ਰੋਜ਼ਾਨਾਂ ਸਵੇਰੇ ਨਿੰਬੂ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਹੁੰਦੇ ਇਹ ਬੇਮਿਸਾਲ ਫਾਇਦੇ, ਜਾਣਕਾਰੀ ਸ਼ੇਅਰ ਜਰੂਰ ਕਰੋ
ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਨਿੰਬੂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੁੱਝ ਲੋਕ ਤਾਂ ਭਾਰ ਘਟਾਉਣ ਲਈ ਵੀ ਖ਼ਾਲੀ ਢਿੱਡ ਇਸ ਦਾ ਸੇਵਨ ਕਰਦੇ ਹਨ। ਨਿੰਬੂ ਦੀ ਤਰ੍ਹਾਂ ਨਿੰਬੂ ਪਾਣੀ ਵੀ ਹੈਲਦੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜਿੱਥੇ ਕੋਲਡ ਡਰਿੰਕ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਪੁੱਜਦੇ ਹਨ, ਉੱਥੇ ਹੀ ਉਸ ਦੀ ਥਾਂ ਉੱਤੇ ਜੇਕਰ ਨਿੰਬੂ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਆਜ਼ਾਦ ਹੋ ਸਕਦੇ ਹਨ। ਇਸ ਦੇ ਇਲਾਵਾ ਬਿਊਟੀ ਲਈ ਵੀ ਨਿੰਬੂ ਪਾਣੀ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਆਓ ਜਾਣੋ ਇਸ ਦਾ ਸੇਵਨ ਕਰਨ ਨਾਲ ਕਿਹੜੇ-ਕਿਹੜੇ ਫ਼ਾਇਦੇ ਮਿਲਦੇ ਹਨ।
ਫੂਡ ਪੁਆਇਜ਼ਨਿੰਗ ਤੋਂ ਰਾਹਤ — ਕਈ ਵਾਰ ਗ਼ਲਤ ਖਾਣ-ਪੀਣ ਦੀ ਵਜ੍ਹਾ ਨਾਲ ਫੂਡ ਪੁਆਇਜ਼ਨਿੰਗ ਹੋ ਜਾਂਦੀ ਹੈ। ਉਲਟੀਆਂ, ਢਿੱਡ ਦਰਦ ਅਤੇ ਦਸਤ ਨਾਲ ਭੈੜਾ ਹਾਲ ਹੋ ਜਾਂਦਾ ਹੈ। ਜੇਕਰ ਹਰ ਰੋਜ਼ ਇੱਕ ਗਲਾਸ ਪਾਣੀ ਪੀਂਦੇ ਰਹੋਗੇ, ਤਾਂ ਇਸ ਤਰ੍ਹਾਂ ਦੀ ਪਰੇਸ਼ਾਨੀ ਤੁਹਾਨੂੰ ਜਲਦੀ ਘੇਰ ਨਹੀਂ ਪਾਵੇਗੀ। ਕਿਉਂਕਿ ਰੋਜ਼ਾਨਾ ਇੱਕ ਗਲਾਸ ਨਿੰਬੂ ਪਾਣੀ ਪੀਣ ਨਾਲ ਫੂਡ ਪੁਆਇਜ਼ਨਿੰਗ ਨਹੀਂ ਹੁੰਦੀ।
ਪਾਚਨ ਕਿਰਿਆ ਵਿੱਚ ਲਾਭਕਾਰੀ — ਨਿੰਬੂ ਪਾਣੀ ਪਾਚਨ ਕਿਰਿਆ ਨੂੰ ਦਰੁਸਤ ਕਰਨ ਵੀ ਬਹੁਤ ਫ਼ਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਐਸੀਡਿਟੀ ਦਾ ਖ਼ਤਰਾ ਘੱਟ ਹੁੰਦਾ ਹੈ। ਜੋ ਲੋਕ ਨੂੰ ਢਿੱਡ ਦੀ ਗੈਸ, ਬਲਾਟਿੰਗ, ਜਲਨ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਰੋਜ਼ਾਨਾ ਨਿੰਬੂ ਪਾਣੀ ਪੀਣਾ ਚਾਹੀਦਾ ਹੈ।
ਕਬਜ਼ — ਕੁੱਝ ਲੋਕ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਢਿੱਡ ਸਾਫ਼ ਨਾ ਹੋਣ ਦੀ ਵਜ੍ਹਾ ਨਾਲ ਹਮੇਸ਼ਾ ਭਾਰਾਪਣ ਮਹਿਸੂਸ ਹੁੰਦਾ ਰਹਿੰਦਾ ਹੈ। ਇਸ ਪਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਸਵੇਰੇ ਖ਼ਾਲੀ ਢਿੱਡ ਨਿੱਘਾ ਨਿੰਬੂ ਪਾਣੀ ਪੀਓ।
ਪਥਰੀ ਤੋਂ ਰਾਹਤ — ਨਿੰਬੂ ਪਾਣੀ ਪੀਣ ਨਾਲ ਸਰੀਰ ਤੋਂ ਵਿਸ਼ੈਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ। ਸਰੀਰ ਦੇ ਅੰਦਰ ਦੀ ਗੰਦਗੀ ਸਾਫ਼ ਹੋਣ ਨਾਲ ਪਥਰੀ ਹੋਣ ਦੀ ਸਮੱਸਿਆ ਵੀ ਬਹੁਤ ਘੱਟ ਹੁੰਦੀ ਹੈ।ਇਹ ਕਿਡਨੀ ਸਟੋਨ ਅਤੇ ਪਿੱਤੇ ਦੀ ਪਥਰੀ ਤੋਂ ਰਾਹਤ ਦਿਵਾਉਂਦਾ ਹੈ। ਇਸ ਦੇ ਇਲਾਵਾ ਦੁਪਹਿਰ ਦੇ ਨਾਲ ਨਿੰਬੂ ਪਾਣੀ ਦਾ ਸੇਵਨ ਕਰਨ ਨਾਲ ਪਿੱਤੇ ਦੀ ਪਥਰੀ ਨਹੀਂ ਹੁੰਦੀ।
ਭਾਰ ਘਟਾਏ — ਖ਼ਾਲੀ ਢਿੱਡ ਨਿੱਘਾ ਨਿੰਬੂ ਪਾਣੀ ਪੀਣ ਨਾਲ ਵਧਿਆ ਹੋਇਆ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਇਸ ਵਿੱਚ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਇਸ ਦੇ ਇਲਾਵਾ ਇਸ ਨਾਲ ਪੂਰਾ ਦਿਨ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ।
ਮਸੂੜ੍ਹਿਆਂ ਦੀ ਸਮੱਸਿਆ ਕਰੇ ਦੂਰ — ਨਿੰਬੂ ਪਾਣੀ ਪੀਣ ਨਾਲ ਮਸੂੜ੍ਹਿਆਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਮੂੰਹ ਦੀ ਦੁਰਗੰਧ ਵੀ ਦੂਰ ਰਹਿੰਦੀ ਹੈ। ਇਸ ਵਿੱਚ ਚੁਟਕੀ ਭਰ ਲੂਣ ਮਿਲਾ ਕੇ ਪੀਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ।
ਜੋੜਾਂ ਦੇ ਦਰਦ ਤੋਂ ਰਾਹਤ — ਜੇ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਸਵੇਰੇ ਨਿੰਬੂ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਤੁਹਾਡੇ ਲਈ ਫਾਇਦੇਮੰਦ ਹੋਵੇਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ