ਇਹ ਨੌਜਵਾਨ (Katana Kenjutsu) ਤਲਵਾਰ ਨਾਲ ਗੋਲੀ ਦੇ ਵਾਰ ਨੂੰ ਰੋਕ ਦਿੰਦਾ ਹੈ । ਕਿੰਨਾ ਇਸ ਵਿੱਚ ਸਹਿਜ ਤੇ ਹੁਨਰ ਹੋਏਗਾ ।
ਭਾਈ ਕਾਨ੍ਹ ਸਿੰਘ ਨਾਭਾ ਮਹਾਂਨ ਕੋਸ਼ ਦੇ ਪੰਨਾ 359 ਤੇ ਕ੍ਰਿਪਾਨ ਦੇ ਅਰਥ ਕਰਦੇ ਹਨ ਕਿ ਕ੍ਰਿਪਾਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਜੋ ਕ੍ਰਿਪਾ ਨੂੰ ਫੈਂਕ ਦੇਵੇ, ਜਿਸ ਦੇ ਚਲਾਉਣੇ ਵੇਲੇ ਰਹਿਮ ਨਾ ਆਵੇ, ਤਲਵਾਰ, ਸ੍ਰੀ ਸਾਹਿਬ, ਸ਼ਮਸ਼ੇਰ, ਸਿੰਘਾਂ ਦਾ ਦੂਜਾ ਕਕਾਰ ਜੋ ਅੰਮ੍ਰਿਤਧਾਰੀ ਨੂੰ ………. ਪਹਿਨਣਾ ਵਿਧਾਨ ਹੈ ਅਤੇ ਗੁਰਮਤਿ ਮਾਰਤੰਡ ਦੇ ਪੰਨਾ 108 ਤੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਵੈ ਰੱਖਿਆ ਅਤੇ ਦੇਸ਼ ਰੱਖਿਆ ਵਾਸਤੇ ਸ਼ਸ਼ਤ੍ਰ ਧਾਰਨੇ ਸਮਾਜਿਕ ਨਿਯਮ ਥਾਪਿਆ ਹੈ। ਪੁਰਾਤਨ ਸਮੇਂ ਕ੍ਰਿਪਾਨ ਸੂਰਮਿਆਂ ਦਾ ਸਿਰਮੌਰ ਸ਼ਸ਼ਤ੍ਰ ਹੋਇਆ ਕਰਦੀ ਸੀ। ਭਾਈ ਸਾਹਿਬ ਲਿਖਦੇ ਹਨ ਕਿ ਜਿਉਂ ਜਿਉਂ ਸਮਾਂ ਬਦਲਿਆ, ਵਿਗਿਆਨ ਨੇ ਤਰੱਕੀ ਕੀਤੀ ਤਾਂ ਹਥਿਆਰ ਸ਼ਸ਼ਤ੍ਰ ਆਦਿਕ ਵੀ ਬਦਲੇ। ਗੁਰੂ ਸਾਹਿਬ ਤੋਂ ਪਹਿਲਾਂ ਦਾ ਸਮਾਂ ਬੜਾ ਭਿਆਨਕ ਸੀ। ਮੁਗਲੀਆ ਹਕੂਮਤ ਦਾ ਰਾਜ ਸੀ। ਮੁਗਲਾਂ ਨੇ ਫੁਰਮਾਨ ਜਾਰੀ ਕੀਤੇ ਹੋਏ ਸਨ ਕਿ ਮੁਸਲਮਾਨਾਂ ……. ਤੋਂ ਬਿਨਾਂ ਕੋਈ ਸ਼ਸ਼ਤ੍ਰ ਨਹੀਂ ਰੱਖ ਸਕਦਾ, ਸ਼ਿਕਾਰ ਨਹੀਂ ਖੇਡ ਸਕਦਾ, ਘੌੜ ਸਵਾਰੀ ਨਹੀਂ ਕਰ ਸਕਦਾ, ਦਸਤਾਰ ਸਜਾ ਕੇ ਅਤੇ ਉੱਚਾ ਸਿਰ ਕਰਕੇ ਕੋਈ ਨਹੀਂ ਤੁਰ ਸਕਦਾ। ਇਵੇਂ ਹੀ ਬ੍ਰਾਹਮਣਾਂ ਨੇ ਵੀ ਰੀਤ ਚਲਾਈ ਹੋਈ ਸੀ ਕਿ ਕੋਈ ਸ਼ੂਦਰ ਧਰਮ ਗ੍ਰੰਥ ਨਹੀਂ ਸੀ ਪੜ੍ਹ ਸਕਦਾ, ਧਰਮ ਕਰਮ ਨਹੀਂ ਕਰ ਸਕਦਾ ਆਦਿਕ। ਜਿਸ ਸਦਕਾ ਜਾਤਿ ਅਭਿਮਾਨੀ, ਅਮੀਰ, ਖਾਨ ਅਤੇ ਰਜਵਾੜੇ ਕਿਰਤੀਆਂ ਅਤੇ ਬਰੀਬਾਂ ਨੂੰ ਗੁਲਾਮ ਬਣਾਈ ਰੱਖਦੇ ਸਨ। ਭਾਂਵੇਂ ਗੁਰੂ ਨਾਨਕ ਜੀ ਨੇ ਇਸ ਸਭ ਦਾ ਗਿਆਨ ਤਰਕ ਸ਼ਾਂਸ਼ਤ੍ਰ ਰਾਹੀਂ ਤਕੜਾ ਵਿਰੋਧ ਕੀਤਾ ਅਤੇ ਸਭ ਬਨਾਵਟੀ ਦਿਖਾਵੇ ਵਾਲੇ ਧਰਮ ਕਰਮ ਅਤੇ ਰੁਹ ਰੀਤਾਂ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੱਤਾ ਪਰ ਜਦ ਧਰਮ ਦੇ ਠੇਕੇਦਾਰ ਅਤੇ ਜ਼ਾਲਮ ਬਾਜ ਨਾ ਆਏ ਤਾਂ 6ਵੇਂ ਜਾਮੇ ਵਿੱਚ ਅਕਾਲ ਤਖ਼ਤ ਦੀ ਰਚਨਾ ਕਰਕੇ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਐਲਾਨ ਕੀਤਾ ਕਿ ਸਿੱਖ ਸ਼ਸ਼ਤ੍ਰ ਵੀ ਪਹਿਰੇਗਾ, ਸ਼ਿਕਾਰ ਵੀ ਖੇਡੇਗਾ, ਦਸਤਾਰ ਵੀ ਸਜਾਏਗਾ, ਘੋੜ ਸਵਾਰੀ ਵੀ ਕਰੇਗਾ। ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਇਕੱਲੀ ਅਵਾਜ਼ ਹੀ ਨਹੀਂ ਉਠਾਏਗਾ ਸਗੋਂ ਫੌਜੀ ਰੂਪ ਵਿੱਚ ਜ਼ਾਲਮ ਵੈਰੀਆਂ ਦਾ ਟਾਕਰਾ ਤਲਵਾਰ ਆਦਿਕ ਸ਼ਸ਼ਤਰਾਂ ਰਾਹੀਂ ਵੀ ਕਰੇਗਾ। ਮੁਗਲੀਆ ਹਕੂਮਤ ਨਾਲ ਚਾਰ ਜੰਗਾਂ ਵਿੱਚ ਚਿੱਤ ਕਰਕੇ ਦੰਦ ਖੱਟੇ ਕਰਨੇ ਇਸ ਦਾ ਸਬੂਤ ਅਤੇ ਇੱਕ ਇਤਿਹਾਸਕ ਸਚਾਈ ਹੈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਖੇਤੀ ਵਾੜਿ ਸੁ ਢਿੰਗਰੀ, ਕਿਕਰ ਆਸ ਪਾਸ ਜਿਉਂ ਬਾਗੈ। ਸਪ ਪਲੇਟੈ ਚੰਨਣੈ, ਬੂਹੇ ਜੰਦਾ ਕੁਤਾ ਜਾਗੈ। ਫਿਰ 1699 ਦੀ ਵੈਸਾਖੀ ਨੂੰ ਖੰਡੇ ਦੀ ਪਹੁਲ ਦੇਣ ਵੇਲੇ ਇਹ ਪੱਕਾ ਐਲਾਨ ਵੀ ਕਰ ਦਿੱਤਾ-ਜਬ ਹਮਰੇ ਦਰਸ਼ਨ ਕਉ ਆਵਹੁ॥ ਬਨਿ ਸੁਚੇਤ ਤਨਿ ਸ਼ਸ਼ਤ੍ਰ ਸਜਾਵਹੁ॥ (ਗੁਰੂ ਗੋਬਿੰਦ ਸਿੰਘ) ਅਤੇ ਕ੍ਰਿਪਾਨ ਰੂਪੀ ਸ਼ਸ਼ਤ੍ਰ ਨੂੰ ਪੰਜਾਂ ਕਕਾਰਾਂ ਵਿੱਚ ਸ਼ਾਮਲ ਕਰ ਦਿੱਤਾ ਕਿ ਸਿੱਖ ਨੇ ਸਦਾ ਕ੍ਰਿਪਾਨ ਨੂੰ ਸ਼ਸ਼ਤ੍ਰ ਜਾਣ ਕੇ ਇਸ ਦੀ ਸੰਭਾਲ ਤੇ ਸੁਯੋਗ ਵਰਤੋਂ ਕਰਨੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ