ਨਸ਼ਿਆਂ ਦੀ ਦਲਦਲ ਚ ਧੱਸਦੀ ਪੰਜਾਬ ਜਵਾਨੀ ਆਖਰ ਕਦੋਂ ਰੁਕੇਗੀ(ਦੇਖੋ ਨੌਜਵਾਨ ਦੀ ਹਾਲਤ)65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ। ਸਮੈਕ ਜਿਹਾ ਮਹਿੰਗਾ ਨਸ਼ਾ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ…….. । ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 1500-2000 ਰੁਪਏ ਦਾ ਖਰਚ ਨਸ਼ਈ ਕਿੱਥੋਂ ਕਰਦੇ ਹਨ?ਜਿਹੜੀਆਂ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ।ਉਹ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੀਤੇ ਜਾਂਦੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਸਮੈਕ ਦੀ ਵਰਤੋਂ ਕਰਨ ਵਾਲੇ ਵੱਧ ਤੋਂ ਵੱਧ 6-7 ਸਾਲ ਦੀ ਉਮਰ ਭੋਗਦੇ ਹਨ। ਜੇ ਨੌਜੁਆਨ ਪੀੜ੍ਹੀ ਇਸ ਤਰ੍ਹਾਂ ਹੀ ਨਸ਼ਾ ਧੜਾ-ਧੜ ਕਰਦੀ ਰਹੀ ਤਾਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਰੋਜ਼ਾਨਾ 10-20 ਨਸ਼ਈ ਨੌਜਵਾਨਾਂ ਦੇ ਸਿਵੇ ਬਲਣਗੇ।ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਹਰ 10 ਵਿਦਿਆਰਥੀਆਂ ਵਿੱਚੋਂ ਤੀਜਾ ਵਿਦਿਆਰਥੀ ਅਤੇ ਹਰ ਵਿਦਿਆਰਥਣਾਂ ਵਿੱਚੋਂ ਸੱਤਵੀਂ ਵਿਦਿਆਰਥਣ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਨਸ਼ਿਆਂ ਦੇ ਸਮਾਜਿਕ ਦੁਰਪ੍ਰਭਾਵ-ਨੌਜਵਾਨ ਵਰਗ ਦੇ ਵੱਡੀ ਪੱਧਰ ‘ਤੇ ਨਸ਼ੇ ਦੀ ਗਸ਼ਤ ਵਿੱਚ ਆਉਣ ਕਾਰਨ ਪਰਿਵਾਰ ਟੁੱਟ ਰਹੇ ਹਨ। ਠੱਗੀ, ਚੋਰੀ ਵੱਧ ਰਹੀ ਹੈ ਅਤੇ ਨਿੱਕੇ-ਨਿੱਕੇ ਲੜਾਈ-ਝਗੜਿਆਂ ਤੋਂ ਨੌਬਤ ਕਤਲੋਗਾਰਤ ਤੱਕ ਪਹੁੰਚ ਰਹੀ ਹੈ। ਜਿਸ ਨਾਲ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪ੍ਰਤੱਖ ਵਿਖਾਈ ਦੇ ਰਿਹਾ ਹੈ, ਜਿਸਦੀ ਤਾਜਾ ਉਦਾਹਰਣ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ, ਕਲੱਬਾਂ ਅਤੇ ਪਲਾਜ਼ਿਆਂ ਦਾ ਹ ੋਰਿਹਾ ਬੇਸ਼ੁਮਾਰ ਵਾਧਾ ਹੈ।ਪੰਜਾਬ ਵਿੱਚ ਹਰ ਸਾਲ ਕੋਈ ਨਾ ਕੋਈ ਚੋਣ ਆਉਂਦੀਹੀ ਰਹਿੰਦੀ । ਹਰ ਪ੍ਰਕਾਰ ਦੀਆਂ ਚੋਣਾਂ ਵਿੱਚ ਖੁੱਲ੍ਹ ਕੇ ਨਸ਼ਿਆਂ ਦੀ ਵੰਡ ਰਾਜਨੀਤਕ ਪਾਰਟੀਆਂ ਕਰਦੀਆਂ ਹਨ, ਉਹ ਕਿਹੜਾ ਨਸ਼ਾ ਹੈ ਜੋ ਵੋਟਰਾਂ ਨੂੰ ਭਰਮਾਉਣ ਲਈ ਉਸ ਤੱਕ ਨਹੀਂ ਪਹੁੰਚਾਇਆ ਜਾਂਦਾ।ਸਰਕਾਰ ਬਣਾਉਣ ਲਈ ਵੋਟਾਂ ਪ੍ਰਾਪਤ ਕਰਨ ਦਾ ਸਭ ਤੋਂ ਅਸਾਨ ਤਰੀਕਾ ਨਸ਼ੇ ਵੰਡ ਕੇ ਵੋਟਾਂ ਲੈਣਾ …….. ਹੈ।ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚਨਸ਼ਾ ਰਿਉੜੀਆਂ ਦੀ ਤਰ੍ਹਾਂ ਵੰਡਿਆ ਜਾ ਰਹਾ ਹੈ।ਕੀ ਸਰਕਾਰਾਂ ਸੱਚਮੁੱਚ ਹੀ ਨਸ਼ਿਆਂ ਦੀ ਰੋਕਥਾਮ ਲਈ ਕਦਮ ਉਠਾ ਰਹੀਆਂ ਹਨ? ਅੱਜ-ਕੱਲ੍ਹ ਇੱਕ ਮੋਟੇ ਅਨੁਮਾਨ ਅਨੁਸਾਰ ਪੰਜਾਬ ਵਿੱਚੋਂ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ ਹੋ ਰਿਹਾ ਹੈ, ਫਿਰ ਸਰਕਾਰ ਇਸ ਦੀ ਰੋਕਥਾਮ ਕਿਉਂ ਕਰੇਗੀ। ਉਂਝ ਤਾਂ ਨਸ਼ਿਆਂ ਤੋਂ ਸੁਚੇਤ ਕਰਨ ਲਈ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਲੰਮੇ ਚੌੜੇ ਭਾਸ਼ਣ ਵੀ ਹੁੰਦੇ ਹਨ, ਪਰ ਕਹੀਆਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਗਾਂਹ ਆਉਣ ਵਾਲੀਆਂ ਸਖਸ਼ੀਅਤਾਂ ਵਿਰਲੀਆਂ ਹੁੰਦੀਆਂ ਹਨ। ਅਸੀਂ ਮੁਰਝਾ ਰਹੇ ਬੂਟੇ ਨੂੰ ਵੇਖ ਕੇ ਉਸ ਦੇ ਪੱਤਿਆਂ ਤੇ ਛਿੜਕਾਅ ਕਰਦੇ ਹਾਂ, ਪਰ ਜੜ੍ਹਾਂ ਨੂੰ ਖਾ ਰਹੇ ਕੀੜਿਆਂ ਵੱਲ ਧਿਆਨ ਨਹੀਂ ਦੇ ਰਹੇ।
ਬੱਸ ਇੰਝ ਹੀ ਨਸ਼ਿਆਂ ਨੂੰ ਜੜ੍ਹਾਂ ਤੋਂ ਪੁੱਟਣ ਲਈ ਕਾਰਨ ਲੱਭ ਕੇ ਸਾਰਥਿਕ ਯਤਨ ਕਰਨ ਦੀਲੋੜ ਹੈ।ਨਸ਼ੇ ਦੇ ਇਸ ਵਪਾਰ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਾਰਕੋਟਿਕਸ ਟੈਰੇਰਿਜ਼ਮ ਤੋਂ ਬਚਾਇਆ ਜਾ ਸਕੇ। ਦੱਸਣਯੋਗ ਹੈਕਿ ਕੁੱਝ ਹੀ ਮਹੀਨੇ ਪਹਿਲਾਂ ਪੰਜਾਬ ਵਿਚ ਅਰਬਾਂ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਫੜੇਗਏ ਸਨ ਅਤੇ ਇਨ੍ਹਾਂ ਵਿਚ ਰਾਜਨੇਤਾਵਾਂ ਦੇ ਨਾਮ ਆਉਣ ਨਾਲ ਰਾਜਨੀਤੀ ਬਹੁਤ ਹੀ ਗਰਮਾ ਗਈ ਸੀਅਤੇ ਕਾਂਗਰਸ ਦੇ ਨੇਤਾਵਾਂ ਵਲੋਂ ਰਾਜ ਦੇ ਕੈਬਨਿਟ ਮੰਤਰੀ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਵੀ ਕੀਤੇ ਗਏ ਸਨ ਅਤੇ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਦੇਸ਼ ਵਿਚ ਚੋਣਾਂ ਦਾ 5 ਮਾਰਚ ਨੂੰ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆਸੀ।5 ਮਾਰਚ ਤੋਂ ਹੁਣ ਤੱਕ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਇੰਨਾ ਨਸ਼ਾ ਫੜਿਆ ਜਾ ਚੁੱਕਿਆ ਹੈ ਕਿ ਜਿਸ ਦੀ ਚੋਣ ਕਮਿਸ਼ਨ ਵਲੋਂ ਕੀਮਤ 732 ਕਰੋੜ ਰੁਪਏ ਮਿੱਥੀ ਗਈ ਹੈ। ਫੜੇ ਗਏ ਨਸ਼ੇ ਵਿਚ 16090 ਕਿੱਲੋ ਭੁੱਕੀ, 91 ਕਿੱਲੋ ਅਫ਼ੀਮ, 145.47 ਕਿੱਲੋ ਹੈਰੋਇਨ, 21 ਕਿੱਲੋ ਚਰਸ ਅਤੇ 49 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ।ਇਸ ਤੋਂ ਇਲਾਵਾ 2.68 ਲੱਖ ਲੀਟਰ ਨਾਜਾਇਜ਼ ਸ਼ਰਾਬ ਅਤੇ 6.11 ਲੱਖ ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੇ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਵਰਗ ਸਭ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ।ਜੇਕਰ ਅਜਿਹਾ ਨਾ ਹੋਇਆਤਾਂ ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਪਤਨ ਦੇ ਨਾਲ-ਨਾਲ ਪੰਜਾਬ ਦੀ ਸਥਿਤੀ ਉਸ ਦਰੱਖਤ ਵਾਂਗ ਹੋਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ਖੜ੍ਹੋਤਾ ਹੋਵੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ