ਹੀ ਇਹ ਵਿਟਾਮਿਨ ਸੀ ਅਤੇ ਐਂਟੀ-….ਆਕਸੀਡੈਂਟਸ ਨਾਲ ਵੀ ਭਰਪੂਰ ਹੁੰਦਾ ਹੈ। ਆਪਣੇ ਇਨ੍ਹਾਂ ਗੁਣਾਂ ਦੇ ਚੱਲਦੇ ਇਹ ਕੋਲੈਸਟ੍ਰਾਲ ਨੂੰ ਨਿਯੰਤਰਿਤ ਕਰਨ ਵਿੱਚ ਕਾਫ਼ੀ ਅਸਰਦਾਰ ।
ਦੰਦਾਂ ਵਿੱਚ ਦਰਦ — ਜੇ ਤੁਹਾਡੇ ਦੰਦਾਂ ਵਿੱਚ ਦਰਦ ਹੈ ਤਾਂ ਪਪੀਤੇ ‘ਚੋਂ ਨਿਕਲਣ ਵਾਲੇ ਚਿੱਟੇ ਦੁੱਧ ਨੂੰ ਰੂੰ ਦੇ ਟੁਕੜੇ ਵਿੱਚ ਭਰ ਕੇ ਦੰਦ ਹੇਠ ਦਬਾ ਲਵੋ।
ਗਲੇ ਵਿੱਚ ਟਾਂਸਿਲਸ — ਬੱਚਿਆਂ ਜਾਂ ਵੱਡਿਆਂ ਦੇ ਗਲੇ ਵਿੱਚ ਟਾਂਸਿਲਸ ਹੋ ਜਾਣ ਤਾਂ ਕੱਚੇ ਪਪੀਤੇ ਨੂੰ ਦੁੱਧ ਵਿੱਚ ਮਿਲਾ ਕੇ ਗਰਾਰੇ ਕਰੋ। ਹਫਤੇ ਵਿੱਚ ਵੀ ਇਹ ਸਮੱਸਿਆ ਦੂਰ ਹੋ ਜਾਵੇਗੀ।
ਹਾਈ ਬਲੱਡ ਪ੍ਰੈਸ਼ਰ — ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਾਲੇ ਵਿਅਕਤੀ ਰੋਜ਼ਾਨਾ ਸਵੇਰੇ ਖਾਲੀ ਪੇਟ ਅੱਧਾ ਕਿੱਲੋ ਤਾਜ਼ਾ ਪਪੀਤਾ ਖਾਣ ਪਰ ਇੱਕ-ਢੇਢ ਘੰਟਾ ਨਾ ਤਾਂ ਪਾਣੀ ਪੀਣ ਤੇ ਨਾ ਹੀ ਕੁਝ ਖਾਣ।
ਪਿਸ਼ਾਬ ਵਿੱਚ ਜਲਨ — ਪਿਸ਼ਾਬ ਵਿੱਚ ਜਲਨ ਦੀ ਸ਼ਿਕਾਇਤ ਹੋਵੇ ਤਾਂ ਕੱਚੇ ਪਪੀਤੇ ਦੀ ਸਬਜ਼ੀ ਜਾਂ ਰਾਇਤਾ ਬਣਾ ਕੇ ਖਾਓ।….
ਬਵਾਸੀਰ — ਬਵਾਸੀਰ ਦੇ ਰੋਗੀਆਂ ਨੂੰ ਰੋਜ਼ਾਨਾ ਇੱਕ ਪੱਕਿਆ ਪਪੀਤਾ ਖਾਣਾ ਚਾਹੀਦਾ ਹੈ। ਬਵਾਸੀਰ ਦੇ ਮੱਸਿਆਂ ‘ਤੇ ਕੱਚੇ ਪਪੀਤੇ ਦਾ ਦੁੱਧ ਲਗਾਉਣ ਨਾਲ ਫਾਇਦਾ ਮਿਲਦਾ ਹੈ।
ਪੈਰਾਂ ਵਿੱਚ ਛਾਲੇ — ਪੈਰਾਂ ਵਿੱਚ ਛਾਲੇ ਪੈਣ ‘ਤੇ ਕੱਚੇ ਪਪੀਤੇ ਦਾ ਰਸ ਲਗਾਓ।
ਲੀਵਰ — ਪਪੀਤਾ ਲੀਵਰ ਨੂੰ ਤਾਕਤ ਦਿੰਦਾ ਹੈ। ਪੀਲੀਏ ਦੇ ਰੋਗੀ ਨੂੰ ਰੋਜ਼ਾਨਾ ਇੱਕ ਪਪੀਤਾ ਖਾਣਾ ਚਾਹੀਦਾ ਹੈ।
ਮਾਹਵਾਰੀ — ਔਰਤਾਂ ਵਿੱਚ ਬੇਨਿਯਮੀ ਭਰੀ ਮਾਹਵਾਰੀ ਆਮ ਸ਼ਿਕਾਇਤ ਹੁੰਦੀ ਹੈ। ਸਮੇਂ ਤੋਂ ਪਹਿਲਾਂ ਜਾਂ ਸਮੇਂ ਤੋਂ ਬਾਅਦ ਮਾਹਵਾਰੀ ਆਉਣ, ਜ਼ਿਆਦਾ ਜਾਂ ਘੱਟ ਖੂਨ ਆਉਣ, ਦਰਦ ਨਾਲ ਮਾਹਵਾਰੀ ਆਉਣ ਆਦਿ ਤੋਂ ਪੀੜਤ ਔਰਤਾਂ ਨੂੰ 250 ਗ੍ਰਾਮ ਪੱਕਿਆ ਪਪੀਤਾ ਰੋਜ਼ਾਨਾ ਘੱਟੋ-ਘੱਟ ਇਕ …..ਮਹੀਨੇ ਤਕ ਖਾਣਾ ਚਾਹੀਦਾ ਹੈ।
ਕਬਜ਼ ਦੀ ਸ਼ਿਕਾਇਤ — ਰਾਤ ਦੇ ਭੋਜਨ ਤੋਂ ਬਾਅਦ ਪਪੀਤਾ ਖਾਣਾ ਚਾਹੀਦਾ ਹੈ। ਇਸ ਨਾਲ ਸਵੇਰੇ ਪੇਟ ਸਾਫ ਹੁੰਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ।
ਪਪੀਤੇ ਵਿੱਚ ਵਿਟਾਮਿਨ ਸੀ ਤਾਂ ਭਰਪੂਰ ਹੁੰਦਾ ਹੀ ਹੈ ਨਾਲ ਹੀ ਵਿਟਾਮਿਨ ਏ ਵੀ ਸਮਰੱਥ ਮਾਤਰਾ ਵਿੱਚ ਹੁੰਦਾ ਹੈ। ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ ਹੀ ਵਧਦੀ ਉਮਰ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਸਮਾਧਾਨ ਵਿੱਚ ਵੀ ਕਾਰਗਰ ਹੈ। ਰੋਜ਼ਾਨਾ ਪਪੀਤਾ ਖਾਣ ਨਾਲ ਕਦੇ ਵੀ ਗਰਮੀਆਂ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਹੈ ਅਤੇ ਕਦੇ ਵੀ ਪਾਣੀ ਦੀ ਕਮੀ ਨਹੀਂ ਹੁੰਦੀ। ਜਿਸ ਦੇ ਨਾਲ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ