ਤਾਜਾ ਵੱਡੀ ਖਬਰ – ………….
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
MR ਟੀਕਾ ਲੱਗਣ ਮਗਰੋਂ ਇੱਕ ਬੱਚਾ ਪਹਿਲੀ ਮਈ ਤੋਂ ਹੀ ਦਾਖ਼ਲ, ਹੁਣ 14 ਬੱਚੇ ਹੋਰ ਪਏ ਮੰਜੇ ‘ਤੇ ..
ਬਠਿੰਡਾ: ਮੀਜ਼ਲ ਰੁਬੈਲਾ ਟੀਕਾ ਲਾਏ ਜਾਣ ਤੋਂ ਬਾਅਦ ਇੱਕ ਦਰਜਨ ਤੋਂ ਵੱਧ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ। ਇਮੀਊਨਿਟੀ ਟੀਕਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ, ਉਲਟੀਆਂ ਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਫਿਲਹਾਲ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਮਾਮਲੇ ਤੇ ਜਦ ਸਿਵਲ ਸਰਜਨ ਤੋਂ ਪੁੱਛਿਆ ਤਾਂ ਉਹ ਟਾਲ਼ਾ ਵੱਟਦੇ ਨਜ਼ਰ ਆਏ। ਸਿਵਲ ਸਰਜਨ ਇਸ ਸਵਾਲ ਦਾ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੇ ਕਿ ਇੱਕ ਸਕੂਲੀ ਬੱਚਾ ਇਹੋ ਐਮ.ਆਰ. ਟੀਕਾ ਲੱਗਣ ਤੋਂ ਬਾਅਦ ਇੱਕ ਮਈ ਤੋਂ ਹਸਪਤਾਲ ਦਾਖ਼ਲ ਹੈ।
ਉਹ ਵਾਰ ਵਾਰ ਇਹੋ ਕਹਿੰਦੇ ਰਹੇ ਕਿ ਕਿਸੇ ਬੱਚੇ ਨੂੰ ਇਸ ਦਾ ਪ੍ਰਤੀਕਰਮ (ਰੀਐਕਸ਼ਨ) ਘੱਟ ਹੁੰਦਾ ਹੈ ਤੇ ਕਿਸੇ ਨੂੰ ਜ਼ਿਆਦਾ। ਹਸਪਤਾਲ ਵਿੱਚ ਪ੍ਰਬੰਧਾਂ ਦੀ ਕਮੀ ਕਾਰਨ ਦੋ-ਦੋ ਬੱਚਿਆਂ ਨੂੰ ਇੱਕੋ ਬੈੱਡ ‘ਤੇ ਲਿਟਾਇਆ ਗਿਆ ਹੈ।
ਸਿਵਲ ਹਸਪਤਾਲ ਪਹੁੰਚੇ ਦਰਜਨ ਤੋਂ ਵੱਧ ਬੱਚਿਆਂ ਵਿੱਚੋਂ ਨੌਂ ਬੱਚਿਆਂ ਨੂੰ ਹਸਪਤਾਲ ਦਾਖਲ ਕਰ ਲਿਆ ਗਿਆ ਹੈ, ਜਦਕਿ ਪੰਜ ਬੱਚਿਆਂ ਨੂੰ ਸਿਰ ਦਰਦ ਦੀ ਸ਼ਿਕਾਇਤ ਕਰਕੇ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਬਠਿੰਡਾ ਦੇ ਕਈ ਸਰਕਾਰੀ ਸਕੂਲਾਂ ਤੋਂ ਇਲਾਵਾ ਸੰਮਤਾ ਪਬਲਿਕ ਸਕੂਲ, ਬਾਬਾ ਫਰੀਦ ਸਕੂਲ ਦੇ ਬੱਚਿਆਂ ਨੂੰ ਟੀਕਾ ਲੱਗਣ ਤੋਂ ਬਾਅਦ ਤਕਲੀਫ਼ ਹੋਣ ‘ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।