ਇਹ ਤਾਂ ਸਭ ਜਾਣਦੇ ਹਨ ਕਿ ਸਿਨੇਮਾ ਘਰਾਂ ਵਿੱਚ ਮਿਲਣ ਵਾਲਾ ਖਾਣ ਪੀਣ ਦਾ ਸਮਾਨ ਬਾਹਰ ਨਾਲੋਂ ਕੲੀ ਗੁਣਾ ਮਹਿੰਗਾ ਮਿਲਦਾ ਹੈ.. ਇਸੇ ਦੇ ਵਿਰੋਧ ਵਿੱਚ ਦੇਖੋ ਕਿਵੇਂ PvR Cinema ‘ਚ ਮਹਿੰਗੇ ਭਾਅ ਤੇ Pop Corn ਵੇਚਣ ਵਾਲਿਆਂ ਦਾ ਕੁਟਾਪਾ ਕੀਤਾ.. ਤੁਸੀਂ ਕੀ ਸਮਝਦੇ ਹੋ ਕੀ ਇਹ ਸਹੀ ਹੈ .. ਇਹ ਤਾਂ ਸਭ ਜਾਣਦੇ ਹਨ ਕਿ ਸਿਨੇਮਾ ਘਰਾਂ ਵਿੱਚ ਮਿਲਣ ਵਾਲਾ ਖਾਣ ਪੀਣ ਦਾ ਸਮਾਨ ਬਾਹਰ ਨਾਲੋਂ ਕੲੀ ਗੁਣਾ ਮਹਿੰਗਾ ਮਿਲਦਾ ਹੈ.. ਇਸੇ ਦੇ ਵਿਰੋਧ ਵਿੱਚ ਦੇਖੋ ਕਿਵੇਂ PvR Cinema ‘ਚ ਮਹਿੰਗੇ ਭਾਅ ਤੇ Pop Corn ਵੇਚਣ ਵਾਲਿਆਂ ਦਾ ਕੁਟਾਪਾ ਕੀਤਾ.. ਤੁਸੀਂ ਕੀ ਸਮਝਦੇ ਹੋ ਕੀ ਇਹ ਸਹੀ ਹੈ ..ਦੁਨੀਆਂ ਦੀ ਸੱਭ ਤੋਂ ਪੁਰਾਤਨ ਵਿਦਿਅਕ ਸੰਸਥਾ ‘ਨਾਲੰਦਾ’ ਵਿਸ਼ਵ ਵਿਦਿਆਲਾ ਵੀ ਭਾਰਤ (ਬਿਹਾਰ) ਵਿੱਚ ਹੀ ਸੀ । ਗਿਆਰਵੀਂ ਸਦੀ ਤੱਕ ਉੱਚ ਕੋਟੀ ਦੇ ਵਿਦਵਾਨ ਅਤੇ ਵਿਦਿਆਰਥੀ ਵਿਦਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਤੋਂ ਭਾਰਤ ਆਉਂਦੇ ਸਨ । ਉਸ ਸਮੇਂ ਦੇ ਸਿੰਘਾਸਨ ਤੇ ਵਿਰਜਮਾਨ ਰਾਜਿਆ ਮਹਾਰਾਜਿਆ ਦਾ ਮੰਨਣਾ ਸੀ ਕਿ ਜੇ ਵਿਦਿਆ ਆਮ-ਆਦਮੀ ਤੱਕ ਪਹੁੰਚ ਕਰ ਗਈ ਤਾਂ ਆਮ-ਆਦਮੀ ਨੂੰ ਸੂਝ-ਬੂਝ ਆ ਜਾਵੇਗੀ ਅਤੇ ਉਹਨਾਂ ਦਾ ਸਿੰਘਾਸਨ ਉਹਨਾਂ ਦੇ ਹੇਠੋਂ ਨਿਕਲ ਕੇ ਆਮ-ਆਦਮੀ ਕੋਲ ਚਲਾ ਜਾਵੇਗਾ । ਇਸ ਸੋਚ ਸਦਕਾ ਇਹ ਵਿਸ਼ਵ ਵਿਦਿਆਲਾ,,,,,,, ਸਮਾਂ ਪੈਣ ਤੇ ਆਪਣੀ ਹੋਂਦ ਗਵਾ ਗਿਆ ।
ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਦੀ ਸਤ੍ਹਾ ਦਾ ਵੋਟ ਰੂਪੀ ਤੀਰ-ਕਮਾਨ ਆਮ-ਆਦਮੀ ਦੇ ਹੱਥ ਆਇਆ ਅਤੇ ਹਰ ਨਾਗਰਿਕ ਨੂੰ ਇਕ ਆਸ ਦੀ ਕਿਰਨ ਨਜ਼ਰ ਆਈ ਕਿ ਸਦੀਆਂ ਤੋਂ ਵਿਦਿਆ ਦੇ ਖੇਤਰ ਵਿੱਚ ਵਾਂਝਾ ਰਿਹਾ ਆਮ-ਆਦਮੀ ਆਜ਼ਾਦ ਭਾਰਤ ਵਿੱਚ ਪੜ੍ਹ-ਲਿਖ ਕੇ ਸਮਾਜ ਵਿੱਚ ਬਰਾਬਰਤਾ ਨਾਲ ਸੋਹਣੀ ਜ਼ਿੰਦਗੀ ਬਸਰ ਕਰੇਗਾ । ਇੱਥੇ ਸਵਾਲ ਇਹ ਉਠਦਾ ਹੈ ਕਿ ਕੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਿਦਿਆ ਆਮ-ਆਦਮੀ ਤੱਕ ਪਹੁੰਚ ਬਣਾ ਸਕੀ ਜਾਂ ਅੱਜ ਵੀ ਸਤ੍ਹਾ ਤੇ ਕਾਬਜ਼ ਸਤ੍ਹਾ-ਧਾਰੀਆਂ ਦੀਆਂ ਬਦਨੀਤੀਆਂ ਕਾਰਨ ਆਮ-ਆਦਮੀ ਦਾ ਬੱਚਾ ਅਨਪੜ੍ਹ ਜਾਂ ਬੇਰੁਜ਼ਗਾਰ ਅਤੇ ਮਾਂ-ਬਾਪ ਬੇਵਸ ਹਨ ? ਆਉ ਵੇਖਦੇ ਹਾਂ ਕਿ ਕੀ ਕਿਤੇ ਅੱਜ ਦੇ ਸਤ੍ਹਾ-ਧਾਰੀਆਂ ਦੀਆਂ……….. ਨੀਤੀਆਂ ਵੀ ਆਮ-ਆਦਮੀ ਨੂੰ ਵਿਦਿਆ ਤੋ ਦੂਰ ਰੱਖ ਕੇ ਸਤ੍ਹਾ ਤੇ ਕਬਜ਼ਾ ਜਮਾਈ ਰੱਖਣਾ ਤਾਂ ਨਹੀਂ ।
ਅੱਜ ਆਜ਼ਾਦੀ ਦੇ 65 ਸਾਲ ਬੀਤ ਜਾਣ ਬਾਅਦ ਜਦ ਸਰਕਾਰੀ ਅਦਾਰਿਆ ਵਲ ਝਾਤੀ ਮਾਰੀਏ ਤਾਂ ਕਰੋੜਾਂ ਰੁਪਏ ਗਰਾਂਟ ਲੱਗਣ ਦੇ ਬਾਵਜ਼ੂਦ ਵੀ ਇਹਨਾਂ ਅਦਾਰਿਆਂ ਵਿੱਚ ਅਕਸਰ ਅਧਿਆਪਕ, ਇਮਾਰਤ, ਬੈਂਚ, ਬਿਜਲੀ, ਪੀਣ ਵਾਲਾ ਸਾਫ਼ ਪਾਣੀ, ਖੇਡਾਂ ਦੇ ਮੈਦਾਨ, ਕਿਤਾਬਾਂ ਜਾਂ ਲਾਇਬਰੇਰੀਆਂ ਆਦਿ ਨਜ਼ਰ ਨਹੀਂ ਆਉਂਦੀਆਂ । ਫਿਰ ਮਨ ਵਿੱਚ ਸਵਾਲ ਉਠਦਾ ਹੈ ਕਿ ਕੀ ਇੱਥੇ ਪੜ੍ਹ ਰਹੇ ਬੱਚੇ ਦੇਸ਼-ਵਿਦੇਸ਼ ਦੇ ਬੱਚਿਆਂ ਦਾ ਮੁਕਾਬਲਾ ਕਿਵੇਂ ਕਰ ਪਾਉਣਗੇ ।ਕੀ ਇਹਨਾਂ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਰਾਸ਼ਟਰੀ-ਅੰਤਰਰਾਸ਼ਟਰੀ ਕੰਪਨੀਆਂ ਵਿੱਚ ਬਣਦੀ ਤਨਖਾਹ ਤੇ ਕੰਮ ਮਿਲ ਪਾਵੇਗਾ ਜਾਂ ਇਹ ਬੱਚੇ ਬੇਰੁਜ਼ਗਾਰੀ ਕਾਰਨ ਆਪਣੀ ਜ਼ਿੰਦਗੀ ਗੁਰਬਤ ਵਿੱਚ ਬਤੀਤ ਕਰ ਸਤ੍ਹਾ ਤੇ ਕਾਬਜ਼ ਲੋਕਾਂ ਦੀਆਂ ਨਲਾਇਕੀਆਂ ਕਾਰਨ ਆਪਣੇ ਆਖਰੀ ਸਾਹਾਂ ਤੱਕ ਇਸ ਧਰਤੀ ………… ਉੱਤੇ ਨਰਕ ਭੋਗਣਗੇ । ਸੱਭ ਤੋਂ ਵਧ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਚੁਣੇ ਹੋਏ ਲੋਕ ਨੁਮਾਇੰਦੇ ਅਤੇ ਅਫ਼ਸਰਾਂ ਦੀ ਮਿਲੀ-ਭੁਗਤ ਕਾਰਨ ਭੁੱਖੇ-ਭਾਣੇ ਮਾਸੂਮ ਗਰੀਬ ਬੱਚਿਆਂ ਦਾ ਦੁਪਹਿਰ ਦਾ ਖਾਣਾ ਵੀ ਲੁੱਟ ਕੇ ਖਾ ਜਾਂਦੇ ਹਨ ਅਤੇ ਗਰੀਬ ਬੱਚਾ ਹੋਰ ਭਾਰੀ ਕਪੋਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ