ਬਿਲਕੁਲ ਤਾਜਾ ਜਾਣਕਾਰੀ……………
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਭਾਵੇਂ ਪਿਛਲੇ 24 ਘੰਟਿਆਂ ਦੌਰਾਨ ਪੂਰਬੀ ਪੰਜਾਬ ਚ ਬਰਸਾਤਾਂ ਚ ਕਮੀ ਆਈ ਪਰ ਪੱਛਮੀ-ਉੱਤਰੀ ਜਿਲਿਆਂ ਚ ਚੰਗੇ ਮੀਂਹ ਦੇਖੇ ਗਏ। ਜਿਸਦੇ ਨਾਲ ਹੀ 29 ਜੂਨ, ਸ਼ੁੱਕਰਵਾਰ ਨੂੰ ਮਾਨਸੂਨ ਨੇ ਨਾ ਸਿਰਫ ਸਮੁੱਚੇ ਸੂਬੇ ਨੂੰ ਕਵਰ ਕਰ ਲਿਆ ਬਲਕਿ ਆਮ ਨਾਲੋਂ 17 ਦਿਨ ਪਹਿਲਾਂ ਹੀ ਪੂਰਾ ਮੁਲਕ ਪਾਰ ਕਰ ਲਿਆ ਤੇ ਲਹਿੰਦੇ ਪੰਜਾਬ ਚ ਵੀ ਮਾਨਸੂਨ ਦੀ ਪਹਿਲੀਆਂ ਫੁਹਾਰਾਂ ਪਈਆਂ।…..
ਆਗਾਮੀ 24 ਤੋਂ 36 ਘੰਟਿਆਂ ਦੌਰਾਨ ਟੁੱਟਵੀਆਂ ਹਲਕੀਆਂ ਫੁਹਾਰਾਂ ਪੈਂਦੀਆਂ ਰਹਿਣਗੀਆਂ। ਜਦਕਿ ਸੋਮਵਾਰ ਤੋਂ ਇੱਕ ਵਾਰ ਫਿਰ ਚੰਗੀਆਂ ਮਾਨਸੂਨੀ ਬਰਸਾਤਾਂ ਪੰਜਾਬ ਚ ਦੇਖੀਆਂ ਜਾਣਗੀਆਂ ਜਿਸ ਚ ਉੱਤਰੀ-ਪੂਰਬੀ ਪੰਜਾਬ ਮੁੱਖ ਰਹੇਗਾ। ਮਾਨਸੂਨ 4 ਜੁਲਾਈ ਤੱਕ ਪੰਜਾਬ ਚ ਐਕਟਿਵ ਰਹੇਗੀ, ਉਦੋਂ ਤੱਕ ਸਾਰੇ ਸੂਬੇ ਚ ਮੀਂਹ ਦੀ ਉਮੀਦ ਬਣੀ ਰਹੇਗੀ।
ਮਾਨਸੂਨ_ਪ੍ਦਰਸ਼ਨ.
28-29 ਜੂਨ ਨੂੰ ਮਾਨਸੂਨ ਦੀ ਦਸਤਕ ਕਾਰਨ, ਸੂਬੇ ਚ ਜੂਨ ਦੀ ਔਸਤ ਬਰਸਾਤ ਨਾਲੋਂ ਦੁੱਗਣੇ ਮੀਂਹ ਪਏ। ਸਿਰਫ ਫਿਰੋਜ਼ਪੁਰ, ਮਾਨਸਾ ਚ ਔਸਤ ਨਾਲੋਂ ਮੀਂਹ ਘੱਟ ਰਿਹਾ, ਮੁਕਤਸਰ, ਬਠਿੰਡਾ ਚ ਔਸਤ ਰਿਹਾ।……….
ਬਾਕੀ ਸਾਰੇ ਜਿਲਿਆਂ ਚ ਔਸਤ ਨਾਲੋਂ ਦੁੱਗਣਾ ਮੀਂਹ ਪਿਆ। ਹੁਸ਼ਿਆਰਪੁਰ ਤੇ ਲੁਧਿਆਣਾ ਚ ਮੀਂਹ ਨੇ ਦਸ਼ਕ ਦਾ ਰਿਕਾਰਡ ਤੋੜ ਦਿੱਤਾ।……. ਮਾਨਸੂਨ ਆਗਮਨ ‘ਤੇ ਹੁਸ਼ਿਆਰਪੁਰ ਚ ਇੱਕੋ ਦਿਨ 196mm ਮੀਂਹ ਪਿਆ ਜੋ ਕਿ ਬਠਿੰਡਾ, ਅਬੋਹਰ ਦੇ ਕਿਸੇ ਇਲਾਕੇ ਚ ਪੂਰੇ ਸੀਜ਼ਨ ਚ ਹੋਣ ਵਾਲ਼ੀ ਬਰਸਾਤ ਦੇ ਬਰਾਬਰ ਹੈ। ਲੁਧਿਆਣਾ ਚ ਇੱਕੋ ਦਿਨ 117mm ਮੀਂਹ ਨਾਲ, ਜੂਨ ਚ 210mm ਮੀਂਹ ਪਏ।
ਜੋ ਕਿ ਪਿਛਲੇ 10 ਸਾਲਾਂ ਚ ਜੂਨ ਚ ਪੈਣ ਵਾਲ਼ੀ ਸਭ ਤੋਂ ਵੱਧ ਬਰਸਾਤ ਰਹੀ। ਦੱਸਣਯੋਗ ਹੈ ਕਿ 30 ਜੂਨ ਤੱਕ ਦੇਸ਼ ਭਰ ਚ ਪੰਜਾਬ, ਔਸਤ ਨਾਲੋਂ ਸਭ ਤੋਂ ਵਧ ਮੀਂਹ ਦਰਜ ਕਰਨ ਵਾਲਾ ਸੂਬਾ ਹੈ।…
ਪਹਿਲਾਂ ਕੀਤੇ ਜਿਕਰ ਅਨੁਸਾਰ ਜੁਲਾਈ ਚ ਵੀ ਔਸਤ ਨਾਲੋਂ ਵਧੇਰੇ ਮੀਂਹ ਜਾਰੀ ਰਹਿਣਗੇ।
-ਜਾਰੀ ਕੀਤਾ: 30 ਜੂਨ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ