ਤਰਨਤਾਰਨ (ਵਿਜੇ ਕੁਮਾਰ) : ਬਾਜ਼ਾਰ ‘ਚ ਕੇਲਿਆਂ ਦੀ ਇਕ ਦਰਜਨ ਤੁਹਾਨੂੰ 50 ਤੋਂ 70 ਰੁਪਏ ‘ਚ ਮਿਲ ਜਾਵੇਗੀ ਪਰ ਅਸੀਂ ਜੋ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ……… ਉਸ ਵਿਚ ਦਿਖਾਈ ਦੇ ਰਹੇ ਬਜ਼ੁਰਗ ਨੂੰ ਮਹਿਜ਼ ਇਕ ਕੇਲੇ ਦੀ ਕੀਮਤ 22 ਹਜ਼ਾਰ 300 ਰੁਪਏ ਚੁਕਾਉਣੀ ਪਈ ਹੈ। ਬਜ਼ੁਰਗ ਨੇ ਇਹ ਕੀਮਤ ਕੋਈ ਖੁਸ਼ੀ ਨਾਲ ਨਹੀਂ ਬਲਕਿ ਠੱਗੀ ਦੇ ਰੂਪ ‘ਚ ਚੁਕਾਈ ਹੈ। ਮਾਮਲਾ ਤਰਨਤਾਰਨ ਦਾ ਹੈ ਜਿੱਥੇ ਠੱਗਾਂ ਦੀ ਚਤੁਰਾਈ ਬਜ਼ੁਰਗ ਦੇ ਭੋਲੇਪਣ ‘ਤੇ ਉਸਦੀ ਜੇਬ ਨੂੰ ਠੇਸ ਪਹੁੰਚਾ ਗਈ। ਦਰਅਸਲ ਭਜਨ ਸਿੰਘ ਪੁਰਾਣੀ ਕਚਹਿਰੀ ‘ਚ ਵਕੀਲ ਨੂੰ ਪੈਸੇ ਦੇਣ ਜਾ ਰਿਹਾ ਸੀ ਕਿ ਰਸਤੇ ਹੀ ਕੁਝ ਠੱਗਾਂ ਨੇ ਜਾਣ-ਪਛਾਣ ਹੋਣ ਦੀ ਗੱਲ ਕਹਿ ਕੇ ਬਜ਼ੁਰਗ ਨੂੰ ਗੱਲਾਂ ‘ਚ ਲਗਾ ਲਿਆ ਅਤੇ ਫਿਰ ਉਸਦੀ ਜੇਬ ‘ਚੋਂ 22 ਹਜ਼ਾਰ ਰੁਪਏ ਕੱਢ ਕੇ ਇਕ ਕੇਲਾ ਰੱਖ ਦਿੱਤਾ। ਬਜ਼ੁਰਗ ਨੂੰ ਜਦੋਂ ਤੱਕ ਠੱਗੇ ਜਾਣ ਦਾ ਅਹਿਸਾਸ ਹੁੰਦਾ ….. ਉਦੋਂ ਤੱਕ ਸ਼ਾਤਿਰ ਠੱਗ 9-2-11 ਹੋ ਚੁੱਕੇ ਸਨ।
ਸ਼ਾਤਿਰ ਠੱਗਾਂ ਨੇ ਬਜ਼ੁਰਗ ਦੇ ਸਿਰਫ ਪੈਸੇ ਹੀ ਨਹੀਂ ਬਲਕਿ ਉਸਦੇ ਭਰੋਸੇ ਦੀ ਵੀ ਲੁੱਟ ਕੀਤੀ ਹੈ। ਪੰਜਾਬ ‘ਚ ਇਸ ਸਮੇਂ ਲੁੱਟ-ਖੋਹ, ਗੁੰਡਾਗਰਦੀ ਤੇ ਹੋਰ ਬੁਰਾਈਆਂ ਦਾ ਖੂਬ ਬੋਲ-ਬਾਲਾ ਹੈ। ਅਪਰਾਧ ਰੋਕਣ ‘ਚ ਪੁਲਸ ਵੀ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਸ਼ਾਇਦ ਅਪਰਾਧੀਆਂ ਦੇ ਦਿਲਾਂ ‘ਚ ਪੁਲਸ ਦਾ ਖੌਫ ਅਤੇ ਕਾਨੂੰਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਇਸੇ ਲਈ ਅਪਰਾਧੀ ਬੇਫਿਕਰੀ ਹੋ ……… ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ