ਸਮਰਾਲੇ ਦੇ ਲਾਗੇ ਪਿੰਡ ਵਿਚ ਚਿੱਟਾ ਵੇਚਣ ਵਾਲਾ ਕੁੱਟਿਆ ..(ਬਚੇ ਨਾ ਦੇਖਣ )

ਨਸ਼ਾ ਦੋ ਅੱਖਰਾਂ ਦਾ ਬਣਿਆ ਹੋਇਆ ਸ਼ਬਦ ਮਸਤੀ ਅਤੇ ਸਰੂਰ ਦਾ ਇਜ਼ਹਾਰ ਕਰਦਾ ਹੈ। ਜ਼ਿਆਦਾਤਰ ਇਹਦੀ ਵਰਤੋਂ ਵੱਡੇ ਵੱਡੇ ਰਾਜੇ ਮਹਾਰਾਜੇ ਤੇ ਹਾਕਮ ਲੋਕ ਹੀ ਕਰਦੇ ਹੁੰਦੇ ਸਨ. ਫਿਰ ਮੈਡੀਕਲ ਸਾਇੰਸ ਦੀ ਬਦੌਲਤ ਅਫੀਮ ਅਤੇ ਅਲਕੋਹਲ ਦਰਦ ਨਿਵਾਰਕ ਵਜੋਂ ਅਤੇ ਸਰੀਰਕ ਅੰਗਾਂ ਦੀ ਚੀਰਫਾੜ ਸਮੇਂ ਬੇਹੋਸ਼ੀ (ਐਨਾਥੀਸੀਆ) ਆਦਿ ਲਈ ਵਰਤੀ ਜਾਣ ਲੱਗੀ।

ਦਰਦ ਨਿਵਾਰਕ ਵਜੋਂ ਅਫੀਮ ਅਤੇ ਅਲਕੋਹਲ ਅੱਜ ਵੀ ਬਹੁਤੀਆਂ ਦਵਾਈਆਂ ਵਿੱਚ ਵਰਤੀ ਜਾਂਦੀ ਹੈ। ਕੁਦਰਤ ਨੇ ਕੁਝ ਅਜਿਹੇ ਪੌਦੇ ਪੈਦਾ ਕੀਤੇ ਸਨ ਜਿਨ੍ਹਾਂ ਵਿਚਲਾ ਨਸ਼ਾ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਸੀ। ਹੌਲੀ ਹੌਲੀ ਮਨੁੱਖ ਮਨੁੱਖ ਨੇ ਆਪਣੀ ਆਦਤ ਅਨੁਸਾਰ ਵਿਗਿਆਨਕ ਤਰੀਕੇ ਵਰਤ ਕੇ ਇਨ੍ਹਾਂ ਦੋ ਮੁੱਖ ਨਸ਼ਿਆਂ ਤੋੋਂ ਹੋਰ ਸਿੰਥੈਟਿਕ ਨਸ਼ੇ ਬਣਾਉਣੇ ਸ਼ੁਰੂ ਕਰ ਦਿੱਤੇ। ਅੱਜ ਕੱਲ੍ਹ ਹੈਰੋਇਨ, ਚਰਸ, ਸਮੈਕ, ਆਈਸ, ਬਰਾਊਨ ਸ਼ੂਗਰ ਤੇ ਪਤਾ ਨਹੀਂ ਕਿੰਨੇ ਕੁ ਹੋਰ ਨਸ਼ੇ ਪ੍ਰਚਲਤ ਹਨ।
ਨਸ਼ਿਆਂ ਦੇ ਆਦੀ ਟੀਕਿਆਂ, ਕੈਪਸੂਲਾਂ ਅਤੇ ਸਿਗਰਟਨੋਸ਼ੀ ਰਾਹੀਂ ਇਹਦਾ ਸੇਵਨ ਕਰਨ ਲੱਗ ਪਏ ਹਨ। ਜਿੱਥੇ ਅਫੀਮ ਅਤੇ ਅਲਕੋਹਲ ਦੀ ਵਰਤੋਂ ਕਰਨ ਵਾਲੇ ਵਧੀਆ ਖੁਰਾਕ ਅਤੇ ਘਿਓ ਦਾ ਸੇਵਨ ਕਰਨ ਨਾਲ ਇਹਦਾ ਜਲਦੀ ਸ਼ਿਕਾਰ ਨਹੀਂ ਸਨ ਹੁੰਦੇ ਉਥੇ ਸਿੰਥੈਟਿਕ ਨਸ਼ਿਆਂ ਦਾ ਕੁਝ ਵਾਰ ਹੀ ਇਸਤੇਮਾਲ ਕਰਨ ਵਾਲੇ ਇਹਦੇ ਮਰੀਜ਼ ਬਣ ਜਾਂਦੇ ਹਨ। ਅਫੀਮ ਅਤੇ ਸ਼ਰਾਬ ਦੀ ਨਿਸਬਤ ਇਹ ਆਧੁਨਿਕ ਸਿੰਥੈਟਿਕ ਨਸ਼ੇ ਬਹੁਤ ਮਹਿੰਗੇ ਵੀ ਹਨ ਤੇ ਬਹੁਤ ਜਲਦੀ ਸਰੀਰ ਦਾ ਨਾਸ਼ ਵੀ ਕਰਦੇ ਹਨ।

ਮਨੁੱਖਤਾ ਦੇ ਵਣਜਾਰਿਆਂ ਅਤੇ ਨਸ਼ੇ ਦੇ ਸੌਦਾਗਰਾਂ ਨੇ ਆਪਣਾ ਨੈਟਵਰਕ ਏਨਾ ਫੈਲਾ ਲਿਆ ਹੈ ਕਿ ਗਾਹਕਾਂ ਦੇ ਘਰਾਂ ਤੱਕ ਸਪਲਾਈ ਲਾਈਨ ਜੋੜ ਦਿੱਤੀ ਗਈ ਹੈ। ਨਸ਼ਿਆਂ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਲੋਕ ਮੂੰਹੋਂ ਮੰਗਿਆ ਪੈਸਾ ਇਸ ਬਾਜ਼ਾਰ ਵਿੱਚ ਧਕੇਲ ਕੇ ਬੇਤਹਾਸ਼ਾ ਲਾਭ ਕਮਾ ਰਹੇ ਹਨ।
Image result for drugs
ਮਨੁੱਖ ਦੀ ਫਿਤਰਤ ਹੀ ਅਜਿਹੀ ਬਣ ਗਈ ਹੈ ਕਿ ਹੌਲੀ ਹੌਲੀ ਹੱਥੀਂ ਕੰਮ ਕਰਨ ਦੀ ਬਜਾਏ ਉਹ ਅਜਿਹੇ ਢੰਗ ਲੱਭਦਾ ਹੈ ਜਿਨ੍ਹਾਂ ਨਾਲ ਉਹ ਦਿਨਾਂ ਵਿੱਚ ਹੀ ਅਮੀਰ ਬਣ ਜਾਵੇ।ਪੰਜਾਂ ਦਰਿਆਵਾਂ ਦੇ ਪਾਣੀਆਂ ਵਿੱਚ ਗੁਰੂਆਂ ਪੀਰਾਂ ਦੀ ਇਸ ਧਰਤੀ ਵਿੱਚ ਪਾਣੀ ਦੇ ਜਿਹੜੇ ਦੋ ਢਾਈ ਦਰਿਆ ਰਹਿ ਗਏ ਹਨ ਉਨ੍ਹਾਂ ਦਾ ਪਾਣੀ ਜਾਂ ਤਾਂ ਸੁੱਕ ਗਿਆ ਹੈ ਜਾਂ ਫਿਰ ਜ਼ਹਿਰੀਲਾ ਹੋ ਗਿਆ ਹੈ, ਪਰ ਨਸ਼ਿਆਂ ਦਾ ਇਹ ਛੇਵਾਂ ਦਰਿਆ ਏਨਾ ਪ੍ਰਫੁੱਲਤ ਹੋ ਰਿਹਾ ਹੈ ਕਿ ਡਰ ਹੈ ਕਿ ਇਹ ਕਿਧਰੇ ਪੰਜਾਬ ਦੀ ਜਵਾਨੀ ਤੇ ਆਰਥਿਕਤਾ ਨੂੰ ਵਹਾ ਕੇ ਨਾ ਲੈ ਜਾਵੇ? ਏਨੀ ਤੇਜ਼ੀ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਵਧਣ ਦਾ ਮੁੱਖ ਕਾਰਨ ਮੰਨਿਆ ਭਾਵੇਂ ਅੰਤਰਰਾਸ਼ਟਰੀ ਸਰਹੱਦ ਰਾਹੀਂ ਨਸਿਆਂ ਦੀ ਸਮੱਗਲਿੰਗ ਨੂੰ ਮੰਨਿਆ ਜਾਂਦਾ ਹੈ, ਪਰ ਨਾਲ ਹੀ ਘਰੇਲੂ ਕਾਰਨ ਵੀ ਜ਼ਰੂਰ ਜ਼ਿੰਮੇਵਾਰ ਹਨ।
Image result for drugs
ਸਾਡਾ ਸਿਆਸੀ ਤਾਣਾ ਬਾਣਾ ਅਤੇ ਸਰਕਾਰੀ ਤੰਤਰ ਅਜਿਹਾ ਰੂਪ ਅਖਤਿਆਰ ਕਰ ਚੁੱਕਾ ਹੈ ਕਿ ਉਨ੍ਹਾਂ ਨੇ ਲੋਕਾਂ ਦੀਆਂ ਸਿਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਨੂੰ ਬਿਲਕੁਲ ਦਰਕਿਨਾਰ ਕਰ ਛੱਡਿਆ ਹੈ। ਸਿਹਤ ਦਾ ਜਨਾਜ਼ਾ ਨਿਕਲਿਆ ਹੋਇਆ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: