ਆਹ ਵੀਡੀਓ ਇੱਕ ਗੁਰਦੁਆਰੇ ਦੀ ਹੈ ਜਿੱਥੇ ਵੇਦ ਮੰਤਰਾਂ ਦਾ ਉਚਾਰਣ ਕੀਤਾ ਗਿਆ। ਭਾਵ ਗੁਰੂ ਨਾਨਕ ਦੇਵ ਜੀ ਨੂੰ ਪਿੱਠ ਦੇ ਦਿੱਤੀ ਇਹਨਾਂ ਲੋਕਾਂ ਨੇ। video-
ਲੳੁ ਜੀ ਦੀ ਨਵੀ ਕਰਤੂਤ … ਹੇਵਲਕ ਰੋਡ ਸਾਊਥਾਲ ਗੁਰਦਵਾਰੇ ਵਿਚ ਗੁਰਬਾਣੀ ਦੀ ਥਾਂ ਤੇ ਗਾਇਤ੍ਰੀ ਮੰਤਰ ਦਾ ਪਾਠ , ਓਇ ਭਲਿਓ ਗੁਰਬਾਣੀ ‘ਚ ਕਿਹੜੀ ਘਾਟ ਸੀ ਜੋ ਤੁਹਾਨੂੰ ਗਾਇਤ੍ਰੀ ਮੰਤਰ ਪੜ੍ਹਨ ਦੀ ਲੋੜ ਪੈ ਗੲੀ …
ਭਲਿਓ ਇਸ ਗਾਇਤ੍ਰੀ ਮੰਤਰ ਦਾ ਪਾਠ ਕਰਨ ਤੋਂ ਪਹਿਲਾਂ ਬਾਬਾ ਨਾਮਦੇਵ ਜੀ ਦੇ ਬਚਨਾਂ ਨੂੰ ਚੇਤੇ ਕਰ ਲੈਂਦੇ ..ਪਾਂਡੇ ਤੁਮਰੀ ਗਾਇਤ੍ਰੀ ਲੋਧੋ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੇਰੀ ਲਾਂਗਤ ਲਾਂਗਤ ਜਾਤੀ ਥੀ ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੮੭੫}
ਓਇ ਭਲਿਓ ਇਹੋ ਜਿਹੇ ਕੰਮ ਕਰਨ ਤੋਂ ਪਹਿਲਾਂ ਚੱਪਣੀ ਚ ਨੱਕ ਡੋਬ ਕੇ ਮਰ ਕਿਉਂ ਨਹੀਂ ਜਾਂਦੇ ਤੁਸੀ, ਸਮਰਥ ਗੁਰੂ ਦੀ ਸਮਰਥ ਬਾਣੀ ਨੂੰ ਛੱਡ ਕੇ ਗਾਇਤ੍ਰੀ ਮੰਤਰ ਦਾ ਪਾਠ ਕਰ ਰਹੇ ਹੋ, ਗੁਰੂ ਰਾਖਾ ਹੋਵੇ ਤੁਹਾਡੀ ਮਤ ਦਾ। ਗੁਰਬਾਣੀ ਅਨੁਸਾਰ ‘ਗੁਰੂ’ ਕਿਸੇ ਸਰੀਰ ਜਾਂ ਖਾਨਾ ਪੁਰੀ ਦਾ ਨਾਮ ਨਹੀਂ। ਇਥੋਂ ਤੀਕ ਕਿ ਪੁਰਾਤਨ ਸਮੇਂ ਤੋਂ ‘ਗੁਰੂ’ ਪਦ ਲਈ ਜਿਨੇਂ ਵੀ ਅਰਥ ਦਿੱਤੇ ਜਾਂ ਵਰਤੇ ਜਾ ਰਹੇ ਹਨ, ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਪਦ `ਤੇ ਉਹਨਾਂ `ਚੋਂ ਇੱਕ ਵੀ ਅਰਥ ਲਾਗੂ ਨਹੀਂ ਹੁੰਦਾ। ਠੀਕ ਉਸੇ ਤਰ੍ਹਾਂ ਜਿਵੇਂ ਖੁਸ਼ਬੂ, ਰੰਗ, ਰੂਪ, ਸੁੰਦਰਤਾ ਸਾਰੇ ਫੁਲ `ਚੋਂ ਹੀ ਹੁੰਦੇ ਹਨ, ਫੁਲ ਤੋਂ ਵੱਖਰੇ ਜਾਂ ਭਿੰਨ ਨਹੀਂ ਹੁੰਦੇ। ਇਸੇ ਤਰ੍ਹਾਂ ਕਰਤੇ ਅਕਾਲਪੁਰਖ ਦੇ ਅਨੰਤ-ਅਨਗਿਣਤ ਗੁਣਾਂ `ਚੋਂ ਹੀ ਪ੍ਰਭੂ ਦਾ ਵਿਸ਼ੇਸ਼ ਗੁਣ ਹੈ ਜਿਸ ਨੂੰ ਪਾਤਸ਼ਾਹ ਨੇ ‘ਗੁਰੂ’ ਕਹਿ ਕੇ ਪ੍ਰਗਟ ਕੀਤਾ ਹੈ। ਪ੍ਰਭੂ ਦਾ ਇਹ, ਉਹ ਗੁਣ ਹੈ, ਜਿਸ ਦਾ ਮਨੁੱਖਾ ਜੀਵਨ `ਚ ਪ੍ਰਕਾਸ਼ ਹੋਏ ਬਿਨਾ, ਇਨਸਾਨ ਦਾ ਹਉਮੈ ਆਦਿ ਵਿਕਾਰਾਂ ਤੋਂ ਨਾ ਛੁਟਕਾਰਾ ਸੰਭਵ ਹੈ ਤੇ ਨਾ ਇਸ ਜਨਮ ਦੀ ਅਸਲੀਅਤ ਹੀ ਸਮਝ `ਚ ਆ ਸਕਦੀ ਹੈ। ਦਰਅਸਲ ਗੁਰਬਾਣੀ ਰਾਹੀਂ, ਗੁਰਦੇਵ ਨੇ ਸਿੱਖ ਨੂੰ ਜਿਸ ‘ਗੁਰੂ’ ਦੇ ਲੜ ਲਾਇਆ ਹੈ, “ਗੁਰੂ ਨਾਨਕ ਸਾਹਿਬ’ ਤੇ …….. ਉਹਨਾਂ ਦੇ ਦਸ ਜਾਮੇ” ਉਸੇ ਰੱਬੀ ਗੁਣ ‘ਗੁਰੂ’ ਦਾ ਪ੍ਰਗਟਾਵਾ ਹਨ। ਉਪ੍ਰੰਤ ਉਹਨਾਂ ਰਾਹੀਂ “ੴ ਤੋਂ ਤਨੁ ਮਨੁ ਥੀਵੈ ਹਰਿਆ’ ਤੀਕ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਪ੍ਰਭੂ ਦੇ ਉਸੇ ਇਲਾਹੀ ਗੁਣ ‘ਗੁਰੂ’ ਦਾ ਅੱਖਰ ਰੂਪ ਪ੍ਰਕਾਸ਼ ਤੇ ਮਿਲਾਵਾ ਹਨ। ਫ਼ੁਰਮਾਨ ਹੈ “ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ” (ਪੰ: ੯੮੨)ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ `ਚ ਹੀ ਖਸਮ ਵਲੋਂ ਪ੍ਰਾਪਤ ਸਾਰੀ ਬਾਣੀ ਦੀ ਸੰਭਾਲ ਆਪ ਕੀਤੀ। ਇਸ ਤੋਂ ਇਲਾਵਾ, ਦਰਜ ੧੫ ਭਗਤਾਂ ਦੀ ਬਾਣੀ ਵੀ “ਆਸਾ ਹੱਥ ਕਿਤਾਬ ਕੱਛ” (੧/੩੨ ਭਾ: ਗੁ: ) ਅਨੁਸਾਰ ਆਪ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਸਮੇਂ ਆਪ ਇਕੱਤ੍ਰ ਕੀਤੀ ਤੇ ਆਪਣੀ ਉਸੇ ਪੋਥੀ `ਚ ……. ਉਸ ਨੂੰ ਬਰਾਬਰੀ ਵੀ ਦਿੱਤੀ। ਗੁਰਗੱਦੀ ਸੌਂਪਣ ਸਮੇਂ ਬਾਣੀ ਦਾ ਸਾਰਾ ਖਜ਼ਾਨਾ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਜੀ ਨੂੰ, ਫਿਰ ਦੂਜੇ ਪਾਤਸ਼ਾਹ ਨੇ ਅਪਣੀ ਰਚਨਾ ਸਮੇਤ ਤੀਜੇ, ਉਪ੍ਰੰਤ ਚੌਥੇ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਤੀਕ ਪੁੱਜਾ। ਗੁਰਗੱਦੀ ਸੌਂਪਣਾ ਦਾ ਇਹੀ ਨਿਯਮ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ