ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸਿਂ ਦੇਖ ਸਕਦੇ ਹੋ ਕਿ ਇੱਕ ਬੱਚਾ ਹੁਣ ਤੋਂ ਹੀ ਸ਼ਰਾਬ ਪੀਣ ਲੱਗ ਪਿਆ ਹੈ .. ਮਾਪੇ ਵੀ ਕੋਲ ਬੈਠੇ ਸਹਿਯੋਗ ਕਰ ਰਹੇ ਹਨ .. ਨਸ਼ਾ ਮਨੁੱਖੀ ਸਰੀਰ ਨੂੰ ਅਪਾਹਜ, ਖੋਖਲਾ ਅਤੇ ਨਿਕੰਮਾ ਬਣਾ ਦਿੰਦਾ ਹੈ। ਇਥੋਂ ਤੱਕ ਕਿ 80 ਫੀਸਦੀ ਲੋਕ ਨਸ਼ੇ ਕਾਰਨ ਹੀ ਆਪਣੀ ਜਾਨ ਗੁਆ ਬੈਠਦੇ ਹਨ, ਜਦਕਿ 20 ਫੀਸਦੀ ਲੋਕ ਨਸ਼ਿਆਂ ਕਾਰਨ ਦੂਜਿਆਂ ਦੀ ਜਾਨ ਤੱਕ ਲੈ ਲੈਂਦੇ ਹਨ। ਐਨਾ ਕੁਝ ਹੋਣ ਦੇ ਬਾਵਜੂਦ ਵੀ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਘਟਣ ਦਾ ਨਾਮ ਨਹੀਂ ਲੈ ਰਹੀ। ਸ਼ਰਾਬ ਦੀ ਬੋਤਲ ਉਪਰ ਇਸ ਦੇ ਸਿਹਤ ਲਈ ਹਾਨੀਕਾਰਨ ਹੋਣ ਸਬੰਧੀ ਲਿਖਿਆ ਹੋਣ ਦੇ ਬਾਵਜੂਦ ਵੀ ਕੋਈ ਇਸ ਵੱਲ ਧਿਆਨ ਨਹੀਂ ਦਿੰਦਾ। ਹਰ ਰੋਜ਼ ਇਕ ਬੋਤਲ ਸ਼ਰਾਬ ਪੀਣ ਵਾਲਾ ਆਦਮੀ ਵੀਹ ਸਾਲਾਂ ਵਿੱਚ 7300 ਬੋਤਲਾਂ ਖਾਲੀ ਕਰ ਦਿੰਦਾ ਹੈ। ਇਹ ਭਾਰ 5500 ਕਿਲੋ ਮਤਲਬ ਸਾਢੇ ਪੰਜ ਟਨ ਬਣਦਾ ਹੈ।
ਸਾਡੇ ਦੇਸ਼ ਅਤੇ ਖਾਸ ਕਰਕੇ ਪੰਜਾਬ ਵਿੱਚ ਸ਼ਰਾਬ ਅਤੇ ਹੋਰ ਮਾਰੂ ਨਸ਼ੇ ਜਿਵੇਂ ਅਫੀਮ, ਪੋਸਤ, ਸਮੈਕ, ਗੋਲੀਆਂ, ਕੈਪਸੂਲ ਅਤੇ ਮੈਡੀਕਲ ਨਸ਼ੇ ਆਮ ਹੀ ਉਪਲਬਧ ਹਨ। ਜਦੋਂ ਸਾਡੇ ਸੂਬੇ ਵਿੱਚ ਹਰੀ ਕ੍ਰਾਂਤੀ ਨੇ ਪੈਰ ਪਸਾਰੇ ਤਾਂ ਕਾਮਿਆਂ ਵਿੱਚ ਪੋਸਤ ਅਤੇ ਅਫੀਮ ਦੇ ਨਸ਼ੇ ਦੀ ਵਰਤੋਂ ਦਾ ਰਿਵਾਜ ਪੈ ਗਿਆ। ਹੌਲੀ-ਹੌਲੀ ਇਹ ਸਮੈਕ ਅਤੇ ਕੈਮੀਕਲ ਨਸ਼ਿਆਂ ਤੱਕ ਪੁੱਜ ਗਿਆ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਦਿੱਤਾ। ਦੁਨੀਆ ਦੇ ਮੌਜੂਦਾ ਤਰੱਕੀ ਪਸੰਦ ਦੇਸ਼ ਚੀਨ ਨੂੰ ਵੀ ਦਹਾਕਿਆਂ ਤੱਕ ਅਫੀਮ ਦਾ ਯੁੱਧ ਲੜਨਾ ਪਿਆ, ਪਰ ਉਹ ਜਿੱਤ ਗਏ ਅਤੇ ਅਸੀਂ ਅਜੇ ਵੀ ਹਾਰੇ ਹੋਏ ਹਾਂ।
ਜਿਥੇ ਇਕ ਪਾਸੇ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ, ਉਥੇ ਦੂਜੇ ਪਾਸੇ ਨਸ਼ਾ ਵੇਚਣ ਵਾਲਿਆਂ ਦੀਆਂ ਦਰਜਨਾਂ ਕਿਸਮਾਂ ਸਮਾਜ ਵਿੱਚ ਪੈਦਾ ਹੋ ਚੁੱਕੀਆਂ ਹਨ। ਸਮੱਗਲਰਾਂ ਨੇ ਬੱਚਿਆਂ, ਬੁੱਢਿਆਂ, ਔਰਤਾਂ ਅਤੇ ਅਪਾਹਜ ਵਿਅਕਤੀਆਂ ਤੱਕ ਨੂੰ ਇਸ ਧੰਦੇ ਦੇ ਵਪਾਰੀ ਬਣਾ ਦਿੱਤਾ ਹੈ। ਬਹੁਤੇ ਲੋਕਾਂ ਨੇ ਤਾਂ ਅਣਜਾਣੇ ਵਿੱਚ ਹੀ ਨਸ਼ਿਆਂ ਦੀ ਵੇਚ ਵੱਟ ਨੂੰ ਧੰਦੇ ਦੇ ਰੂਪ ਵਿੱਚ ਅਪਣਾ ਲਿਆ ਹੈ। ਛੋਟੇ-ਵੱਡੇ ਸਮੱਗਲਰਾਂ ਵਿੱਚੋਂ ਬਹੁਤੇ ਘਰਾਂ ਦੀ ਇਹ ਸੌਖੇ ਤਰੀਕੇ ਨਾਲ ਕੀਤੀ ਕਮਾਈ ਉਨ੍ਹਾਂ ਦੇ ਆਪਣੇ ਘਰਾਂ ਦਾ ਉਜਾੜਾ ਵੀ ਬਣ ਚੁੱਕੀ ਹੈ। ਨਸ਼ਾ ਭਾਵੇਂ ਮਹਿੰਗਾ ਹੋਵੇ ਭਾਵੇਂ ਸਸਤਾ, ਇਹ ਮਨੁੱਖੀ ਸਰੀਰ ਨੂੰ ਖਤਮ ਕਰ ਦਿੰਦਾ ਹੈ। ਮਨੁੱਖੀ ਸਰੀਰ ਅਸਲ ਵਿੱਚ ਇਕ ਮਸ਼ੀਨ ਹੀ ਹੈ। ਜੇ ਇਸ ਵਿੱਚ ਚੱਲਣ ਯੋਗ ਤੇਲ ਪਾਉਣ ਤੋਂ ਬਿਨਾਂ ਕੁਝ ਹੋਰ ਵੱਖਰਾ ਪਾਇਆ ਜਾਵੇਗਾ ਤਾਂ ਮਸ਼ੀਨ ਦਾ ਰੁਕ ਜਾਣਾ ਤਾਂ ਯਕੀਨੀ ਹੀ ਹੈ। ਦੁੱਧ ਮੱਖਣਾਂ ਨਾਲ ਪਲਦਾ ਮਨੁੱਖੀ ਸਰੀਰ ਜੇ ਅਫੀਮ, ਪੋਸਤ ਅਤੇ ਸਮੈਕ ਆਦਿ ਨਸ਼ਿਆਂ ਦਾ ਇਸਤੇਮਾਲ ਕਰਨ ਲੱਗੇਗਾ ਤਾਂ ਇਕ ਦਿਨ ਖਤਮ ਹੀ ਹੋਵੇਗਾ। ਨਸ਼ਾ ਮਨੁੱਖੀ ਦਿਮਾਗ ਨੂੰ ਅਪਾਹਜ ਕਰ ਦਿੰਦਾ ਹੈ ਅਤੇ ਉਸ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਆਪਣੇ ਪਰਾਏ ਦਾ ਅੰਤਰ ਨਹੀਂ ਰਹਿਣ ਦਿੰਦਾ।
ਮੂਰਖਤਾ ਦੀ ਹੱਦ ਆ ਨਿਆਣੇ ਜੰਮਦਿਆਂ ਹੀ ਨਸ਼ੇ ਤੇ ਲਾ ਦਿੱਤੇ ..ਪਤਾ ਲੱਗੇ ਕੌਣ ਹੈ ਸ਼ੇਅਰ ਕਰੋ
by
Tags: