MBD ਮਾਲ ‘ਚ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਸੂਚਨਾ , ਜਾਂਚ ‘ਚ ਪਤਾ ਲੱਗੀ ਇਹ ਗੱਲ …
ਜਲੰਧਰ : ਰਾਤ 12 ਵਜੇ ਤੋਂ ਬਾਅਦ ਐਮ.ਬੀ .ਡੀ ਮਾਲ ‘ਚ ਅੱਤਵਾਦੀਆਂ ਵੱਲੋਂ ਘੁਸਪੈਠ ਹੋਣ ਦੀ ਸੂਚਨਾਂ ਮਿਲੀ ਹੈ ,ਜਿਸ ਨੇ ਕਿ ਸਾਰੇ ਸ਼ਹਿਰ ‘ਚ ਹੱਲਚਲ ਮਚਾ ਦਿੱਤੀ ਹੈ ……. । ਮਾਲ ‘ਚ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਫੌਜ ਦੇ ਨੌਜਵਾਨ ਵੀ ਪਹੁੰਚ ਗਏ , ਪਰ ਮਾਲ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਿਸੇ ਵੀ ਵਿਅਕਤੀ ਨੂੰ ਐਮ .ਬੀ.ਡੀ ਮਾਲ ਤੱਕ ਜਾਣ ਦੀ ਆਗਿਆ ਨਹੀ ਦਿੱਤੀ ਗਈ ।
ਜਾਣਕਾਰੀ ਅਨੁਸਾਰ 2 ਘੰਟਿਆਂ ਤੋਂ ਬਾਅਦ ਪਤਾ ਲੱਗਿਆ ਕਿ ਇਹ ਸਾਰੀ ਯੋਜਨਾ ਪੁਲਿਸ ਕਮਿਸ਼ਨਰ ਵੱਲੋਂ ਮਖੌਲ ਕੀਤੇ ਜਾਣ ਦੀ ਸੀ । ਮਾਲ ਦੇ ਅੰਦਰ ਅੱਤਵਾਦੀ ਨਹੀ ਬਲਕਿ ਪੁਲਿਸ ਕਮਿਸ਼ਨਰ ਵੱਲੋਂ ਹੀ ਭੇਜੇ ਗਏ ਪੁਲਿਸ ਅਧਿਕਾਰੀ ਹੀ ਸਨ । ਇਨ੍ਹਾਂ ਅਧਿਕਾਰੀਆਂ ਵੱਲੋਂ ਪੁਲਿਸ ਕੰਟਰੋਲ ਰੂਮ ‘ਚ ਅਗਵਾ ਕਰਨ ਦੀ ਸੂਚਨਾ ਦਿੱਤੀ ਸੀ । ਜਿਸ ਤੋਂ ਬਾਅਦ ਕਮਿਸ਼ਨਰ ਪੁਲਿਸ ਦੇ ਅਧਿਕਾਰੀਆਂ ਸਮੇਤ ਸ਼ਹਿਰ ਦੀ ਸਾਰੀ ਪੁਲਿਸ ਮੋਕੇ ਤੇ ਪਹੁੰਚ ਗਈ ।
ਇਸ ਦੇ ਨਾਲ ਹੀ ਇਹ ਸੂਚਨਾਂ 12 ਵਜੇ ਦੇ ਕਰੀਬ ਮਿਲੀ ਕਿ ਐਮ.ਬੀ .ਡੀ ਮਾਲ ‘ਚ ਫਾਈਰਿੰਗ ਦੀਆ ਅਵਾਜਾਂ ਆ ਰਹੀਆਂ ਹਨ । ਇਸ ਦੀ ਸੂਚਨਾਂ ਪੁਲਿਸ ਕੰਟਰੋਲ ਰੂਮ ‘ਚ ਪਹੁੰਚ ਗਈ ਸੀ । ਕੁੱਝ ਦੇਰ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਮਾਲ ਅੰਦਰ ਲੋਕਾਂ ਨੂੰ ਸਹੀ ਸਲਾਮਤ ਬਾਹਰ ਲਿਆਦਾ ਗਿਆ । ਲੋਕਾਂ ਨੇ ਕਿਹਾ ਕਿ ਮਾਲ ਅੰਦਰ ਫਾਈਰਿੰਗ ਦੀਆਂ ਆਵਾਜਾਂ ਆ ਰਹੀਆਂ ਹਨ । ਬਹੁਤ ਹੀ ਜਲਦ ਬੀ.ਐਮ.ਸੀ ਅਤੇ ਨਾਮਦੇਵ ਚੌਕ ਨੂੰ ਸੀਲ ਕਰ ਦਿੱਤਾ ਗਿਆ।
ਜਿਸ ਤਰ੍ਹਾਂ ਪੁਲਿਸ ਅਧਿਕਾਰੀ ਅਤੇ ਫੌਜ ਦੇ ਨੌਜਵਾਨ ਤੈਨਾਤ ਸਨ ,ਤਾਂ ਇਸ ਤਰ੍ਹਾ ਲੱਗ ਰਿਹਾ ਸੀ ਕਿ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਹੈ । ਆਰਮੀ ਦੇ ਮੇਜਰ ਨੇ ਕਿਹਾ ਕਿ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ।ਰਾਤ ਨੂੰ ਜਦੋ 2.20 ਵਜੇ ਦੇ ਕਰੀਬ ਸੀ.ਪੀ ਮਾਲ ਤੋਂ ਬਾਹਰ ਆਏ ਤਾਂ ਉਹਨਾਂ ਕਿਹਾ ਕਿ ਇਹ ਮਖੌਲ ਵਾਲੀ ਕਸਰ ਸੀ । ਜਿਹੜੇ ਲੋਕਾਂ ਨੂੰ ਫੜਿਆ ਗਿਆ ………. , ਉਹ ਈ.ਸੀ.ਪੀ.ਸਮੀਰ ਵਰਮਾ ਅਤੇ ਇੰਸਪੈਕਟਰ ਓਕਾਰ ਸਿੰਘ ਬਰਾੜ ਦੇ ਸਾਥੀ ਸਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ