Video- ਖਤਰਨਾਕ ਨਤੀਜ਼ਾ ਤੁਹਾਡੇ ਸਾਹਮਣੇ ਆ .. ਮੋਟਰਾਂ ਦੇ ਪਾਣੀ ਦਾ ਵੀ ਕਿੰਨਾ ਬੁਰਾ ਹਾਲ..

ਪਵਨ ਗੁਰੂ, ਪਾਣੀ ਪਿਤਾ ਤੇ ਧਰਤੀ ਨੂੰ ਮਾਤਾ” ਕਹਿ ਕੇ ਵਡਿਅਾੲਿਅਾ ਸਾਡੇ ਗੁਰੂ ਸਾਹਿਬਾਨ ਨੇ, ਪਰ ਵੇਖੋ ਅਸੀ ਕੀ ਹਾਲ ਕਰਤਾ ੲਿਹਨਾਂ ਦਾ। ਕੱਲ੍ਹ ਮੱਛੀਅਾਂ ਮਰੀਅਾਂ ਤਾਂ ਦੂਸ਼ਿਤ ਪਾਣੀ ਦਿੱਸ ਗਿਅਾ ਤੇ ਜਿਹੜਾ ਅਾਹ ਬੋਰਾਂ ਰਾਹੀਂ ਧਰਤੀ ਦੇ ਹੇਠਾਂ ਭੇਜਿਅਾ ਜਾਦਾ ਰੋਜ਼.. ੳੁਹ ਹੁਣ ੲਿੳੁ ਦਿਸਣ ਲੱਗ ਪਿਅਾ। ਜਿਹੜੀ ਕੌਮ ਨੂੰ ਵੱਡੀਅਾਂ ਵੱਡੀਅਾਂ ਫੌਜ਼ਾਂ ਨਹੀ ਹਰਾ ਸਕੀਅਾਂ ੳੁਹ ਅਾਪਣੀਅਾਂ ਗਲਤੀਅਾਂ ਨਾਲ ਖਤਮ ਹੋ ਜਾਣੀ ਹੈ ੳੁਹ ਵੀ ਬਹੁਤ ਜਲਦੀ। ਹੁਣ ਸਵਾਲ ੲਿਹ ਨਹੀ ਕਿ ਪੰਜਾਬ ੳੁੱਜੜੂੰਗਾ ਕਿ ਨਹੀ.. ਹੁਣ ਤੇ ਸਵਾਲ ੲਿਹ ਹੈ ਕਿ ਕਿੰਨੀ ਜਲਦੀ ਖਤਮ ਹੋੳੂ ਪੰਜਾਬ..? ਸ਼ਾਬਾਸ਼ੇ ਬੲੀ ਪੰਜਾਬੀਓ ..A chemical reaction inside the molasses storage tank of a sugar mill resulted in death of thousands of fish in Beas river.
ਦੋਸਤੋ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਦੇਣ ਲਈ ਇਹ ਚਿੱਠੀ ਬਣਾਈ ਗਈ ਹੈ। ਆਪੋ ਆਪਣੇ ਜ਼ਿਲ੍ਹੇ ਦਾ ਨਾਮ ਇਸ ਵਿੱਚ ਪਾਓਣਾ ਅਤੇ ਵੱਧ ਤੋਂ ਵੱਧ ਸੰਸਥਾਵਾਂ ਵੱਲੋਂ ਜੇਕਰ ਇਹ ਮੰਗ ਪੱਤਰ ਦਿੱਤਾ ਜਾਵੇ ਤਾਂ ਬਿਹਤਰ ਹੈ ਜਿਨ੍ਹਾਂ ਦੇ ਨਾਮ ਇਸ ਦੇ ਹੇਠਾਂ ਲਿਖ ਕੇ ਦੇਣਾ। ਆਪਾਂ ਸਿਰਫ ਇਹ ਮੰਗ ਪੱਤਰ ਦੇਣ ਤੱਕ ਸੀਮਤ ਨਾ ਰਹੀਏ ਬਲਕਿ ਅਗਲੀ ਮੀਟਿੰਗ ਲਈ ਸਮਾਂ ਤੇ ਸਥਾਨ ਨਿਯਤ ਕਰੋ। Representative Imageਮੇਰੀ ਸਮੂਹ ਸੁਹਿਰਦ ਦੋਸਤਾਂ ਨੂੰ ਬੇਨਤੀ ਹੈ ਕਿ ਸਮੂਹ ਸਿਆਸੀ ਪਾਰਟੀਆਂ ਦੀ ਰਾਜਨੀਤੀ ਤੋਂ ਉਪਰ ਉਠ ਕੇ ਇਸ ਮੁਦੇ ਤੇ ਆਪਾਂ ਏਕਤਾ ਦਾ ਸਬੂਤ ਦੇਈਏ। ਆਪੋ ਆਪਣੇ ਸੁਝਾਓ ਵੀ ਦੇਣਾ ਕਿ ਮੀਟਿੰਗ ਕਿੱਥੇ ਰੱਖੀ ਜਾਵੇ। ਜੇਕਰ ਕੋਈ ਵੀ ਸੰਸਥਾ ਇਸ ਸਬੰਧੀ ਕੋਈ ਪ੍ਰੋਗਰਾਮ ਉਲੀਕ ਰਹੀ ਹੈ ਤਾਂ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ, ਸੁਹਿਰਦ ਦੋਸਤਾਂ ਦੇ ਅਤੇ ਪੰਜਾਬ ਦੇ ਫਿਕਰਮੰਦ ਲੋਕਾਂ ਦੇ ਹੁੰਗਾਰੇ ਦੀ ਉਡੀਕ ਹੈ!!!!!!!!!!!!!!
ਵਿਸ਼ਾ- ਪੰਜਾਬ ਦੇ ਗੰਦੇ ਤੇ ਪਲੀਤ ਹੋ ਰਹੇ ਪਾਣੀਆਂ ਸਬੰਧੀ ਧਿਆਨ ਦਿਵਾਉਣ ਹਿੱਤ
ਮਿਤੀ ……
ਡਿਪਟੀ ਕਮਿਸ਼ਨਰ ਸਾਹਿਬ
—————-
ਸ੍ਰੀ ਮਾਨ ਜੀ,
ਅਸੀਂ ਸਮੂਹ ਜ਼ਿਲਾ ਨਿਵਾਸੀ ਇਸ ਮੰਗ ਪੱਤਰ ਰਾਹੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਗੰਦੇ ਹੋ ਰਹੇ ਪਾਣੀ ਦੀ ਵਜ੍ਹਾ ਕਰਕੇ ਪੰਜਾਬ ਉਸ ਮੋੜ ਤੇ ਪਹੁੰਚ ਗਿਆ ਹੈ ਜਿੱਥੇ ਕਿ ਪੰਛੀਆਂ, ਜੀਵ ਜੰਤੂਆਂ ਤੋਂ ਬਾਅਦ ਮਨੁੱਖ ਵੀ ਮੌਤ ਦੇ ਮੂੰਹ ਵੱਲ ਨੂੰ ਵੱਧ ਰਿਹਾ ਹੈ।Image result for beas river
ਸ੍ਰੀ ਮਾਨ ਜੀ ਜਿਵੇਂ ਕਿ ਆਪ ਜਾਣੂੰ ਹੀ ਹੋਵੋਗੇ ਕਿ ਪੰਜਾਬ ਦੇ ਇੱਕ ਦਰਿਆ ਬਿਆਸ ਵਿੱਚ ਪਿੱਛਲੇ ਦਿਨੀਂ ਪਿੰਡ ਕੀੜੀ ਅਫਗਾਨਾ ਵਿੱਚ ਸਥਿਤ ਚੱਢਾ ਸ਼ੂਗਰ ਮਿਲ ਵੱਲੋਂ ਗੰਦਾ ਤੇ ਕੈਮੀਕਲ ਯੁਕਤ ਪਾਣੀ ਦਰਿਆ ਬਿਆਸ ਵਿੱਚ ਆਣ ਪਿਆ ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਮੱਛੀਆਂ, ਸੱਪ, ਡੱਡੂ ਤੇ ਹੋਰ ਮਾਰੇ ਗਏ।
ਬਿਆਸ ਦਰਿਆ ਜੋ ਕਿ ਹਰੀਕੇ ਪੱਤਣ ਹੈਡ ਵਰਕਸ ਵਿਖੇ ਜਾਂਦਾ ਹੈ ਜਿੱਥੋਂ ਇਹ ਪਾਣੀ ਨਹਿਰਾਂ ਰਾਹੀਂ ਪੰਜਾਬ ਤੋਂ ਇਲਾਵਾ ਰਾਜਸਥਾਨ ਵਿੱਚ ਜਾਂਦਾ ਹੈ ਜਿੱਥੇ ਇਹ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ। ਬਿਆਸ ਦਰਿਆ ਰਾਹੀਂ ਇਹ ਗੰਦਾ ਪਾਣੀ ਗਾਵਾਂ, ਭੇਡਾਂ ਦੀ ਮੌਤ ਦਾ ਕਾਰਨ ਤਾਂ ਬਣਿਆ ਹੀ ਸਗੋਂ ਇਹ ਮਨੁੱਖਾਂ ਲਈ ਵੀ ਘਾਤਕ ਸਿੱਧ ਹੋਣ ਦੇ ਪੂਰੇ ਆਸਾਰ ਹਨ।Image result for beas river
ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆ ਰਹੇ ਹਾਂ ਕਿ ਇਸ ਤੋਂ ਪਹਿਲਾਂ ਪੰਜਾਬ ਦਾ ਇਕ ਹੋਰ ਅਹਿਮ ਦਰਿਆ ਸਤਲੁੱਜ ਇਸੇ ਪ੍ਰਦੂਸ਼ਣ ਦੀ ਭੇਟ ਚੱੜ ਚੁੱਕਿਆ ਹੈ ਅਤੇ ਸਤਲੁੱਜ ਦਰਿਆ ਵਿੱਚੋਂ ਪਾਣੀ ਵਿੱਚਲੇ ਜੀਵ ਜੰਤੂ ਲਗਭਗ ਖਤਮ ਹੋ ਚੁੱਕੇ ਹਨ ਜੋ ਕਿ ਮਨੁੱਖਤਾ ਦੇ ਖਾਤਮੇ ਵੱਲ ਨੂੰ ਵੀ ਇਸ਼ਾਰਾ ਕਰ ਰਹੇ ਹਨ।
ਅਸੀਂ ਮੰਗ ਕਰਦੇ ਹਾਂ ਕਿ ਪਾਣੀ ਵਿੱਚਲੇ ਜੀਵ ਜੰਤੂਆਂ ਤੋਂ ਇਲਾਵਾ ਪੰਜਾਬ ਦੇ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਗੰਦ ਮਨੁੱਖਤਾ ਲਈ ਵੀ ਖਤਰੇ ਦੀ ਘੰਟੀ ਬਣ ਰਿਹਾ ਹੈ ਬਲਕਿ ਬਣ ਚੁੱਕਿਆ ਹੈ।
ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਤੱਕ ਸੁਨੇਹਾ ਪਹੁੰਚਾਇਆ ਜਾਵੇ ਕਿ-
-ਪੰਜਾਬ ਦੇ ਦਰਿਆਵਾਂ, ਨਦੀਆਂ ਤੇ ਨਾਲਿਆਂ ਵਿੱਚ ਗੰਦ ਸੁੱਟਣ ਵਾਲੀ ਇੰਡਸਟਰੀ ਖਿਲਾਫ ਸਖਤ ਐਕਸ਼ਨ ਲਿਆ ਜਾਵੇ।
-ਕੀੜੀ ਅਫਗਾਨਾ ਵਿੱਚ ਸਥਿਤ ਚੱਢਾ ਸ਼ੂਗਰ ਮਿਲ ਨੂੰ ਪੱਕਾ ਤਾਲਾ ਜੜਿਆ ਜਾਵੇ ਤੇ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਕਿਉਂਕਿ ਇਹ ਮਿਲ ਹਜ਼ਾਰਾਂ ਜੀਵ ਜੰਤੂਆਂ ਦੀ ‘ਕਾਤਲ’ ਹੈ। ਅਤੇ ਅਸੀਂ ਜੀਵ ਜੰਤੂਆਂ ਦੇ ਸ਼ਰੇਆਮ ਹੋ ਰਹੇ ਕਤਲਾਂ ਲਈ ਇਨਸਾਫ ਦੀ ਮੰਗ ਕਰਦੇ ਹਾਂ।
-ਪੰਜਾਬ ਵਿਚਲੀਆਂ ਵੱਡੀ ਗਿਣਤੀ ਮਿਉਂਸਪਲ ਕਮੇਟੀਆਂ ਅਜੇ ਤੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਓਣ ਵਿੱਚ ਫੇਲ ਰਹੀਆਂ ਹਨ। ਪੰਜਾਬ ਦੀਆਂ ਸਾਰੀਆਂ ਮਿਉਂਸਪਲ ਕਮੇਟੀਆਂ ਲਈ ਇਹ ਟ੍ਰੀਟਮੈਂਟ ਪਲਾਂਟ ਲਾਜ਼ਮੀ ਕਰਾਰ ਦਿੱਤਾ ਜਾਵੇ ਅਤੇ ਇਸ ਨੂੰ ਲਾਓਣ ਦੀ ਸਮਾਂ ਸੀਮਾ ਮਿੱਥੀ ਜਾਵੇ।
-ਅਸੀਂ ਆਪ ਦੇ ਰਾਹੀਂ ਪੰਜਾਬ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚਲੀ ਉਹ ਇੰਡਸਟਰੀ ਜਿਹੜੀ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਇਹ ਗੰਦ ਧਰਤੀ ਹੇਠ ਸੁੱਟ ਰਹੀ ਹੈ ਜਾਂ ਫਿਰ ਨਦੀਆਂ, ਨਾਲਿਆਂ ਤੇ ਦਰਿਆਵਾਂ ਵਿੱਚ ਪਾ ਰਹੀ ਹੈ ਵਿਰੁੱਧ ਜੇਕਰ ਸਰਕਾਰ ਦੋ ਹਫਤਿਆਂ ਵਿੱਚ ਕੋਈ ਕਾਰਵਾਈ ਨਹੀਂ ਕਰਦੀ ਤਾਂ ਪੰਜਾਬ ਦੇ ਲੋਕ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜ਼ਬੂਰ ਹੋਣਗੇ।
ਧੰਨਵਾਦ ਸਾਹਿਤ
ਅਸੀਂ ਹਾਂ ਸਮੂਹ ਜ਼ਿਲ੍ਹਾ ਨਿਵਾਸੀ
Writer : Baltej Pannu


Posted

in

by

Tags: