ਪੰਜਾਬੀ ਹੁਣ ਜਾਗ ਪਿਆ- ਹੁਣ ਤਾ ਚਿੱਟੇ ਦੇ ਨਾਲ ਸਰਾਬ ਵੀ ਬੰਦ ਕਰਨੀ ਪੈਣੀ

ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਰਕਾਰ ਦੀ ਨਜ਼ਰ ਵਿੱਚ ਸ਼ਰਾਬ ਹੁਣ ਨਸ਼ਾ ਹੀ ਨਹੀਂ ਰਹੀ? ਛੋਟੇ ਜਿਹੇ ਇਸ ਪੰਜਾਬ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਲੱਗ ਰਹੀਆਂ ਹਨ। ਹਰ ਸਾਲ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਕਰਦੀ ਹੈ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼ਰਾਬ ਪੰਜਾਬ ਸਰਕਾਰ ਦੀ ਆਮਦਨ ਦਾ ਮੁੱਖ ਸੋਮਾ ਬਣ ਚੁੱਕੀ ਹੈ। ਇਤਿਹਾਸ ਗਵਾਹ ਹੈ ਕਿ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਪਿਛਲੇ ਸਮੇਂ ਦੌਰਾਨ ਜੋ…….  ਗੈਂਗਰੇਪ ਦੀਆਂ ਹਿਰਦੇਵੇਦਕ ਘਟਨਾਵਾਂ ਵਾਪਰੀਆਂ ਸਨ ਉਨ੍ਹਾਂ ਲਈ ਕੁਝ ਹੱਦ ਤੱਕ ਨਸ਼ਾ ਵੀ ਜ਼ਿੰਮੇਵਾਰ ਸੀ। ਨਸ਼ੇ ਵਿੱਚ ਸੜਕ ਹਾਦਸੇ ਵੀ ਅਕਸਰ ਵਾਪਰਦੇ ਹਨ। ਪੰਜਾਬ ਵਿੱਚ ਸ਼ਰਾਬ ਦੇ ਫੈਲਾਅ ਦੇ ਅੰਕੜੇ ਵੀ ਮਨੁੱਖਤਾ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ।Image result for sharab ਸੰਨ 2006 ਵਿੱਚ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ 5600 ਸ਼ਰਾਬ ਦੇ ਠੇਕੇ ਸਨ। ਤੇਰਾਂ ਸੌ ਤਰੇਹਠ ਕਰੋੜ ਰੁਪਏ ਦੇ ਬਜਟ ਨਾਲ ਸਾਢੇ ਸਤਾਰਾਂ ਕਰੋੜ ਬੋਤਲ ਢਾਈ ਕਰੋੜ ਆਬਾਦੀ ਵਾਲੇ ਪੰਜਾਬ ਨੂੰ ਮੁਹੱਈਆ ਕਰਵਾਈ ਗਈ। ਫਿਰ 2013-14 ਲਈ ਠੇਕਿਆਂ ਦੀ ਗਿਣਤੀ ਨੌਂ ਹਜ਼ਾਰ ਤੋਂ ਵਧ ……. ਗਈ ਤੇ ਇਹ ਬਜਟ ਲਗਭਗ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਗਿਆ ਜਿਸ ਨਾਲ ਪੰਜਾਬ ਵਾਸੀਆਂ ਦੀ ਸਿਹਤ ਖਰਾਬ ਕਰਨ ਲਈ 36000 ਕਰੋੜ ਬੋਤਲਾਂ ਦਾ ਪ੍ਰਬੰਧ ਹੋ ਗਿਆ। ਹੁਣ 2014-15 ਲਈ ਇਹ ਟੀਚਾ ਕਰੋੜਾਂ ਰੁਪਏ ਹੋ ਗਿਆ ਹੈ। ਅੱਗੇ ਪੰਜਾਬੀ ਰੋਜ਼ ਅੱਠ ਕਰੋੜ ਦੀ ਸ਼ਰਾਬ ਪੀਂਦੇ ਸਨ, ਹੁਣ ਤੇਰਾਂ ਕਰੋੜਾਂ ਰੁਪਏ ਦੀ ਰੋਜ਼ ਪੀ ਜਾਇਆ ਕਰਨਗੇ?Image result for sharab

ਉਂਝ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਸੰਗਰੂਰ ਜ਼ਿਲੇ ਦੀਆਂ ਕੁਝ ਪੰਚਾਇਤਾਂ ਨੇ ਪਿੰਡਾਂ ਵਿੱਚ ਠੇਕੇ ਖੋਲ੍ਹਣ ਵਿਰੁੱਧ ਆਵਾਜ਼ ਉਠਾਈ ਹੈ ਵਰਨਾ ਸਮੁੱਚੇ ਪੰਜਾਬ ਵਿੱਚ ਵਿਆਹਾਂ ਸ਼ਾਦੀਆਂ ਤੇ ਹੋਰ ਪਾਰਟੀਆਂ ਸਮੇਂ ਇਸ ਦੀ ਵਰਤੋਂ ਤੇ ਸਟੇਟਸ ਸਿੰਬਲ ਬਣ ਗਈ ਹੈ। ਪੰਜਾਬ ਭਾਰਤ ਦੀ ਖੜਗ ਭੁਜਾ ਹੈ। ਪਿਛਲੇ ਸਮਿਆਂ ਦੌਰਾਨ ਏਸੇ ਰਸਤੇ ਅਬਦਾਲੀ ਅਤੇ ਗੌਰੀ ਭਾਰਤ ਤੇ ਹਮਲੇ ਕਰ ਕੇ ਧਨ ਮਾਲ ਲੁੱਟਦੇ ਰਹੇ ਹਨ।Image result for sharab ‘ਪੰਜਾਬ ਨੂੰ ਨਿੱਤ ਮੁਹਿੰਮਾਂ’ ਨਾਲ ਜਾਣੇ ਜਾਂਦੇ ਪੰਜਾਬੀ ਇਨ੍ਹਾਂ ਵੈਰੀਆਂ ਦਾ ਡਟ ਕੇ ਸਾਹਮਣਾ ਕਰਦੇ ਤੇ ਉਨ੍ਹਾਂ ਕੋਲੋਂ ਲੁੱਟ ਦਾ ਮਾਲ ਖੋਂਹਦੇ ਵੀ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਰੀ ਸਿੰਘ ਨਲੂਏ ਦੀ ਏਨੀ ਧਾਕ ਜੰਮੀ ਹੋਈ ਸੀ ਕਿ ਉਹਦਾ ਨਾਂ ਲੈਣ ਤੇ ਪਠਾਣਾਂ ਦੇ ਰੋਂਦੇ ਬੱਚੇ ਸਹਿਮ ਜਾਂਦੇ ਸਨ, ਪਰ ਹੁਣ ਉਸ ਦਾ ਪੰਜਾਬ ਦਾ ਜ਼ਰ੍ਹਾ ਜ਼ਰ੍ਹਾ ਦੁਸ਼ਮਣ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕਾ ਹੈ ਤੇ ਨਸ਼ੇ ਦਾ ਮੁਥਾਜ ਬਣਦਾ ਜਾ ਰਿਹਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: