ਪਾਕਿਸਤਾਨ ਸਥਿਤ ਇਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ .. ਅਤੇ ਆਪਣੀ ਜਿੰਦਗੀ ਦਾ ਅੰਤਿਮ ਸਮਾਂ ਬਿਤਾਇਆ ..
ਸਭ ਸੰਗਤ ਨਾਲ ਸ਼ੇਅਰ ਕਰੋ ਕਿਓਂ ਕਿ ਬਹੁਤ ਘੱਟ ਸੰਗਤ ਇੱਥੇ ਜਾ ਸਕਦੀ ਹੈ ..
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਨਾਰੋਵਾਲ ਜ਼ਿਲ੍ਹਾ, ਪਾਕਿਸਤਾਨ ਵਿੱਚ ਲਾਹੌਰ ਤੋਂ 120 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈ। ਇਹ ਉਸ ਇਤਿਹਾਸਕ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਤੇ ਮੌਤ ਹੋਈ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਸਨੂੰ ਡੇਰਾ ਨਾਨਕ ਬਾਬਾ ਵੀ ਕਹਿੰਦੇ ਹਨ ਅਤੇ ਇਸਨੂੰ ਡੇਰਾ ਸਾਹਿਬ ਰੇਲਵੇ ਸਟੇਸ਼ਨ ਲੱਗਦਾ ਹੈ। ਇਹ ਅਸਥਾਨ ਦਰਿਆ ਰਾਵੀ ਦੇ ਕੰਢੇ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਦੇ ਅੰਦਰ ਸਥਿਤ ਹੈ। ਮੌਜੂਦਾ ਇਮਾਰਤ 1,35,600 ਰੁਪੇ ਦੀ ਲਾਗਤ ਨਾਲ ਪਟਿਆਲਾ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਨੇ ਬਣਵਾਈ ਸੀ। 1995 ਵਿਚ ਪਾਕਿਸਤਾਨ ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਈ ਸੀ, ਅਤੇ 2004 ਵਿਚ ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤੀ ਸੀ। ਇਹ ਇੱਕ ਖੁੱਲੀ ਦੁਲ੍ਲੀ ਅਤੇ ਸੁੰਦਰ ਇਮਾਰਤ ਹੈ। ਜੰਗਲ ਅਤੇ ਰਾਵੀ ਨਦੀ ਨੇੜੇ ਹੋਣ ਕਰਕੇ ਇਸ ਦੀ ਦੇਖਭਾਲ ਮੁਸ਼ਕਲ ਬਣ ਹੋ ਜਾਂਦੀ ਹੈ। 22 ਸਤੰਬਰ 1539 ਈ. ਨੂੰ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਤਾਂ ਹਿੰਦੂਆਂ ਤੇ ਮੁਸਲਮਾਨਾਂ ‘ਚ ਝਗੜੇ ਵਾਲੀ ਨੌਬਤ ਆ ਗਈ, ਕਿਉਕਿ ਉਨ੍ਹਾਂ ਦੇ ਹਿੰਦੂ ਸ਼ਰਧਾਲੂ ਪਵਿਤ੍ਰ ਸਰੀਰ ਨੂੰ ਅਗਨ ਭੇਟ ਕਰਨਾਂ ਚਾਹੁੰਦੇ ਸਨ ਪਰ ਮੁਸਲਮਾਨ ਦਫਨਾਉਣਾ ਚਾਹੁੰਦੇ ਸਨ। ਕਿਹਾ ਜਾਂਦਾ ਹੈ ਕਿ ਓਦੋਂ ਕਿਸੇ ਸਾਧੂ ਨੂੰ ਗੁਰੂ ਸਾਹਿਬ ਮਿਲੇ ਤੇ ਸੁਨੇਹਾ ਦਿਤਾ ਕਿ ਸੰਗਤਾਂ ਨੂੰ ਕਹੋ ਆਪਸ ‘ਚ ਝਗੜਾ ਨਾ ਕਰਨ ।
ਉਹ ਮੇਰੀ ਲਾਸ਼ ਦੇ ਪਾਸਿਆਂ ਤੇ ਫੁੱਲ ਰੱਖ ਲੈਣ, ਜਿੰਨਾਂ ਦੇ ਫੁੱਲ ਸਵੇਰੇ ਕਮਲਾਅ ਜਾਣਗੇ ਉਨ੍ਹਾਂ ਨੂੰ ਹਾਰ ਗਏ ਸਮਝ ਲੈਣਾ। ਕਿਹਾ ਜਾਂਦਾ ਹੈ ਕਿ ਉਸੇ ਤਰਾਂ ਕੀਤਾ ਗਿਆ ਤੇ ਸਵੇਰੇ ਵੇਖਿਆ ਕਿ ਦੋਵਾਂ ਧਿਰਾਂ ਦੇ ਫੁੱਲ ਬਿਲਕੁਲ ਤਰੋ ਤਾਜ਼ਾ ਸਨ ਪਰ ਪਵਿਤ੍ਰ ਦੇਹ ਅਲੋਪ ਸੀ। ਸਰੀਰ ‘ਤੇ ਉਤੇ ਜੋ ਖੇਸ ਲਿਆ ਹੋਇਆ ਸੀ ਫਿਰ ਉਸ ਨੂੰ ਦੋ ਹਿੱਸਿਆ ‘ਚ ਵੰਡਿਆ ਗਿਆ। ਮੁਸਲਮਾਨਾਂ ਉਹ ਚਾਦਰ ਦਫਨਾ ਦਿਤੀ ਜਦੋਂ ਕਿ ਹਿੰਦੂਆਂ ਸਾੜ ਲਈ। ਇਹੋ ਕਾਰਨ ਹੈ ਅੱਜ ਕਰਤਾਰਪੁਰ ਵਿਖੇ ਗੁਰੂ ਨਾਨਕ ਦੀ ਕਬਰ ਦੇ ਨਾਲ ਸਮਾਧ ਵੀ ਮੌਜੂਦ ਹੈ।
ਜਿਵੇ ਆਪਾਂ ਜਾਣਦੇ ਹਾਂ ਕਿ ਪਾਕਿਸਤਾਨ ਬਣਨ ਨਾਲ ਸਿੱਖ, ਹਿੰਦੂ ਤੇ ਮੁਸਲਮਾਨ ਪੰਜਾਬੀਆਂ ਨੂੰ ਕੋਈ 500 ਦੇ ਕਰੀਬ ਇਤਹਾਸਿਕ, ਧਾਰਮਿਕ ਤੇ ਸਭਿਆਚਾਰਕ ਅਸਥਾਨਾਂ ਤੋਂ ਵਿਛੜਨਾ ਪਿਆ ਸੀ ਪਰ ਕਰਤਾਰਪੁਰ ਸਾਹਿਬ ਸਰਹੱਦ ਦੇ ਬਿਲਕੁਲ ਨੇੜੇ ਹੋਣ ਕਰਕੇ ਵੱਖਰੀ ਅਹਿਮੀਅਤ ਰੱਖਦਾ ਹੈ। ਉਂਝ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਦੇ ਬਿਲਕੁਲ ਸਾਹਮਣੇ ਪਾਕਿਸਤਾਨੀ ਪਿੰਡ ਪੰਧਾਨਾ ਵਿਚ ਛੇਵੀ ਪਾਤਸ਼ਾਹੀ ਦਾ ਗੁਰਦੁਆਰਾ ਨਜ਼ਰ ਆਉਦਾ ਹੈ । ਜਿਵੇ ਇਹ ਕਰਤਾਰਪੁਰ ਸਾਹਿਬ, ਗੁਰਦਾਸਪੁਰ ਜ਼ਿਲੇ ਦੇ ਕਸਬੇ ਡੇਰਾ ਬਾਬਾ ਨਾਨਕ ਦੀ ਸਰਹੱਦ ਤੋਂ ਨਜ਼ਰ ਆਉਦਾ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ