ਪੰਜਾਬ ਚ ਆਹ ਦੇਖੋ ਕੀ ਭਾਣਾ ਵਾਪਰ ਗਿਆ……
ਅਜਨਾਲਾ : ਤਹਿਸੀਲ ਅਜਨਾਲਾ ਦੇ ਇੱਕ ਪਿੰਡ ਮਾਕੋਵਾਲ ‘ਚ ਇੱਕ ਘਰ ‘ਚੋਂ ਹੀ ਇੱਕ ਪਰਿਵਾਰ ਦੇ ਤਿੰਨ ਜਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਜਿਸ ਦੇ ਕਾਰਨ ਪੂਰੇ ਪਿੰਡ ‘ਚ ਦਹਿਸ਼ਤ ਦਾ ਮਹੌਲ ਦਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਮਾਂ-ਧੀ ਤੇ ਦੋਹਤੀ ਦੀਆਂ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਮਰਬੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਕਤਲ ਹੋ ਗਿਆ ਹੇ। ਉਹਨਾਂ ਨੇ ਦੱਸਿਆ ਹੈ ਕਿ ਮ੍ਰਿਤਕ ਦਿਲਪ੍ਰੀਤ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਹ ਇਹਨਾਂ ਨੂੰ ਤੰਗ – ਪਰੇਸ਼ਾਨ ਵੀ ਕਰਦਾ ਸੀ। ਇਸ ਲਈ ਉਹਨਾਂ ਨੂੰ ਸ਼ੱਕ ਹੈ ਕਿ ਇਹਨਾਂ ਦੀ ਮੌਤ ਦਾ ਕਾਰਨ ਦਿਲਪ੍ਰੀਤ ਦਾ ਪਤੀ ਪ੍ਰਭ ਹੈ।
ਇਸ ਮੌਖੇ ਕਰਤਾਰ ਕੌਰ ਦੀ ਬੇਟੀ ਜੀਤੋ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਹੀ ਇਹਨਾਂ ਨੂੰ ਫ਼ੋਨ ਕਰ ਰਹੇ ਸਨ ਪਰ ਕੋਈ ਵੀ ਫ਼ੋਨ ਨਹੀਂ ਸੀ ਚੁੱਕ ਰਿਹਾ ਅਤੇ ਜਦੋਂ ਇੱਕ ਰਿਸ਼ਤੇਦਾਰ ਵੱਲੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਉਹਨਾਂ ਦੇਖਿਆ ਕਿ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਅੰਦਰ ਪਈਆਂ ਸਨ। ਇਸ ਸਬੰਧ ‘ਚ ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਤਿੰਨ ਔਰਤਾਂ ਦਾ ਕਤਲ ਹੋ ਗਿਆ ਹੈ, ਅਤੇ ਉਸ ਨੂੰ ਇਸ ਸਬੰਧ ‘ਚ ਪਤਾ ਲੱਗਿਆ ਸੀ ਕਿ ਇਹਨਾਂ ਦਾ ਆਪਣੇ ਸਹੁਰਿਆਂ ਨਾਲ ਵੀ ਝਗੜਾ ਚੱਲ ਰਿਹਾ ਸੀ।
ਜਿਸ ਤੋਂ ਬਾਅਦ ਘਟਨਾਂ ਦੀ ਸੂਚਨਾਂ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮੌਕੇ ‘ਤੇ ਪਹੁੰਚੇ ਡੀ ਐੱਸ ਪੀ ਹਰਪਾਲਸਿੰਘ ਨੇ ਕਿਹਾ ਕਿ ਤਿੰਨਾਂ ਦੀ ਹੱਤਿਆ ਕਿਸੇ ਸਾਜ਼ਿਸ਼ ਤਹਿਤ ਕੀਤੀ ਗਈ ਹੈ। ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਕਤਲਾਂ ਦਾ ਮਾਮਲਾ ਕਿਸੇ ਜ਼ਮੀਨੀ ਵਿਵਾਦ ਦੇ ਨਾਲ ਵੀ ਜੁੜਿਆ ਲੱਗਦਾ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਡੀ ਐੱਸ ਪੀ ਦਾ ਕਹਿਣਾ ਹੈ ਕਿ ਇਹ ਪੂਰਾ ਮਾਮਲਾ ਕੀ ਹੈ ਇਹ ਤਫ਼ਤੀਸ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ। ਉਹਨਾਂ ਕਿਹਾ ਕਿ ਪੁਲਿਸ ਸਾਰੀਆਂ ਹੀ ਕੜੀਆ ਨੂੰ ਜੋੜ ਕੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਦਾ ਪਤਾ ਲੱਗਣ ‘ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ