ਸੋਸ਼ਲ ਮੀਡੀਆ ਉੱਪਰ ਸਬ ਇੰਸਪੈਕਟਰ ਗਗਨਦੀਪ ਸਿੰਘ ਸਿੰਘ ਹੀਰੋ ਬਣਿਆ ਹੋਇਆ ਹੈ। video – ਉਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਸ ਨੇ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ‘ਚ ਇੱਕ ਮੁਸਲਮਾਨ ਨੌਜਵਾਨ ਨੂੰ ਹਿੰਸਕ ਭੀੜ ਤੋਂ ਬੜੀ ਬਹਾਦਰੀ ਨਾਲ ਬਚਾਇਆ ……..। ਦਰਅਸਲ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਮੰਦਰ ਨੇੜੇ ਕਥਿਤ ਤੌਰ ’ਤੇ ਹਿੰਦੂ ਕੁੜੀ ਨਾਲ ਫੜੇ ਗਏ ਮੁਸਲਮਾਨ ਨੌਜਵਾਨ ਨੂੰ ਹਿੰਸਕ ਭੀੜ ਘੇਰ ਲਿਆ। ਭੀੜ ਉਸ ਨੂੰ ਜਾਨੋਂ ਮਾਰਨ ‘ਤੇ ਉਤਾਰੂ ਸੀ। ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਬੜੀ ਦਲੇਰੀ ਨਾਲ ਭੀੜ ਤੋਂ ਨੌਜਵਾਨ ਨੂੰ ਬਚਾ ਲਿਆ। ਕਾਫੀ ਦਿਨਾਂ ਬਾਅਦ ਗਗਨਦੀਪ ਸਿੰਘ ਆਪਣੀ ਡਿੳੂਟੀ ਤੇ ਵਾਪਿਸ ਆੲੇ ਹਨ .. ਤੇ ਓਹ ਜਿੱਥੈ ਵੀ ਖੜ੍ਹਦੇ ਹਨ ਤਸਵੀਰਾਂ ਕਰਵਾਓਣ ਵਾਲਿਆਂ ਦਾ ਤਾਂਤਾਂ ਲੱਗ ਜਾਂਦਾ ਹੈ .. ……ਬੀਤੇ ਮਹੀਨੇ ਦੇਹਰਾਦੂਨ ਵਿੱਚ ਜਦੋਂ ਮੁਸਲਮਾਨ ਨੌਜਵਾਨ ਸਥਾਨਕ ਕੁੜੀ ਨੂੰ ਮਿਲਣ ਲਈ ਰਾਮਨਗਰ ਤੋਂ ਕਰੀਬ 15 ਕਿਲੋਮੀਟਰ ਦੂਰ ਗਰਜੀਆ ਦੇਵੀ ਮੰਦਰ ਗਿਆ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਦਾ ਪਤਾ ਲੱਗ ਗਿਆ ਤੇ ਉਹ ਪ੍ਰੇਮੀ ਜੋੜੇ ਨੂੰ ਸਬਕ ਸਿਖਾਉਣ ਲਈ ਉੱਥੇ ਜਾ ਪੁੱਜੇ। ਹਾਸਲ ਜਾਣਕਾਰੀ ਮਿਲਣ ਉਤੇ ਸਬ ਇੰਸਪੈਕਟਰ ਗਗਨਦੀਪ ਸਿੰਘ ਵੀ ਮੌਕੇ ਉਤੇ ਜਾ ਪੁੱਜਾ। ਜਦੋਂ ਭੀੜ ਨੇ ਨੌਜਵਾਨ ਉਤੇ ਹਮਲਾ ਕੀਤਾ ਤਾਂ ਗਗਨਦੀਪ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ।ਇਸ ਦੌਰਾਨ ਇਸ ਜਾਂਬਾਜ਼ ਪੁਲਿਸ ਅਫ਼ਸਰ ਨੂੰ ਵੀ ਲੋਕਾਂ ਦੀ ਧੱਕਾ-ਮੁੱਕੀ ਦਾ ਸ਼ਿਕਾਰ ਹੋਣਾ ਪਿਆ…….। ਉਨ੍ਹਾਂ ਕਿਹਾ ਕਿ ਭੀੜ ਦੇ ਖਿੰਡ ਜਾਣ ਪਿੱਛੋਂ ਮੁੰਡੇ ਤੇ ਕੁੜੀ ਨੂੰ ਆਪੋ-ਆਪਣੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਵੀਡੀਓ ਵਿੱਚ ਦਿਖਾਈ ਦੇ ਰਹੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਗਨਦੀਪ ਸਿੰਘ ਨੂੰ ਇਸ ਦਲੇਰਾਨਾ ਕਾਰਵਾਈ ਲਈ 2500 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ ਬਹਾਦਰ ਪੁਲਿਸ ਅਫ਼ਸਰ ਦੀ ਜਮ ਕੇ ਤਾਰੀਫ਼ ਹੋ ਰਹੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ