ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਆਪਸੀ ਵਿਚਾਰਾਂ ਦੇ ਵਖਰੇਵੇਂ ਦੇ ਟਕਰਾ ਤੋਂ ਕੀਤੀ ਹੈ । ਦੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰਾਂ ਦੇ ਭੇੜ ‘ਚੋਂ ਠੀਕ ਵਿਚਾਰ ਨਿੱਖਰ ਕੇ ਸਾਹਮਣੇ ਆਉਂਦਾ ਹੈ। ਅਸੀਂ ਆਮ ਜੀਵਣ ਵਿੱਚ ਅਕਸਰ ਇਹ ਦੇਖਦੇ ਹਾਂ ਕਿ ਸੱਚ-ਝੂਠ, ਹਨੇਰਾ-ਚਾਨਣ, ਚੰਗਿਆਈ-ਬੁਰਾਈ ਇੱਕ ਦੂਜੇ ਦੇ ਵਿਰੋਧੀ ਹਨ ਤੇ ਇਹਨਾਂ ਵਿੱਚ ਟਕਰਾਅ ਲਗਾਤਾਰ ਚਲਦਾ ਰਹਿੰਦਾ ਹੈ ।
ਇਸੇ ਤਰ੍ਹਾਂ ਮਨੁੱਖ ਆਪਣੇ ਜੀਵਣ ਵਿੱਚ ਦੋ ਢੰਗਾਂ ਨਾਲ ਵਿਚਰਦੇ ਹਨ । ਇੱਕ ਉਹ ਜੋ ਕਿਸੇ ਵੀ ਗੱਲ ਤੇ ਸੋਚ ਸਮਝ ਕੇ ਯਕੀਨ ਕਰਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਵਿਗਿਆਨ ਸੋਚ ਦੇ ਧਾਰਨੀ ਕਹਿ ਸਕਦੇ ਹਾਂ । ਦੂਜੀ ਕਿਸਮ ਦੇ ਲੋਕ ਉਹ ਹਨ ਜਿਹੜੇ ਬਿਨਾਂ ਸੋਚ ਅਤੇ ਵਿਚਾਰ ਕੀਤਿਆਂ ਕਿਸੇ ਗੱਲ ਨੂੰ ਦੂਜਿਆਂ ਦੀ ਰੀਸੋ ਰੀਸੀ ਜਾਂ ਕਿਸੇ ਦੇ ਪਰਭਾਵ ਥੱਲੇ ਆ ਕੇ ਬਿਨਾਂ ਵਿਚਾਰ ਕੀਤੀਆਂ ਮੰਨ ਲੈਂਦੇ ਹਨ ਅਤੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਅੰਧ-ਵਿਸ਼ਵਾਸ਼ੀ ਕਹਿ ਸਕਦੇ ਹਨ। ਅੰਧ ਵਿਸ਼ਵਾਸ਼ੀ ਕਦੇ ਵੀ ਕਿਸੇ ਨਵੇਂ ਵਿਚਾਰ ਨੂੰ ਅਪਨਾਉਣ ਲਈ ਪਹਿਲ ਨਹੀਂ ਕਰਦੇ। ਜਿਹਨਾਂ ਗੱਲਾਂ ਨੂੰ ਉਹ ਬਚਪਨ ਤੋਂ ਸੁਣਦੇ ਆਏ ਹੁੰਦੇ ਹਨ ਉਹਨਾਂ ਦੇ ਸੁਤੇ-ਸਿੱਧ ਹੀ ਮਗਰ ਲੱਗ ਜਾਂਦੇ ਹਨ ਅਤੇ ਆਪਣੇ ਦਿਮਾਗ ਦੀ ਵਰਤੋਂ ਕਰਨ ਵਿੱਚ ਉਹਨਾਂ ਦਾ ਹੱਥ ਕੁੱਝ ਤੰਗ ਹੀ ਹੁੰਦਾ ਹੈ। ਉਹ ਢੌਂਗੀਆਂ ਅਤੇ ਸਾਧਾਂ ਸੰਤਾ ਦੇ ਮਗਰ ਲੱਗ ਕੇ ਆਪਣਾ ਝੁੱਗਾ ਚੌੜ ਕਰਵਾ ਬਹਿੰਦੇ ਹਨ ।
ਇਸ ਤੋਂ ਕੁੱਝ ਸਿੱਖਣ ਦੀ ਥਾਂ ਉਹ ਇਸ ਨੂੰ ਰੱਬ ਦਾ ਭਾਣਾ ਜਾਂ ਆਪਣੀ ਕਿਸਮਤ ਦਾ ਕਸੂਰ ਮੰਨ ਲੈਂਦੇ ਹਨ । ਪਖੰਡੀਆਂ ਦਾ ਦਾਲ ਫੁਲਕਾ ਅਜਿਹੇ ਲੋਕਾਂ ਦੇ ਸਿਰ ਤੇ ਹੀ ਚਲਦਾ ਹੈ । ਪਖੰਡੀ ਲੋਕ ਨਿੱਤ ਨਵੇਂ ਨਵੇਂ ਢੰਗ ਵਰਤ ਕੇ ਅੰਧ-ਵਿਸ਼ਵਾਸ਼ੀ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀ ਲੁੱਟ ਕਰਦੇ ਹਨ। ਪਰਖ ਅਤੇ ਪੜਤਾਲ ਵਿਗਿਆਨ ਦਾ ਧੁਰਾ ਹਨ ਇਸ ਲਈ ਪਰਖ ਤੇ ਪੜਤਾਲ ਕਰਨ ਬਾਅਦ ਹੀ ਕਿਸੇ ਵਿਚਾਰ ਨੂੰ ਅਪਣਾਉਣਾ ਹੀ ਵਿਗਿਆਨਕ ਸੋਚ ਦਾ ਧਾਰਨੀ ਹੋਣਾ ਹੈ ।
ਮਨੁੱਖ ਦੁਆਰਾ ਅਜੇ ਆਖਰੀ ਸੱਚ ਲਈ ਖੋਜ ਜਾਰੀ ਹੈ । ਇਸ ਲਈ ਸੱਚ ਤੱਕ ਪਹੁੰਚਣ ਲਈ ਨਵੇਂ ਵਿਚਾਰਾਂ ਨੂੰ ਪੜਤਾਲ ਤੋਂ ਬਾਦ ਜੇ ਜਚ ਜਾਣ ਤਾਂ ਅਪਣਾਅ ਲੈਣਾ ਜਰੂਰੀ ਹੈ । ਸਮੇਂ ਦੇ ਹਾਣ ਦਾ ਬਣਨ ਲਈ ਮਨੁੱਖਤਾ ਪੱਖੀ ਨਵੀਨ ਵਿਚਾਰਧਾਰਾ ਨੂੰ ਗ੍ਰਹਿਣ ਕਰਨਾ ਹੋਰ ਵੀ ਜਰੂਰੀ ਹੈ ।
ਇਹ ਬੰਦਾ ਪਾਣੀ ਵਿੱਚ ਡੁੱਬਦਾ ਨਹੀਂ ਦੇਖੋ .. ਲੋਕ ਇਸ ਨੂੰ ਚਮਤਕਾਰ ਸਮਝਦੇ .. ਕੁੱਝ ਇਸ ਬਾਬੇ ਨੂੰ ਪਖੰਡੀ ਦੱਸਦੇ ਨੇ .