Breking: ਸ਼੍ਰੀਦੇਵੀ ਦੀ ਆਖਰੀ ਖਾਹਿਸ਼ ਅਨੁਸਾਰ ਇਸ ਤਰ੍ਹਾਂ ਹੋਵੇਗੀ ਉਨ੍ਹਾਂ ਦੀ ਵਿਦਾਈ …..

Breking: ਸ਼੍ਰੀਦੇਵੀ ਦੀ ਆਖਰੀ ਖਾਹਿਸ਼ ਅਨੁਸਾਰ ਇਸ ਤਰ੍ਹਾਂ ਹੋਵੇਗੀ ਉਨ੍ਹਾਂ ਦੀ ਵਿਦਾਈ …..

ਦੋਸਤੋ ਅੱਜ ਸ੍ਰੀ ਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ । ਦੁਬਈ ਪੁਲਿਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਕ ਪ੍ਰਾਈਵੇਟ ਜੈੱਟ ਦੇ ਜ਼ਰੀਏ ਭਾਰਤ ਲਿਆਂਦਾ ਜਾਵੇਗਾ । ਖਬਰਾਂ ਆ ਰਹੀਆਂ ਹਨ ਕਿ ਅਸਲ ਵਿੱਚ ਉਨ੍ਹਾਂ ਦੀ ਮੌਤ ਵਿਆਹ ਦੌਰਾਨ ਨਹੀਂ ਹੋਈ ਬਲਕਿ ਹੋਟਲ ਦੇ ਕਮਰੇ ਦੇ ਵਾਸ਼ਰੂਮ ਵਿੱਚ ਹੋਈ ਹੈ । ਦੁਬਈ ਪੁਲਿਸ ਵੱਲੋਂ ਉਨ੍ਹਾਂ ਦੀ ਡੈੱਡ ਬਾਡੀ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਇਨ੍ਹਾਂ ਸਭ ਗੱਲਾਂ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਸ਼੍ਰੀ ਦੇਵੀ ਦੀ ਆਖਰੀ ਇੱਛਾ ਕੀ ਸੀ । ਜਦੋਂ ਸ੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇਗਾ ਤਾਂ ਉਨ੍ਹਾਂ ਦੀ ਆਖ਼ਰੀ ਇੱਛਾ ਅਨੁਸਾਰ ਹੀ ਉਨ੍ਹਾਂ ਦੀ ਵਿਦਾਈ ਕੀਤੀ ਜਾਵੇਗੀ ।
ਆਖਿਰ ਕੀ ਸੀ ਸ੍ਰੀਦੇਵੀ ਦੀ ਆਖਰੀ ਇੱਛਾ?

ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ੍ਰੀਦੇਵੀ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਿਦਾਈ ਸਫੈਦ ਰੰਗ ਨਾਲ ਕੀਤੀ ਜਾਵੇ । ਅਜਿਹਾ ਇਸ ਕਰਕੇ ਸੀ ਕਿਉਂਕਿ ਸਫੈਦ ਰੰਗ ਸ੍ਰੀ ਦੇਵੀ ਦਾ ਮਨ ਭਾਉਂਦਾ ਰੰਗ ਸੀ ।

ਇਸੇ ਕਾਰਨ ਹੀ ਉਨ੍ਹਾਂ ਦੇ ਪਰਿਵਾਰ ਅਤੇ ਸਾਰੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਫੈਦ ਵਿਦਾਈ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ । ਉਹ ਗੱਡੀ ਜਿਸ ਵਿੱਚ ਸ੍ਰੀ ਦੇਵੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਵਿਖੇ ਲਿਆਂਦਾ ਜਾਵੇਗਾ ਉਸ ਨੂੰ ਵੀ ਸਫੈਦ ਰੰਗ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ।

ਖਬਰਾਂ ਆ ਰਹੀਆਂ ਹਨ ਕਿ ਸ੍ਰੀਦੇਵੀ ਦੀ ਆਖਰੀ ਵਿਦਾਈ ਮੌਕੇ ਉਨ੍ਹਾਂ ਦੇ ਆਸ ਪਾਸ ਸਾਰਾ ਕੁਝ ਹੀ ਸਫੈਦ ਹੋਵੇਗਾ । ਪਰਿਵਾਰ ਦੀ ਵੀ ਇਹੀ ਕੋਸ਼ਿਸ਼ ਹੈ ਕਿ ਸ੍ਰੀਦੇਵੀ ਦੀ ਇਸ ਆਖਰੀ ਖਵਾਇਸ਼ ਨੂੰ ਪੂਰਾ ਕਰਨ ਵਿੱਚ ਕੋਈ ਕਮੀ ਨਾ ਛੱਡੀ ਜਾਵੇ । ਇਸ ਤੋਂ ਇਲਾਵਾ ਉਨ੍ਹਾਂ ਦੀ ਆਖਰੀ ਵਿਦਾਈ ਸਮੇਂ ਜਿੰਨੇ ਵੀ ਲੋਕ ਜਾਂ ਸਕੇ ਸਬੰਧੀ ਆਉਣਗੇ ਉਹ ਵੀ ਸਫੈਦ ਰੰਗ ਦੇ ਕੱਪੜੇ ਪਹਿਨ ਕੇ ਆਉਣਗੇ । ਇਹੀ ਨਹੀਂ ਉਨ੍ਹਾਂ ਦੇ ਪਰਿਵਾਰ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ

ਉਨ੍ਹਾਂ ਦੀ ਵਿਦਾਈ ਵਿੱਚ ਵਰਤੀ ਜਾਣ ਵਾਲੀ ਹਰ ਇੱਕ ਚੀਜ਼ ਹੀ ਸਫੈਦ ਰੰਗ ਦੀ ਹੋਵੇ । ਦੱਸਿਆ ਜਾ ਰਿਹਾ ਹੈ ਕਿ ਸ੍ਰੀ ਦੇਵੀ ਖੁਦ ਅਕਸਰ ਅਜਿਹਾ ਕਹਿੰਦੀ ਰਹਿੰਦੀ ਸੀ ਕਿ ਜਦੋਂ ਵੀ ਉਸ ਨੂੰ ਆਖਰੀ ਵਿਦਾਈ ਦਿੱਤੀ ਜਾਵੇ ਤਾਂ ਉਸ ਦੇ ਆਸ ਪਾਸ ਸਾਰਾ ਕੁਝ ਹੀ ਸਫੈਦ ਹੋਵੇ । ਸੋ ਇਸ ਮਸ਼ਹੂਰ ਅਦਾਕਾਰਾਂ ਦੀ ਆਖਰੀ ਵਿਦਾਇਗੀ ਉਸ ਦੀ ਇੱਛਾ ਅਨੁਸਾਰ ਹੀ ਸਫੈਦ ਰੰਗ ਨਾਲ ਹੋਵੇਗੀ ।


Posted

in

by

Tags: