ਇਹ video ਲਹਿੰਦੇ ਪੰਜਾਬ ਪਾਕਿਸਤਾਨ ਦੀ ਹੈ .. ਤੁਸੀਂ ਹੈਰਾਨ ਹੋ ਜਾਵੋਗੇ ਦੇਖ ਕੇ ਇਹਨਾਂ ਬੰਦਿਆਂ ਦੀ ਕਲਾ ਦੇਖੌ ਅਤੇ ਦੇਖੋ ਕਿੰਨੇ ਵੱਡੇ ਫੁਲਕੇ ਪਕਾ ਰਹੇ ਹਨ .. ਇਸ ਨੂੰ ਰੁਮਾਲੀ ਰੋਟੀ ਆਖਦੇ ਹਨ ਪਰ ਇ੍ਹਨਾਂ ਦਾ ਅਕਾਰ ਦੇਖ ਕੇ ਸਭ ਹੈਰਾਨ ਰਹਿ ਜਾਣਗੇ .. ਪੰਜਾਬੀ ਖਾਣੇ ‘ਚ ਸਬਜ਼ੀ ਦੇ ਨਾਲ ਰੋਟੀ ਖਾਣਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਤੰਦੂਰ ਰੋਟੀ, ਪਰੌਂਠਾ, ਨਾਨ ਜਾਂ ਰੁਮਾਲੀ ਰੋਟੀ ਸਾਰੇ ਲੋਕ ਬਹੁਤ ਸ਼ੌਕ ਨਾਲ ਖਾਂਦੇ ਹਨ..। ਅੱਜ ਅਸੀਂ ਤੁਹਾਨੂੰ ਘਰ ਵਿੱਚ ਰੁਮਾਲੀ ਰੋਟੀ …….. ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਆਓ, ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ : ਸਮੱਗਰੀ-150 ਗਰਾਮ ਕਣਕ ਦਾ ਆਟਾ, 250 ਗਰਾਮ ਮੈਦ, 1/8 ਟੀ-ਸਪੂਨ ਬੇਕਿੰਗ ਸੋਡਾ, ਇੱਕ ਟੀ ਸਪੂਨ ਨਮਕ, 200 ਮਿਲੀਲੀਟਰ ਪਾਣੀ, ਦੋ ਟੀ ਸਪੂਨ ਤੇਲ
ਵਿਧੀ- ਇੱਕ ਭਾਂਡੇ ਵਿੱਚ ਆਟਾ, ਮੈਦਾ, ਬੇਕਿੰਗ ਸੋਡਾ ਪਾ ਕੇ ਮਿਕਸ ਕਰ …… ਲਓ। ਇਸ ਨੂੰ ਪਾਣੀ ਨਾਲ ਗੁੰਨ੍ਹ ਲਓ। ਗੁੱਝੇ ਹੋਏ ਆਟੇ ਨੂੰ 20 ਮਿੰਟ ਲਈ ਢੱਕ ਕੇ ਰੱਖ ਦਿਓ। ਇਸ ਤੋਂ ਬਾਅਦ ਇਸ ਆਟੇ ਨੂੰ ਦੁਬਾਰਾ ਦੋ ਚਮਚ ਤੇਲ ਪਾ ਕੇ ਗੁੰਨ ਲਓ। ਫਿਰ ਆਟਾ ਲੈਕੇ ਦਰਮਿਆਨੇ ਆਕਾਰ ਦੇ ਪੇੜੇ ਬਣਾ ਲਓ। ਹੁਣ ਥੋੜ੍ਹਾ ਜਿਹਾ ਸੁੱਕਾ ਮੈਦਾ ਛਿੜ ਕੇ ਵੇਲਣੇ ਨਾਲ ਰੋਟੀ ਨੂੰ ਵੇਲ ਲਓ। ਹੁਣ ਇਸ ਰੋਟੀ ਨੂੰ ਵੇਲਣੇ ਦੀ ਮਦਦ ਨਾਲ ਗਰਮ ਤਵੇ Ḕਤੇ ਪਾ ਦਿਓ ਤੇ ਚੰਗੀ ਤਰ੍ਹਾਂ ਸੇਕ ਲਓ। ਰੋਟੀ ਪੱਕ ਜਾਵੇ ਤਾਂ ਇਸ ਨੂੰ ਗਰਮਾ-ਗਰਮ ਸਬਜ਼ੀ ਨਾਲ ਸਰਵ ਕਰੋ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ